ਸੈਨਿਕ ਇੰਸਟੀਚਿਊਟ ਆਫ਼ ਮੈਨੇਜਮੈਂਟ ਐਂਡ ਟੈਕਨਾਲੋਜੀ ਦੇ ਬੈਚਲਰ ਡਿਗਰੀ ਦੇ ਦੂਜੇ ਸਮੈਸਟਰ ਦਾ ਨਤੀਜਾ ਰਿਹੈ 100 ਫੀਸਦੀ
ਹੁਸ਼ਿਆਰਪੁਰ, 19 ਅਕਤੂਬਰ 2021 : ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਦਫ਼ਤਰ ਵਿਖੇ ਚਲਾਏ ਜਾ ਰਹੇ ਸੈਨਿਕ ਇੰਸਟੀਚਿਊਟ ਆਫ਼ ਮੈਨੇਜਮੈਂਟ ਐਂਡ ਟੈਕਨੋਲਜੀ ਵਿਖੇ ਬੈਚਲਰ ਆਫ਼ ਸਾਇੰਸ ਇੰਨ ਆਈ.ਟੀ. ਦੇ ਦੂਜੇ ਸਮੈਸਟਰ ਦਾ ਨਤੀਜਾ 100 ਫੀਸਦੀ ਰਿਹਾ ਹੈ। ਕੈਂਪਸ ਡਾਇਰੈਕਟਰ-ਕਮ-ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਅਫ਼ਸਰ ਕਰਨਲ (ਰਿਟਾ:) ਦਲਵਿੰਦਰ ਸਿੰਘ ਨੇ ਦੱਸਿਆ ਕਿ ਬੀ.ਐਸ.ਸੀ. (ਆਈ.ਟੀ.) ਦੇ ਦੂਜੇ ਸਮੈਸਟਰ ਵਿਚ ਯਸ਼ਮਿਤਾ ਤੇ ਯੋਗਿਤਾ ਨੇ 8.19 ਫੀਸਦੀ ਅੰਕ ਲੈ ਕੇ ਪਹਿਲਾ, ਮਨਪ੍ਰੀਤ ਕੌਰ ਨੇ 8.14 ਫੀਸਦੀ ਅੰਕ ਲੈ ਕੇ ਦੂਜਾ ਅਤੇ ਅਮਨਦੀਪ ਕੌਰ ਨੇ 8.05 ਫੀਸਦੀ ਅੰਕ ਲੈ ਕੇ ਤੀਜਾ ਸਥਾਨ ਹਾਸਲ ਕੀਤਾ। ਕੈਂਪਸ ਡਾਇਰੈਕਟਰ ਨੇ ਸ਼ਾਨਦਾਰ ਨਤੀਜਿਆਂ ਲਈ ਪ੍ਰਿੰਸੀਪਲ ਡਾ. ਪਰਮਿੰਦਰ ਕੌਰ, ਪ੍ਰੋ: ਰੀਤੂ ਕਾਲੀਆ, ਪ੍ਰੋ: ਸੁਖਵਿੰਦਰ ਸਿੰਘ, ਪ੍ਰੋ: ਜਸਵੀਰ ਸਿੰਘ, ਪ੍ਰੋ: ਚਾਂਦਨੀ ਸ਼ਰਮਾ ਤੇ ਪ੍ਰੋ: ਹਰਪ੍ਰੀਤ ਕੌਰ, ਸਮੂਹ ਸਟਾਫ਼ ਅਤੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਅਤੇ ਵਿਦਿਆਰਥੀਆਂ ਦੇ ਉਜਵਲ ਭਵਿੱਖ ਦੀ ਕਾਮਨਾ ਕੀਤੀ।