ਮੁੱਖ ਮੰਤਰੀ ਚਰਨਜੀਤ ਚੰਨੀ ਵਲੋਂ ਭੇਜੀ ਚਾਦਰ ਰੋਜ਼ਾ ਸ਼ਰੀਫ ਵਿਖੇ ਚੜ੍ਹਾਈ
ਫਤਹਿਗੜ੍ਹ ਸਾਹਿਬ, 04 ਅਕਤੂਬਰ 2021 : ਰੋਜ਼ਾ ਸ਼ਰੀਫ ਵਿਖੇ ਚੱਲ ਰਹੇ ਉਰਸ ਦੇ ਮੱਦੇਨਜ਼ਰ ਮੁੱਖ ਮੰਤਰੀ ਪੰਜਾਬ ਚਰਨਜੀਤ ਸਿੰਘ ਚੰਨੀ ਵੱਲੋਂ ਭੇਜੀ ਗਈ ਚਾਦਰ ਚੇਅਰਮੈਨ ਘੱਟਗਿਣਤੀ ਕਾਂਗਰਸ ਫਤਿਹਗਡ਼੍ਹ ਸਾਹਿਬ ਸੈਫ ਅਹਿਮਦ ਵੱਲੋਂ ਰੋਜ਼ਾ ਸ਼ਰੀਫ ਵਿਖੇ ਚੜ੍ਹਾਈ ਗਈ। ਜ਼ਿਕਰਯੋਗ ਹੈ ਕਿ ਇਹ ਚਾਦਰ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਖ਼ੁਦ ਸੈਫ ਅਹਿਮਦ ਨੂੰ ਸੌਂਪੀ ਸੀ ।
ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੈਫ ਅਹਿਮਦ ਨੇ ਕਿਹਾ ਕਿ ਮੁਸਲਮਾਨ ਭਾਈਚਾਰੇ ਨੂੰ ਮਾਣ ਹੋਇਆ ਹੈ ਕਿ ਮੁੱਖ ਮੰਤਰੀ ਨੇ ਰੋਜ਼ਾ ਸ੍ਰੀ ਵਿਖੇ ਚਾਦਰ ਚੜ੍ਹਾਉਣ ਲਈ ਭੇਜੀ ਹੈ ਉਨ੍ਹਾਂ ਕਿਹਾ ਕਿ ਸ੍ਰੀ ਚੰਨੀ ਪੰਜਾਬ ਦੇ ਪਹਿਲੇ ਮੁੱਖ ਮੰਤਰੀ ਹਨ ਜਿਨ੍ਹਾਂ ਨੇ ਇਸ ਰੂਪ ਵਿੱਚ ਰੋਜ਼ਾ ਸ਼ਰੀਫ ਵਿਖੇ ਅਕੀਦਤ ਭੇਟ ਕੀਤੀ ਹੈ।
ਉਨ੍ਹਾਂ ਦੱਸਿਆ ਕਿ ਇਹ ਉਰਸ 06 ਅਕਤੂਬਰ ਤੱਕ ਚੱਲੇਗਾ ਅਤੇ ਇਸ ਮੌਕੇ ਦੇਸ਼ ਵਿਦੇਸ਼ ਤੋਂ ਵੱਡੀ ਗਿਣਤੀ ਲੋਕ ਇੱਥੇ ਪੁੱਜ ਰਹੇ ਹਨ।
ਇਸ ਮੌਕੇ ਰੋਜ਼ਾ ਸ਼ਰੀਫ ਦੇ ਖ਼ਲੀਫ਼ਾ ਸਾਦਿਕ ਰਜ਼ਾ , ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਸੁਭਾਸ਼ ਸੂਦ, ਨਾਜ਼ਮ ਅਲੀ ਸਲੀਮ ਪੱਪੂ, ਅਬਦੁਲ ਰਹਿਮਾਨ, ਕਾਂਗਰਸੀ ਆਗੂ ਰਾਜਿੰਦਰ ਬਿੱਟੂ ਵੀ ਹਾਜ਼ਰ ਸਨ।