ਪੰਜਾਬ ਪੁਲੀਸ ਵਲੋਂ ਮੋਗਾ ਤੋਂ 18 ਕੁਇੰਟਲ ਚੂਰਾ ਪੋਸਤ ਬਰਾਮਦ; 11 ਵਿਅਕਤੀ ਨਾਮਜ਼ਦ

0

ਚੰਡੀਗੜ/ ਮੋਗਾ , 02 ਨਵੰਬਰ 2021 : ਨਸ਼ਿਆਂ ਵਿਰੁੱਧ ਚੱਲ ਰਹੀ ਮੁਹਿੰਮ ਤਹਿਤ, ਪੰਜਾਬ ਪੁਲਿਸ ਨੇ ਮੰਗਲਵਾਰ ਨੂੰ ਮੋਗਾ ਦੇ ਧਰਮਕੋਟ ਸਬ-ਡਵੀਜਨ ਦੇ ਬੱਦੂਵਾਲ ਬਾਈਪਾਸ ‘ਤੇ ਸਥਿਤ ਇੱਕ ਗੋਦਾਮ ਤੋਂ 1800 ਕਿਲੋ ਵਜ਼ਨ ਵਾਲੀਆਂ ਭੁੱਕੀ ਦੀਆਂ 90 ਬੋਰੀਆਂ (20 ਕਿਲੋ ਪ੍ਰਤੀ ਬੋਰੀ) ਬਰਾਮਦ ਕੀਤੀਆਂ ਹਨ। ਪੁਲੀਸ ਨੇ ਗੋਦਾਮ ਵਿੱਚੋਂ ਇੱਕ ਟਰੱਕ (ਐਚਆਰ-64-6149) ਅਤੇ ਇੱਕ ਐਮਯੂਵੀ ਜ਼ਾਈਲੋ (ਪੀਬੀ-05-ਜੇ-9539) ਨੂੰ ਵੀ ਕਬਜ਼ੇ ਵਿੱਚ ਲਿਆ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀਜੀਪੀ ਪੰਜਾਬ ਇਕਬਾਲ ਪ੍ਰੀਤ ਸਿੰਘ ਸਹੋਤਾ ਨੇ ਦੱਸਿਆ ਕਿ ਪੁਲੀਸ ਨੂੰ ਮਿਲੀ ਸੂਹ ‘ਤੇ ਕਾਰਵਾਈ ਕਰਦੇ ਹੋਏ ਐਸਐਸਪੀ ਮੋਗਾ ਸੁਰਿੰਦਰਜੀਤ ਸਿੰਘ ਮੰਡ ਨੇ ਪੁਲਿਸ ਟੀਮ ਨੂੰ ਗੋਦਾਮ ‘ਤੇ ਛਾਪੇਮਾਰੀ ਲਈ ਭੇਜਿਆ।

                                                 

ਡੀਜੀਪੀ ਨੇ ਦੱਸਿਆ ਕਿ ਪੁਲਿਸ ਟੀਮਾਂ ਨੇ ਭੁੱਕੀ ਨੂੰ ਜਬਤ ਕਰਨ ਵਿੱਚ ਕਾਮਯਾਬੀ ਹਾਸਲ ਕੀਤੀ ਹੈ ਅਤੇ ਪਿੰਡ ਦੌਲੇਵਾਲਾ ਦੇ ਪਿੱਪਲ ਸਿੰਘ, ਜੋ ਕਿ ਐਨਡੀਪੀਐਸ ਐਕਟ ਤਹਿਤ 30 ਸਾਲ ਦੀ ਸਜਾ ਕੱਟ ਰਿਹਾ ਹੈ, ਸਮੇਤ 11 ਵਿਅਕਤੀਆਂ ਵਿਰੁੱਧ ਕੇਸ ਦਰਜ ਕੀਤਾ ਹੈ।

ਹੋਰ 10 ਦੋਸ਼ੀਆਂ ਦੀ ਪਛਾਣ ਇੰਦਰਜੀਤ ਸਿੰਘ ਉਰਫ ਲਾਭਾ, ਮਿੰਨਾ ਸਿੰਘ, ਰਸਾਲ ਸਿੰਘ ਉਰਫ ਨੰਨੂ, ਕਰਮਜੀਤ ਸਿੰਘ ਉਰਫ ਕਰਮਾ, ਗੁਰਜਿੰਦਰ ਸਿੰਘ ਉਰਫ ਮੋਟੂ, ਜੁਗਰਾਜ ਸਿੰਘ ਉਰਫ ਜੋਗਾ, ਲਖਵਿੰਦਰ ਸਿੰਘ ਉਰਫ ਕੱਕੂ, ਪਰਮਜੀਤ ਸਿੰਘ ਉਰਫ ਪੰਮਾ ਅਤੇ ਬੂਟਾ ਸਿੰਘ, ਸਾਰੇ ਵਾਸੀ ਪਿੰਡ ਦੌਲੇਵਾਲਾ ਅਤੇ ਮੰਗਲ ਸਿੰਘ ਵਾਸੀ ਪਿੰਡ ਮੰਦਿਰ ਵਜੋਂ ਹੋਈ ਹੈ ।

ਐਸਐਸਪੀ ਸੁਰਿੰਦਰਜੀਤ ਸਿੰਘ ਮੰਡ ਨੇ ਕਿਹਾ ਕਿ ਅਗਲੇਰੀ ਜਾਂਚ ਜਾਰੀ ਹੈ ਅਤੇ ਜਲਦੀ ਹੀ ਸਾਰੇ ਦੋਸ਼ੀਆਂ ਨੂੰ ਗਿ੍ਰਫਤਾਰ ਕਰ ਲਿਆ ਜਾਵੇਗਾ।

ਦੱਸਣਯੋਗ ਹੈ ਕਿ ਥਾਣਾ ਧਰਮਕੋਟ ਵਿਖੇ ਐਨ.ਡੀ.ਪੀ.ਐਸ. ਐਕਟ ਦੀ ਧਾਰਾ 15-61/85 ਅਧੀਨ ਐਫ.ਆਈ.ਆਰ ਨੰਬਰ 202 ਮਿਤੀ 1 ਨਵੰਬਰ 2021 ਨੂੰ ਦਰਜ ਕੀਤੀ ਗਈ ਹੈ।

About The Author

Leave a Reply

Your email address will not be published. Required fields are marked *