ਸਕੱਤਰ ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਨੇ ਜਾਗਰੂਕਤਾ ਮੋਬਾਇਲ ਵੈਨ ਨੂੰ ਹਰੀ ਝੰਡੀ ਦੇ ਕੇ ਕੀਤਾ ਰਵਾਨਾ

ਮਾਨਸਾ, 07 ਅਕਤੂਬਰ 2021 : ਐਡੀਸ਼ਨਲ ਮੈਂਬਰ ਸੈਕਟਰੀ ਮੋਹਾਲੀ ਦੇ ਦਿਸ਼ਾ-ਨਿਰਦੇਸ਼ਾ ਅਨੁਸਾਰ ਸਕੱਤਰ ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਮੈਡਮ ਸ਼ਿਲਪਾ ਵਰਮਾ ਵੱਲੋਂ ਮੋਬਾਈਲ ਵੈਨ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਗਿਆ। ਉਨਾਂ ਦੱਸਿਆ ਕਿ ਇਸ ਮੋਬਾਈਲ ਵੈਨ ਦਾ ਮੰਤਵ ਉਹਨਾਂ ਪਿੰਡਾ ’ਚ ਜਾ ਕੇ ਲੋਕਾਂ ਨੂੰ ਮੁਫਤ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਦਿੱਤੀਆਂ ਜਾ ਰਹੀਆਂ ਸੇਵਾਵਾਂ ਦਾ ਪ੍ਰਚਾਰ ਕਰਨਾ ਅਤੇ ਉਹਨਾਂ ਲੋਕਾਂ ਤੱਕ ਪਹੁੰਚਾਉਣਾ ਹੈ ਜੋ ਦੂਰ ਦਰਾਡੇ ਹੋਣ ਕਾਰਨ ਖੁਦ ਸੇਵਾਵਾਂ ਲੈਣ ਲਈ ਲੀਗਲ ਸਰਵਿਸ ਅਥਾਰਟੀ ਤੱਕ ਪਹੁੰਚ ਨਹੀਂ ਸਕਦੇ।
ਉਨਾਂ ਦੱਸਿਆ ਕਿ ਇਸ ਵੈਨ ਰਾਹੀਂ ਮੌਕੇ ’ਤੇ ਹੀ ਉਹਨਾਂ ਦੀਆਂ ਆ ਰਹੀਂ ਸਮੱਸਿਆਵਾਂ ਦੇ ਨਿਪਟਾਰੇ ਲਈ ਵੱਖ-ਵੱਖ ਮਹਿਕਮਿਆ ਦੇ ਅਧਿਕਾਰੀ ਵੀ ਉਹਨਾ ਲੋਕਾਂ ਤੱਕ ਪਹੁੰਚ ਕਰ ਰਹੇ ਹਨ, ਤਾਂ ਜੋ ਉਹਨਾਂ ਲੋਕਾਂ ਦੀ ਸਮੱਸਿਆਵਾਂ ਮੌਕੇ ’ਤੇ ਹੀ ਨਿਪਟਾਈਆਂ ਜਾ ਸਕਣ।
ਇਸ ਦੌਰਾਨ ਐਡਵੋਕੇਟ ਹਰਮਨ ਚਹਿਲ, ਹਰਮਨਜੀਤ ਸਿੰਘ, ਭੂਸ਼ਨ ਸਿੰਗਲਾ, ਡੀ.ਸੀ.ਪੀ.ਓ. ਸੋਮਾ, ਸੀ.ਡੀ.ਪੀ. ਓ. ਪਰਵਿੰਦਰ ਕੋਰ, ਸੀ.ਡੀ.ਪੀ.ਓ. ਜਸਵੀਰ ਸਿੰਘ, ਗੁਰਪ੍ਰੀਤ ਸਿੰਘ ਲੀਗਲ ਸਰਵਿਸ ਅਥਾਰਟੀ ਨੇ ਇਸ ਵੈਨ ਰਾਹੀਂ ਲੱਗਭਗ 15 ਪਿੰਡਾਂ ਵਿਚ ਲੋਕਾਂ ਨੂੰ ਚੱਲ ਰਹੀਂ ਸਕੀਮਾ ਸਬੰਧੀ ਜਾਣਕਾਰੀ ਦਿੱਤੀ ਅਤੇ ਉਹਨਾਂ ਦੀਆਂ ਸਮੱਸਿਆਵਾਂ ਦੇ ਮੌਕੇ ’ਤੇ ਨਿਪਟਾਰੇ ਕੀਤੇ ਗਏ।