ਸਰਕਾਰ ਵੱਲੋਂ ਕਿਸਾਨਾਂ ਨੂੰ ਸੋਲਰ ਪਾਵਰ ਪਲਾਂਟ ਸਥਾਪਿਤ ਕਰਨ ਦੀ ਪੇਸ਼ਕਸ

0

ਫਾਜ਼ਿਲਕਾ, 04 ਅਕਤੂਬਰ 2021 : ਪੰਜਾਬ ਸਰਕਾਰ ਨੇ ਪੀ.ਐਮ. ਕੁਸ਼ਮ ਸਕੀਮ ਦੇ ਕੰਪੋਨੇਟ ਏ ਅਧੀਨ ਰਾਜ ਦੇ ਕਿਸਾਨਾਂ ਨੂੰ ਇਕ ਸੁਨਹਿਰੀ ਮੌਕਾ ਦਿੰਦਿਆਂ ਗਰਿੱਡ ਕੁਨੈਕਟਿਡ ਸੋਲਰ ਪੀ.ਵੀ. ਪਾਵਰ ਪਲਾਂਟ ਦੀ ਸਥਾਪਨਾ ਦੀ ਪੇਸ਼ਕਸ ਕੀਤੀ ਹੈ।ਇਸ ਸਕੀਮ ਤਹਿਤ ਕੁੱਲ 220 ਮੈਗਾਵਾਟ ਸਮੱਰਥਾ ਦੇ ਸੂਰਜੀ ਊਰਜਾ ਤੇ ਅਧਾਰਤ ਪਾਵਰ ਪਲਾਂਟ ਲਗਾਉਣ ਦੀ ਪੇਸ਼ਕਸ ਸਰਕਾਰ ਨੇ ਕੀਤੀ ਹੈ। ਇਹ ਜਾਣਕਾਰੀ ਪੇਡਾ ਦੇ ਜ਼ਿਲ੍ਹਾ ਅਧਿਕਾਰੀ ਸ. ਤ੍ਰਿਪਤਜੀਤ ਸਿੰਘ ਨੇ ਦਿੱਤੀ।

ਉਨ੍ਹਾਂ ਆਖਿਆ ਕਿ ਇਸ ਸਕੀਮ ਤਹਿਤ 1, 1.5 ਜਾਂ 2 ਮੈਗਾਵਾਟ ਦੇ ਸੋਲਰ ਪੀ.ਵੀ. ਪਲਾਂਟ ਦੀ ਸਥਾਪਨਾ ਲਈ ਪੰਜਾਬ ਐਨਰਜੀ ਡਿਵੈਲਪਮੈਂਟ ਏਜੰਸੀ (ਪੇਡਾ) ਵਲੋਂ ਰਾਜ ਦੇ ਚਾਹਵਾਨ ਕਿਸਾਨਾਂ, ਕਿਸਾਨਾਂ ਦੇ ਸਮੂਹਾਂ, ਪੰਚਾਇਤਾਂ, ਸਹਿਕਾਰੀ ਸਭਾਵਾਂ, ਫਾਰਮਰ ਪ੍ਰਡੀਊਸਰ ਆਰਗਨਾਈਜੇਸ਼ਨਾਂ ਅਤੇ ਵਾਟਰ ਯੂਜਰ ਐਸੋਸੀਏਸ਼ਨਾਂ ਤੋਂ ਬਿਨੈ ਪੱਤਰ ਮੰਗੇ ਹਨ।

ਉਨ੍ਹਾਂ ਦੱਸਿਆ ਕਿ ਇਸ ਲਈ ਈ-ਰਜਿਸਟ੍ਰੇਸ਼ਨ ਫੀਸ 2300 ਰੁਪਏ ਅਤੇ ਆਰ.ਐਫ.ਐਸ. ਦਸਤਾਵੇਜ/ਪ੍ਰੋਸੈਸਿੰਗ ਫੀਸ 10 ਹਜ਼ਾਰ ਰੁਪਏ ਹੈ। ਇਕ ਮੈਗਾਵਾਟ ਲਈ 1 ਲੱਖ ਰੁਪਏ 1.5 ਮੈਗਾਵਾਟ ਲਈ 1 ਲੱਖ 50 ਹਜ਼ਾਰ ਰੁਪਏ ਅਤੇ 2 ਮੈਗਾਵਾਟ ਲਈ 2 ਲੱਖ ਰੁਪਏ ਰਕਮ ਬਿਆਨਾਂ ਦੇਣੀ ਹੋਵੇਗੀ। ਇਸ ਲਈ ਬਿਨੈ ਪੱਤਰ, ਨਾਲ ਲੋੜੀਂਦੇ ਦਸਤਾਵੇਜ਼  www.eproc.punjab.gov.in  ਤੋਂ ਡਾਊਨਲੋਡ ਕਰਕੇ ਇਸੇ ਵੈਬਸਾਈਟ ਤੇ ਜਮ੍ਹਾ ਕਰਵਾਏ ਜਾਣੇ ਹਨ।

ਆਨਲਾਈਨ ਪੂਰਬ ਬੋਲੀ ਬੈਠਕ 13 ਅਕਤੂਬਰ ਨੂੰ ਬਾਅਦ ਦੁਪਹਿਰ 3 ਵਜੇ ਤੋਂ 4:30 ਵਜੇ ਤੱਕ ਹੋਵੇਗੀ। ਜਿਸ ਦਾ ਲਿੰਕ ਪੇਡਾ ਦੀ ਵੈਬਸਾਈਟ ਤੋਂ ਦੇਖਿਆ ਜਾ ਸਕਦਾ ਹੈ। ਦਰਖਾਸਤਾਂ 25 ਅਕਤੂਬਰ 2021 ਨੂੰ ਸ਼ਾਮ 4 ਵਜੇ ਤੱਕ ਜਮ੍ਹਾ ਹੋ ਸਕਦੀਆਂ ਹਨ।
ਪਲਾਂਟ ਵਿਚ ਪੈਦਾ ਕੀਤੀ ਗਈ ਸੋਲਰ ਪਾਵਰ ਨੂੰ ਪੀ.ਐਸ.ਪੀ.ਸੀ.ਐਲ. ਵਲੋਂ 25 ਸਾਲਾਂ ਲਈ ਪੂਰਵ ਨਿਰਧਾਰਤ ਰੇਟ 2.748 ਪ੍ਰਤੀ ਕੇ. ਡਬਲਿਊ. ਐਚ. ਤੇ ਖਰੀਦਿਆਂ ਜਾਵੇਗਾ। ਜਿਸ ਬਾਰੇ ਪੰਜਾਬ ਰਾਜ ਬਿਜਲੀ ਨਿਯਾਮਕ ਕਮਿਸ਼ਨ ਵਲੋਂ ਅਧਿਸੂਚਿਤ ਕੀਤਾ ਗਿਆ ਹੈ।

ਜੇਕਰ ਕਿਸੇ ਵਿਸ਼ੇਸ਼ 66 ਕੇਵੀ ਸਬ ਸਟੇਸ਼ਨ ਲਈ ਪ੍ਰਾਪਤ ਹੋਣ ਵਾਲੀਆਂ ਪਾਤਰ ਦਰਖਾਸਤਾਂ ਦੀ ਕੁੱਲ ਜਮ੍ਹਾ ਸਮਰੱਥਾ, ਸਬੰਧਤ ਸਬ ਸਟੇਸ਼ਨ ਤੇ ਕੁਨੈਕਟੀਵਿਟੀ ਲਈ ਅਧਿਸੂਚਿਤ ਸਮਰਥਾ ਤੋਂ ਵੱਧ ਹੁੰਦੀ ਹੈ ਤਾਂ ਸੋਲਰ ਪਾਵਰ ਜੈਨਰੇਟਰਜ਼ (ਐਸਪੀਜੀਜ਼) ਦੀ ਚੋਣ ਵਾਸਤੇ ਰਿਵਰਸ ਈ-ਪ੍ਰਤੀਯੋਗੀ ਬੋਲੀ  ਦਾ ਆਯੋਜਨ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ (ਪੂਰਵ ਨਿਰਧਾਰਤ ਲੈਵਲਾਈਜ਼ਡ ਐਰਿਫ `ਤੇ ਰੁਪਏ 2748ਕੇ ਡਬਲਿਊ ਐਚ ਦੀ ਦਰ ਨਾਲ ਡਿਸਕਾਊਟ) ਅਤੇ ਟਾਰਗੇਟ ਸਮਰਥਾ ਪ੍ਰਾਪਤ ਹੋਣ ਤੱਕ ਵਧਦੇ ਕ੍ਰਮ ਵਿਚ ਘਟੋ-ਘੱਟ ਟੈਰਿਫ ਦੀ ਪੇਸ਼ਕਸ਼ ਦੇ ਅਧਾਰ ਤੇ ਐਲੋਕੇਸ਼ਨ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਆਰ.ਐਫ.ਐਸ. ਪ੍ਰਕਿਰਿਆ ਵਿੱਚ ਹਿੱਸਾ ਲੈਣ ਲਈ ਬੋਲੀਕਾਰਾਂ ਨੂੰ ਵੈਬਸਾਈਟ ਤੇ ਆਪਣੇ ਆਪ ਨੂੰ ਰਜਿਸਟਰਡ ਕਰਵਾਉਣਾ ਹੋਵੇਗਾ ਅਤੇ ਯੂਜ਼ਰ ਆਈ.ਡੀ. ਪਾਸਵਰਡ ਪ੍ਰਾਪਤ ਕਰਨਾ ਹੋਵੇਗਾ। ਵਧੇਰੇ ਜਾਣਕਾਰੀ ਲਈ 0172-2663328 , 2663382 ਅਤੇ 0172-2791326, 0172-2791226 ਤੇ ਸੰਪਰਕ ਕੀਤਾ ਜਾ ਸਕਦਾ ਹੈ।

About The Author

Leave a Reply

Your email address will not be published. Required fields are marked *

You may have missed