ਸਰਕਾਰੀ ਆਈ. ਟੀ. ਆਈ. ਮਾਨਸਾ ਵਿਖੇ ਅਪ੍ਰੈਂਟਿਸਸ਼ਿਪ ਅਤੇ ਰੋਜ਼ਗਾਰ ਮੇਲਾ 4 ਅਕਤੂਬਰ ਨੂੰ
ਮਾਨਸਾ, 01 ਅਕਤੂਬਰ 2021 : ਪ੍ਰਿੰਸੀਪਲ ਸ੍ਰੀ ਹਰਵਿੰਦਰ ਭਾਰਦਵਾਜ ਨੇ ਦੱਸਿਆ ਕਿ ਡਾਇਰੈਕਟਰ ਜਨਰਲ ਟ੍ਰੇਨਿੰਗ ਭਾਰਤ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਸਰਕਾਰੀ ਆਈ.ਟੀ.ਆਈ. ਮਾਨਸਾ ਵਿਖੇ 4 ਅਕਤੂਬਰ 2021 ਦਿਨ ਸੋਮਵਾਰ ਨੂੰ ਅਪ੍ਰੈਂਟਿਸ ਮੇਲਾ ਲਗਾਇਆ ਜਾ ਰਿਹਾ ਹੈ। ਜਿਸ ਵਿੱਚ ਮੁੱਖ ਤੌਰ ਤੇ ਟਰਾਈਡੈਂਟ ਇੰਡਸਟਰੀਜ਼, ਸਰਦਾਰ ਰੀਪਰ ਅਤੇ ਹੋਰ ਵੀ ਲੋਕਲ ਇੰਡਸਟ੍ਰੀਜ਼ ਸ਼ਿਰਕਤ ਕਰ ਰਹੀਆਂ ਹਨ।
ਅਪਰੈਂਟਿਸ ਸਲਾਹਕਾਰ ਸ੍ਰੀ ਜਸਵਿੰਦਰਪਾਲ ਨੇ ਦੱਸਿਆ ਕਿ ਵੱਖ ਵੱਖ ਟਰੇਡਾਂ ਦੇ ਪਾਸ ਆਊਟ ਸਿੱਖਿਆਰਥੀ ਅਤੇ ਹੁਣੇ ਪਾਸ ਹੋਏ ਸਿਖਿਆਰਥੀ ਵੀ ਆਪਣੀ ਰਜਿਸਟ੍ਰੇਸ਼ਨ ਕਰਵਾ ਕੇ ਇਸ ਮੇਲੇ ਵਿੱਚ ਭਾਗ ਲੈ ਸਕਦੇ ਹਨ। ਰਜਿਸਟ੍ਰੇਸ਼ਨ ਸੰਸਥਾ ਵਿਚ ਉਸੇ ਦਿਨ ਹੀ ਹੋਵੇਗੀ।
ਅਪ੍ਰੈਂਟਿਸ ਟ੍ਰੇਨਿੰਗ ਦੌਰਾਨ 10400/- ਰੁਪਏ ਪ੍ਰਤੀ ਮਹੀਨਾ ਵਜ਼ੀਫ਼ਾ ਮਿਲੇਗਾ। ਪਲੇਸਮੈਂਟ ਅਫ਼ਸਰ ਜਸਪਾਲ ਸਿੰਘ ਨੇ ਦੱਸਿਆ ਕਿ ਇਸ ਦਿਨ ਸੰਸਥਾ ਵਿਚ ਰੋਜ਼ਗਾਰ ਮੇਲਾ ਵੀ ਲਗਾਇਆ ਜਾ ਰਿਹਾ ਹੈ, ਸੋ ਸਾਰੇ ਸਿੱਖਿਆਰਥੀ ਇਸ ਦਿਨ ਰੋਜ਼ਗਾਰ ਮੇਲੇ ਦਾ ਲਾਭ ਉਠਾਉਣ।