ਸੈਨਿਕ ਸਕੂਲ ਕਪੂਰਥਲਾ ’ਚ ਦਾਖਲੇ ਲਈ ਆਨਲਾਇਨ ਅਰਜ਼ੀਆਂ 26 ਅਕਤੂਬਰ ਤੱਕ

0

ਪਟਿਆਲਾ, 22 ਅਕਤੂਬਰ 2021 : 1961 ‘ਚ ਕੂਪਰਥਲਾ ਵਿਖੇ ਸਥਾਪਤ ਹੋਇਆ ਸੈਨਿਕ ਸਕੂਲ ਅਕਾਦਮਿਕ ਖੇਤਰ ‘ਚ ਮਿਆਰੀ ਸਿੱਖਿਆ ਲਈ ਮਾਣ ਦਾ ਪ੍ਰਤੀਕ ਹੈ। ਸੈਨਿਕ ਸਕੂਲ ਵਿੱਚ ਹੁਣ ਮੁੰਡਿਆਂ ਦੇ ਨਾਲ ਛੇਂਵੀ ਜਮਾਤ ਵਿੱਚ ਕੁੜੀਆਂ ਲਈ ਵੀ ਦਾਖਲਾ ਖੁੱਲਾ ਹੈ।ਸਕੂਲ ਪਹਿਲਾਂ ਹੀ ਅਕਾਦਮਿਕ ਸੈਸ਼ਨ 2021-22 ਵਿੱਚ ਛੇਂਵੀ ਜਮਾਤ ਦੀਆਂ 10 ਵਿਦਿਆਰਥਣਾਂ ਦਾ ਪਹਿਲਾ ਬੈਚ ਦਾਖਲ ਕਰ ਚੁੱਕਾ ਹੈ।

ਸਕੂਲ ਦੇ ਇੱਕ ਬੁਲਾਰੇ ਨੇ ਦੱਸਿਆ ਕਿ ਸੈਨਿਕ ਸਕੂਲ ਵਿੱਚ ਏ.ਆਈ.ਐਸ.ਐਸ.ਈ.ਈ. ਲਈ ਦਾਖਲਾ 2022 ਵੈੱਬਸਾਈਟ https://aissee.nta.nic.in ‘ਤੇ ਆਨਲਾਈਨ ਅਪਲਾਈ ਕੀਤਾ ਜਾ ਸਕਦਾ ਹੈ। ਲਿੰਕ ਸਕੂਲ ਦੀ ਵੈੱਬਸਾਈਟ https://sskapurthala.com ‘ਤੇ ਵੀ ਉਪਲੱਬਧ ਹੈ। ਬੁਲਾਰੇ ਮੁਤਾਬਕ ਅਰਜ਼ੀਆਂ ਆਨਲਾਈਨ ਤੋਂ ਬਿਨਾਂ ਹੋਰ ਕਿਸੇ ਤਰਾਂ ਵੀ ਸਵੀਕਾਰ ਨਹੀਂ ਕੀਤੀਆਂ ਜਾਣਗੀਆ।

ਆਨਲਾਈਨ ਅਰਜ਼ੀਆਂ 26 ਅਕਤੂਬਰ 2021 (ਸ਼ਾਮ ਪੰਜ ਵਜੇ) ਤੱਕ ਹੀ ਸਵੀਕਾਰ ਕੀਤੀਆਂ ਜਾਣਗੀਆਂ। ਸੈਨਿਕ ਸਕੂਲ ਕਪੂਰਥਲਾ ਵਿੱਚ ਮੁੰਡੇ ਅਤੇ ਕੁੜੀਆਂ ਦੋਵਾਂ ਨੂੰ ਛੇਵੀਂ ਜਮਾਤ ਵਿੱਚ ਦਾਖਲਾ ਦਿੱਤਾ ਜਾਵੇਗਾ। ਵਿਸਥਾਰਤ ਜਾਣਕਾਰੀ https://laissee.nta.nic.in  ‘ਤੇ ਜਾਣਕਾਰੀ ਬੁਲਟਿਨ ਵਿੱਚ ਉਪਲੱਬਧ ਹੈ।ਚਾਹਵਾਨ ਮਾਪੇ ਹਰੇਕ ਨਵੀਂ ਜਾਣਕਾਰੀ ਇਸ ਲਿੰਕ ਤੋਂ ਲੈ ਸਕਦੇ ਹਨ।

ਸਕੂਲ ਨੇ ਛੇਵੀਂ ਜਮਾਤ ਵਿੱਚ ਮੁੰਡਿਆਂ ਲਈ 60 ਅਤੇ ਕੁੜੀਆਂ ਲਈ 10 ਖਾਲੀ ਅਸਾਮੀਆਂ, ਇਸੇ ਤਰ੍ਹਾਂ ਨੌਵੀਂ ਜਮਾਤ ਵਿੱਚ ਸਿਰਫ ਮੁੰਡਿਆਂ ਲਈ 15 ਅਸਾਮੀਆਂ ਐਲਾਨੀਆਂ ਹਨ। ਛੇਵੀਂ ਜਮਾਤ ਵਿੱਚ ਦਾਖਲੇ ਲਈ ਇੱਕ ਉਮੀਦਵਾਰ ਦੀ ਉਮਰ 31 ਮਾਰਚ 2022 ਨੂੰ 10 ਤੋਂ 12 ਸਾਲ ਦੇ ਵਿਚਕਾਰ ਹੋਣੀ ਚਾਹੀਦੀ ਹੈ, ਭਾਵ ਉਸਦਾ ਜਨਮ ਅਕਾਦਮਿਕ ਸਾਲ 2022-23 ਵਿੱਚ ਦਾਖਲੇ ਲਈ 01 ਅਪ੍ਰੈਲ 2010 ਤੇ 31 ਮਾਰਚ 2012 (ਦੋਵੇਂ ਦਿਨ ਸ਼ਾਮਲ) ਦੇ ਦਰਮਿਆਨ ਹੋਣਾ ਚਾਹੀਦਾ ਹੈ।

ਇਸੇ ਤਰ੍ਹਾਂ ਨੌਵੀਂ ਜਮਾਤ ਵਿੱਚ ਦਾਖਲੇ ਲਈ ਉਮੀਦਵਾਰ ਦੀ ਉਮਰ 31 ਮਾਰਚ 2022 ਨੂੰ 13  ਤੋਂ 15 ਸਾਲ ਦੇ ਦਰਮਿਆਨ ਹੋਣੀ ਚਾਹੀਦੀ ਹੈ, ਭਾਵ ਉਹ ਅਕਾਦਮਿਕ ਸਾਲ 2022-23 ਵਿੱਚ ਦਾਖਲੇ ਲਈ 01 ਅਪ੍ਰੈਲ 2007 ਤੇ 31 ਮਾਰਚ 2009 (ਦੋਵੇਂ ਦਿਨ ਸ਼ਾਮਲ) ਦੇ ਦਰਮਿਆਨ ਪੈਦਾ ਹੋਇਆ ਹੋਣਾ ਚਾਹੀਦਾ ਹੈ।

ਬੁਲਾਰੇ ਅਨੁਸਾਰ ਸਰਵ ਭਾਰਤੀ ਸੈਨਿਕ ਸਕੂਲਾਂ ਦੀ ਦਾਖਲਾ ਪ੍ਰੀਖਿਆ 09 ਜਨਵਰੀ 2022 (ਐਤਵਾਰ) ਨੂੰ ਸਿੱਖਿਆ ਮੰਤਰਾਲੇ ਦੀ ਸਰਪ੍ਰਸਤੀ ਹੇਠ ਨੈਸ਼ਨਲ ਟੈਸਟਿੰਗ ਏਜੰਸੀ ਵੱਲੋਂ ਕਰਵਾਈ ਜਾਣੀ ਹੈ।

About The Author

Leave a Reply

Your email address will not be published. Required fields are marked *