ਦੱਸ ਲੱਖ ਰੁਪਏ ਦੀ ਲਾਗਤ ਨਾਲ ਰੱਖਿਆ ਗਿਆ ਸੰਤ ਬਾਬਾ ਭੂੰਮਣ ਸ਼ਾਹ ਜੀ ਮਹਾਰਾਜ ਚੌਂਕ ਦਾ ਨੀਂਹ ਪੱਥਰ

ਫਾਜ਼ਿਲਕਾ, 08 ਅਕਤੂਬਰ 2021 : ਉਦਾਸੀਨ ਸੰਤ ਬਾਬਾ ਭੂੰਮਣ ਸ਼ਾਹ ਮਹਾਰਾਜ ਜੀ ਦੇ ਗੱਦੀ ਨਸ਼ੀਨ ਪਰਮ ਪੂਜਨੀਕ ਸੰਤ ਬਾਬਾ ਬ੍ਰਹਮ ਦਾਸ ਜੀ ਦੇ ਅਸ਼ੀਰਵਾਦ ਸਦਕਾ ਸ਼੍ਰੀ ਰਮਿੰਦਰ ਸਿੰਘ ਆਵਲਾ ਐਮ.ਐਲ.ਏ. ਜਲਾਲਾਬਾਦ ਨੇ ਸੰਤ ਬਾਬਾ ਭੂੰਮਣ ਸ਼ਾਹ ਜੀ ਮਹਾਰਾਜ ਚੌਂਕ ਦਾ ਨੀਂਹ ਪੱਥਰ ਰੱਖਿਆ। ਇਸ ਮੌਕੇ ਐਮ.ਐਲ.ਏ ਜਲਾਲਾਬਾਦ ਸ਼੍ਰੀ ਰਮਿੰਦਰ ਸਿੰਘ ਆਵਲਾ ਨੇ ਦੱਸਿਆ ਕਿ ਬਾਬਾ ਭੂਮਨ ਸ਼ਾਹ ਜੀ ਦਾ ਚੋਂਕ ਤਕਰੀਬਨ ਇੱਕ ਮਹੀਨੇ ਵਿੱਚ ਬਣ ਕੇ ਤਿਆਰ ਹੋ ਜਾਵੇਗਾ ਜਿਸਦਾ ਤਕਰੀਬਨ ਦੱਸ ਲੱਖ ਰੁਪਏ ਦੀ ਲਾਗਤ ਆਏਗੀ।
ਇਸ ਮੌਕੇ ਵਿਕਾਸਦੀਪ ਚੌਧਰੀ ਪੂਨਮ ਭਟਨਾਗਰ, ਸ਼੍ਰੀ ਸੁਖਪਾਲ ਸਿੰਘ ਜੇ.ਈ, ਨਿਤਾਲੀਆ ਮੁਖੀਜਾ ਸੀਨੀਅਰ ਮੀਤ ਪ੍ਰਧਾਨ ਆਚੰਲ ਰਾਣੀ ਮੀਤ ਪ੍ਰਧਾਨ, ਰਜਨੀ ਧਵਨ ਮੈਂਬਰ, ਸਪਨਾ ਪਰੂਥੀ ਮੈਂਬਰ, ਅਨੀਤਾ ਰਾਣੀ ਮੈਂਬਰ, ਪ੍ਰਧਾਨ ਅਸ਼ਵਨੀ ਸਿਡਾਨਾ, ਮੈਂਬਰ ਰਾਜ ਕੁਮਾਰ ਡੂਮੜਾ ਮੈਂਬਰ, ਬਲਵਿੰਦਰ ਸਿੰਘ ਮੈਂਬਰ ਰਛਪਾਲ ਸਿੰਘ ਮੈਂਬਰ, ਸਤੀਸ਼ ਕੁਮਾਰ ਮੈਂਬਰ, ਰਾਜ ਬਖ਼ਸ਼ ਮੌਜੂਦ ਸਨ।