ਪਟਾਕਿਆਂ ਦੀ ਵਿਕਰੀ ਲਈ ਆਰਜ਼ੀ ਲਾਇਸੰਸ ਲੈਣ ਦੇ ਚਾਹਵਾਨ 11 ਅਕਤੂਬਰ ਤੋਂ 19 ਅਕਤੂਬਰ ਤੱਕ ਦੇ ਸਕਦੇ ਹਨ ਅਰਜ਼ੀਆਂ
ਫਤਹਿਗੜ੍ਹ ਸਾਹਿਬ, 07 ਅਕਤੂਬਰ 2021 : ਜ਼ਿਲਾ ਮੈਜਿਸਟਰੇਟ, ਸ੍ਰੀਮਤੀ ਸੁਰਭੀ ਮਲਿਕ ਨੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਚੰਡੀਗੜ੍ਹ ਵਲੋਂ ਸਿਵਲ ਰਿਟ ਪਟੀਸ਼ਨ ਨੰਬਰ 23548 ਆਫ 2017 ਵਿੱਚ ਦਿਤੇ ਹੁਕਮਾਂ ਅਨੁਸਾਰ ਇਹ ਹੁਕਮ ਜਾਰੀ ਕੀਤੇ ਹਨ ਕਿ ਦੀਵਾਲੀ ਤੇ ਗੁਰਪੁਰਬ ਦੇ ਮੱਦੇਨਜ਼ਰ ਜੋ ਵਿਅਕਤੀ ਪਟਾਕਿਆਂ ਦੀ ਵਿਕਰੀ ਲਈ ਆਰਜੀ ਲਾਇਸੰਸ ਲੈਣ ਦੇ ਚਾਹਵਾਨ ਹੈ, ਉਹ ਆਪਣੀ ਦਰਖਾਸਤ (ਸਮੇਤ ਅਧਾਰ ਕਾਰਡ,ਦੋ ਪਾਸਪੋਰਟ ਸਾਈਜ਼ ਫੋਟੋਜ਼ ਅਤੇ ਪਟਾਕਿਆਂ ਦੀ ਵਿਕਰੀ ਲਈ ਸਬ ਡਵੀਜ਼ਨ ਦਾ ਨਾਂ ) ਮਿਤੀ 11 ਅਕਤੂਬਰ 2021 ਤੋਂ 19 ਅਕਤੂਬਰ 2021 ਤੱਕ ਸਵੇਰੇ 10:00 ਵਜੇ ਤੋਂ 3:00 ਵਜੇ ਤੱਕ (ਕੰਮ ਵਾਲੇ ਦਿਨਾਂ ਦੌਰਾਨ) ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ, ਫਤਹਿਗੜ੍ਹ ਸਾਹਿਬ ਵਿਖੇ ਲਗਾਏ ਗਏ ਕਾਊਂਟਰ ਵਿਖੇ ਦੇ ਸਕਦੇ ਹਨ।
ਉਨ੍ਹਾਂ ਦੱਸਿਆ ਕਿ ਇਸ ਸਬੰਧੀ ਲਾਟਰੀ ਡਰਾਅ ਸਿਸਟਮ ਰਾਹੀਂ ਡਰਾਅ ਮਿਤੀ 26 ਅਕਤੂਬਰ ਨੂੰ ਸਵੇਰੇ 11: 30 ਵਜੇ ਬਚਤ ਭਵਨ,ਫਤਹਿਗੜ੍ਹ ਸਾਹਿਬ ਵਿਖੇ ਕੱਢਿਆ ਜਾਵੇਗਾ, ਜਿਸ ਦੌਰਾਨ ਕੋਵਿਡ 19 ਸਬੰਧੀ ਗਾਈਡਲਾਈਨਜ਼ ਦੀ ਪਾਲਣਾ ਯਕੀਨੀ ਬਣਾਈ ਜਾਵੇ( ਹਦਾਇਤਾਂ ਦੀ ਪਾਲਣਾ ਨਾ ਕਰਨ ਵਾਲੇ ਵਿਅਕਤੀ ਦਾ ਨਾਂ ਡਰਾਅ ਵਿੱਚ ਵਿਚਾਰਿਆ ਨਹੀਂ ਜਾਵੇਗਾ) ਡਰਾਅ ਨਿਕਲਣ ਵਾਲੇ ਵਿਅਕਤੀ ਨੂੰ ਹੀ ਪਟਾਕੇ ਵੇਚਣ ਦਾ ਆਰਜੀ ਲਾਇਸੰਸ ਜਾਰੀ ਕੀਤਾ ਜਾਵੇਗਾ ਅਤੇ ਸਬੰਧਤ ਵਿਅਕਤੀ ਪ੍ਰਸ਼ਾਸਨ ਵਲੋਂ ਨਿਰਧਾਰਤ ਜਗ੍ਹਾ ‘ਤੇ ਹੀ ਪਟਾਕਿਆਂ ਦੀ ਵਿਕਰੀ ਕਰ ਸਕੇਗਾ।