ਰਿਸ਼ਵਤਖੋਰੀ ਨੂੰ ਜੜੋ ਖਤਮ ਕਰਨ ਲਈ ਲੋਕਾਂ ਦਾ ਸਹਿਯੋਗ ਅਤਿ ਜ਼ਰੂਰੀ : ਸਤਨਾਮ ਸਿੰਘ ਵਿਰਕ
ਸੁਨਾਮ/ਸੰਗਰੂਰ 29 ਅਕਤੂਬਰ 2021 : ਸੁਤੰਤਰ ਭਾਰਤ ਦੇ 75 ਸਾਲ ਪੂਰੇ ਹੋਣ ’ਤੇ ਇਮਾਨਦਾਰੀ ਨਾਲ ਸਵੈ ਨਿਰਭਤਾ ਥੀਮ ਤਹਿਤ ਸ਼ਹੀਦ ਉਧਮ ਸਿੰਘ ਸਰਕਾਰੀ ਕਾਲਜ ਸੁਨਾਮ ਵਿਖ ਵਿਜੀਲੈਂਸ ਵਿਭਾਗ ਵੱਲੋਂ ਜਾਗਰੂਕਤਾ ਸੈਮੀਨਾਰ ਕਰਵਾਇਆ ਗਿਆ। ਸੈਮੀਨਾਰ ਦੌਰਾਨ ਸੰਬੋਧਨ ਕਰਦਿਆਂ ਡੀ.ਐੱਸ.ਪੀ. ਵਿਜੀਲੈਂਸ ਸੰਗਰੂਰ ਸਤਨਾਮ ਸਿੰਘ ਵਿਰਕ ਨੇ ਕਿਹਾ ਕਿ ਰਿਸ਼ਵਤਖੋਰੀ ਨੂੰ ਜੜੋਂ ਖਤਮ ਕਰਨ ਲਈ ਲੋਕਾਂ ਦਾ ਸਹਿਯੋਗ ਅਤਿ ਜ਼ਰੂਰੀ ਹੈ। ਉਨਾਂ ਕਿਹਾ ਕਿ ਜਦੋਂ ਲੋਕ ਹੀ ਮਨ ਬਣਾ ਲੈਣ ਕਿ ਰਿਸ਼ਵਤਖੋਰੀ ਮਾੜੀ ਚੀਜ਼ ਹੈ, ਤਾਂ ਇਸ ਕੋਹੜ ਨੂੰ ਪੂਰਨ ਰੂਪ ਵਿਚ ਖਤਮ ਕੀਤਾ ਜਾ ਸਕਦਾ ਹੈ।
ਉਨਾਂ ਦੱਸਿਆ ਕਿ ਡੀ.ਜੀ.ਪੀ ਸਿਧਾਰਥ ਚਟੋਪਾਧਿਆਏ (ਡਾਇਰੈਕਟਰ ਵਿਜੀਲੈਂਸ, ਪੰਜਾਬ) ਨੇ ਸ਼ਖਤ ਆਦੇਸ਼ ਜਾਰੀ ਕੀਤੇ ਹਨ ਕਿ ਰਿਸ਼ਵਤਖੋਰੀ ਕਰਨ ਵਾਲੇ ਕਿਸੇ ਵੀ ਸਰਕਾਰੀ ਜਾਂ ਗੈਰ ਸਰਕਾਰੀ ਅਧਿਕਾਰੀ ਜਾਂ ਵਿਅਕਤੀ ਨੂੰ ਕਿਸੇ ਕੀਮਤ ਤੇ ਬਖਸ਼ਿਆ ਨਾ ਜਾਵੇ। ਉਨਾਂ ਕਿਹਾ ਕਿ ਭਿ੍ਰਸ਼ਟਾਚਾਰ ਕਿਸੇ ਵੀ ਮੁਲਕ ਨੂੰ ਘੁਣ ਵਾਂਗ ਲੱਗ ਜਾਂਦਾ ਹੈ ਅਤੇ ਜਿਸ ਦੇ ਖਾਤਮੇ ਲਈ ਵਿਜੀਲੈਂਸ ਬਿਊਰੋ ਹਮੇਸ਼ਾ ਤੱਤਪਰ ਰਹਿੰਦਾ ਉਨਾਂ ਕਿਹਾ ਕਿ ਜੇਕਰ ਕੋਈ ਵੀ ਅਧਿਕਾਰੀ/ਕਰਮਚਾਰੀ ਕਿਸੇ ਵੀ ਜਾਇਜ ਕੰਮ ਨੂੰ ਕਰਨ ਦੇ ਬਦਲੇ ਰਿਸ਼ਵਤ ਦੀ ਮੰਗ ਕਰਦਾ ਹੈ ਤਾਂ ਉਹ ਤੁਰੰਤ ਸੰਗਰੂਰ ਵਿਜੀਲੈਂਸ ਵਿਭਾਗ ਦੇ ਦਫ਼ਤਰ ਫ਼ੋਨ ਨੰਬਰ 01672-234306 ਅਤੇ ਟੋਲ ਫ੍ਰੀ ਨੰਬਰ 1800-1800-1000 ਜਾਂ ਵੱਟਸਐਪ ਨੰਬਰ 90410-89685 ਤੇ ਵਿਜੀਲੈਂਸ ਬਿਊਰ ਦੇ ਨੁਮਾਇੰੰੰਦਿਆਂ ਨੂੰ ਇਤਲਾਹ ਦਿੱਤੀ ਜਾਵੇ। ਇਸ ਤੋਂ ਪਹਿਲਾਂ ਹਾਜਰੀਨ ਨੂੰ ਭਿ੍ਰਸਟਾਚਾਰ ਖਤਮ ਕਰਨ ਲਈ ਸਹੂੰ ਚੁਕਵਾਈ ਗਈ।
ਇਸ ਮੌਕੇ ਡਾ. ਅਚਲਾ ਸਿੰਗਲਾ ਵਾਇਸ ਪਿ੍ਰਸੀਪਲ ਸ਼ਹੀਦ ਉਧਮ ਸਿੰਘ ਸਰਕਾਰੀ ਕਾਲਜ ਸੁਨਾਮ, ਰੋਸ਼ਨ ਲਾਲ ਡੀ.ਐਸ.ਪੀ (ਹੈਡਕੁਅਟਰ) ਸੰਗਰੂਰ, ਪ੍ਰੋਫੈਸਰ ਨਰਦੀਪ ਸਿੰਘ, ਪ੍ਰੋਫੈਸਰ ਗਗਨਦੀਪ ਸਿੰਘ, ਪ੍ਰੋਫੈਸਰ ਮੁਖਤਿਆਰ ਸਿੰਘ, ਪ੍ਰੋਫੈਸਰ ਚਮਕੌਰ ਸਿੰਘ, ਪ੍ਰੋਫੈਸਰ ਰਮਨਦੀਪ ਕੌਰ, ਸ਼ਹੀਦ ਉਧਮ ਸਿੰਘ ਸਰਕਾਰੀ ਕਾਲਜ ਸੁਨਾਮ, ਭਰਭੁਰ ਸਿੰਘ ਸੈਕਟਰੀ ਮਾਰਕਿਟ ਕਮੇਟੀ ਸੁਨਾਮ ਅਤੇ ਹੋਰ ਮੋਹਤਬਰ ਵਿਅਕਤੀ ਉਚੇਚੇ ਤੌਰ ਤੇ ਸਾਮਲ ਹੋਏ।