ਪਿੰਡ ਤਾਮਕੋਟ, ਬੁਰਜ ਹਰੀ, ਉੱਭਾ, ਬੁਰਜ ਢਿਲਵਾਂ ਅਤੇ ਬੁਰਜ ਝੱਬਰ ਵਿਖੇ ਦਿੱਤੀ ਮੁਫ਼ਤ ਕਾਨੂੰਨੀ ਸੇਵਾਵਾਂ ਦੀ ਜਾਣਕਾਰੀ
ਮਾਨਸਾ, 05 ਅਕਤੂਬਰ 2021 : ਮੈਂਬਰ ਸਕੱਤਰ ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ ਮੋਹਾਲੀ ਦੇ ਨਿਰਦੇਸ਼ਾਂ ਅਨੁਸਾਰ 2 ਅਕਤੂਬਰ ਗਾਂਧੀ ਜੈਯੰਤੀ ਮੌਕੇ ਤੋਂ ਲੈ ਕੇ 14 ਨਵੰਬਰ 2021 ਬਾਲ ਦਿਵਸ ਤੱਕ ਮਾਨਸਾ ਜ਼ਿਲੇ ਦੇ ਸਾਰੇ ਹੀ ਪਿੰਡਾਂ ਵਿੱਚ ਸੈਮੀਨਾਰ ਲਗਵਾਉਣ ਸਬੰਧੀ ਮੁਹਿੰਮ ਚਲਾਈ ਜਾ ਰਹੀ ਹੈ। ਇਸ ਸਬੰਧੀ ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਮਾਨਸਾ ਦੇ ਸਕੱਤਰ ਮੈਡਮ ਸ਼ਿਲਪਾ ਵੱਲੋਂ ਮੁਫਤ ਕਾਨੂੰਨੀ ਸੇਵਾਵਾਂ ਦੇ ਮਾਨਸਾ, ਬੁਢਲਾਡਾ ਅਤੇ ਸਰਦੂਲਗੜ ਦੇ ਪੈਨਲ ਦੇ ਵਕੀਲਾਂ ਵੱਲੋਂ ਵੱਖ-ਵੱਖ ਪਿੰਡਾਂ ਦੇ ਵਿਚ ਸੈਮੀਨਾਰਾਂ ਦੀ ਸ਼ੁਰੂਆਤ ਕੀਤੀ ਗਈ।
ਸੈਮੀਨਾਰਾਂ ਨੂੰ ਸੰਬੋਧਨ ਕਰਦਿਆਂ ਗੁਰਕਿਰਪਾਲ ਸਿੰਘ ਟਿਵਾਣਾ ਵੱਲੋਂ ਪਿੰਡ ਤਾਮਕੋਟ, ਬੁਰਜ ਹਰੀ, ਉੱਭਾ, ਬੁਰਜ ਢਿਲਵਾਂ ਅਤੇ ਬੁਰਜ ਝੱਬਰ ਦੇ ਲੋਕਾਂ ਨੂੰ ਦੱਸਿਆ ਗਿਆ ਕਿ ਜੋ ਗਰੀਬ ਲੋਕ ਕਿਸੇ ਵੀ ਕਾਰਨ ਨਿਆ ਤੋਂ ਵਾਂਝੇ ਰਹਿ ਗਏ ਹਨ, ਉਹ ਮੁਫਤ ਕਾਨੂੰਨੀ ਸੇਵਾਵਾਂ ਦਾ ਲਾਭ ਲੈ ਸਕਦੇ ਹਨ।
ਉਨਾਂ ਦੱਸਿਆ ਕਿ ਇਸ ਨਾਲ ਗਰੀਬ ਲੋਕਾਂ ਨੂੰ ਵੱਧ ਤੋਂ ਵੱਧ ਮੁਫ਼ਤ ਨਿਆਂ ਪ੍ਰਾਪਤ ਕਰਨ ਦੇ ਮੌਕੇ ਮਿਲਣਗੇ ਅਤੇ ਲੋਕਾਂ ਦਾ ਨਿਆ ਪਾਲਿਕਾ ਵਿਚ ਵਿਸ਼ਵਾਸ਼ ਵਧੇਗਾ। ਉਨਾਂ ਦੱਸਿਆ ਕਿ ਸੈਮੀਨਾਰਾਂ ਦੇ ਵਿੱਚ ਪਿੰਡ ਵਾਸੀਆਂ ਤੋਂ ਇਲਾਵਾ ਪਿੰਡ ਦੇ ਸਰਪੰਚ, ਮੈਂਬਰ ਅਤੇ ਸੂਝਵਾਨ ਵਿਅਕਤੀ ਵੀ ਸ਼ਾਮਿਲ ਸਨ।