ਐਸ.ਸੀ ਸਿਖਿਆਰਥੀਆਂ ਨੂੰ 2 ਹਫਤੇ ਦੀ ਮੁਫਤ ਡੇਅਰੀ ਸਿਖਲਾਈ 4 ਅਕਤੂਬਰ ਤੋਂ-ਡਿਪਟੀ ਡਾਇਰੈਕਟਰ
ਫਾਜ਼ਿਲਕਾ, 01 ਅਕਤੂਬਰ 2021 : ਪੰਜਾਬ ਸਰਕਾਰ ਵੱਲੋ ਸੂਬੇ ਦੇ ਖੇਤੀ ਖੇਤਰ ਵਿੱਚ ਵਿਭਿੰਨਤਾ ਲਿਆਉਣ ਦੇ ਮਕਸਦ ਨਾਲ ਅਨੁਸੂਚਿਤ ਜਾਤੀ ਦੇ ਲਾਭਪਾਤਰੀਆਂ ਨੂੰ ਖੇਤੀਬਾੜੀ ਦੇ ਨਾਲ-ਨਾਲ ਸਹਾਇਕ ਧੰਦਿਆ ਵੱਲ ਪ੍ਰੇਰਿਤ ਕਰਨ ਲਈ ਸਕੀਮ ਫਾਰ ਪ੍ਰਮੋਸ਼ਨ ਆਫ ਡੇਅਰੀ ਫਾਰਮਿੰਗ ਐਜ ਲਿਵਲੀਹੁੱਡ ਫਾਰ ਐਸ.ਸੀ ਬੈਨੀਫਿਸ਼ਰੀਜ ਦੀ ਸ਼ੁਰੂਆਤ ਪੂਰੇ ਪੰਜਾਬ ਵਿੱਚ ਕੀਤੀ ਗਈ ਹੈ। ਇਹ ਜਾਣਕਾਰੀ ਡਿਪਟੀ ਡਾਇਰੈਕਟਰ ਡੇਅਰੀ ਫਾਜਿਲਕਾ ਸ਼੍ਰੀ ਰਣਦੀਪ ਕੁਮਾਰ ਹਾਂਡਾ ਨੇ ਦਿੱਤੀ।
ਡਿਪਟੀ ਡਾਇਰੈਕਟਰ ਨੇ ਦੱਸਿਆ ਕਿ ਇਸ ਤਹਿਤ ਡੇਅਰੀ ਵਿਕਾਸ ਵਿਭਾਗ ਵੱਲੋਂ ਜ਼ਿਲ੍ਹਾ ਫਾਜਿਲਕਾ ਵਿਖੇ ਐਸ.ਸੀ ਸਿਖਿਆਰਥੀਆਂ ਨੂੰ 2 ਹਫਤੇ ਦੀ ਮੁਫਤ ਡੇਅਰੀ ਸਿਖਲਾਈ 4 ਅਕਤੂਬਰ ਤੋਂ ਸ਼ੂਰੁ ਕੀਤੀ ਜਾ ਰਹੀ ਹੈ ਜਿਸ ਦੇ ਨਾਲ ਉਨ੍ਹਾਂ ਨੂੰ ਵਜੀਫਾ ਵੀ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਲਾਭਪਤਾਰੀ ਦੀ ਵਿਦਿਅਕ ਯੋਗਤਾ 5ਵੀਂ ਪਾਸ ਹੋਵੇ ਅਤੇ ਉਮਰ ਦੀ ਹੱਦ 18 ਤੋਂ 50 ਸਾਲ ਦੀ ਲਾਜ਼ਮੀ ਕੀਤੀ ਗਈ ਹੈ।ਉਨ੍ਹਾਂ ਕਿਹਾ ਕਿ ਸਿਖਲਾਈ ਲੈਣ ਲਈ ਆਉਣ ਵਾਲੇ ਸਿਖਿਆਰਥੀ ਆਪਣੇ ਵਿਦਿਅਕ ਯੋਗਤਾ ਦੇ ਸਰਟੀਫਿਕੇਟ, ਆਪਣਾ ਆਧਾਰ ਕਾਰਡ ਅਤੇ ਜਾਤੀ ਸਰਟੀਫਿਕੇਟ, ਇਕ ਪਾਸਪੋਰਟ ਸਾਈਜ਼ ਫੋਟੋ ਵੀ ਨਾਲ ਲੈ ਕੇ ਆਉਣੀ ਯਕੀਨੀ ਬਣਾਉਣ।
ਸ਼੍ਰੀ ਰਣਦੀਪ ਕੁਮਾਰ ਹਾਂਡਾ ਨੇ ਦੱਸਿਆ ਕਿ ਅਨੁਸੂਚਿਤ ਜਾਤੀ ਨਾਲ ਸਬੰਧਤ ਲਾਭਪਾਤਰੀ ਦਫਤਰ ਡਿਪਟੀ ਡਾਇਰੈਕਟਰ ਡੇਅਰੀ ਫਾਜਿਲਕਾ ਕਮਰਾ ਨੰ. 508-509 ਚੌਥੀ ਮੰਜਿਲ ਜਿਲ੍ਹਾ ਪ੍ਰਬੰਥਕੀ ਕੰਪਲੈਕਸ ਫਾਜਿਲਕਾ ਵਿਖੇ ਆਪਣੇ ਫਾਰਮ ਜਮਾ ਕਰਵਾ ਸਕਦੇ ਹਨ।ਉਨ੍ਹਾਂ ਸਬੰਧਤ ਸਿਖਿਆਰਥੀਆਂ ਨੂੰ ਅਪੀਲ ਕੀਤੀ ਕਿ ਉਹ ਇਹ ਸਕੀਮ ਤਹਿਤ ਸਿਖਲਾਈ ਹਾਸਲ ਕਰਨ ਲਈ ਵੱਧ ਤੋਂ ਵੱਧ ਸ਼ਿਰਕਤ ਕਰਨ ਜ਼ੋ ਕਿ ਭਵਿੱਖ ਵਿਚ ਆਪਣਾ ਸਵੈ-ਰੋਜ਼ਗਾਰ ਦਾ ਕਾਰੋਬਾਰ ਸ਼ੁਰੂ ਕਰ ਸਕਦੇ ਹਨ।