ਸੂਬੇ ਵਿੱਚ ਝੋਨੇ ਦੀ ਬੋਗਸ ਮਿਲਿੰਗ ਬਰਦਾਸ਼ਤ ਨਹੀਂ ਕੀਤੀ ਜਾਵੇਗੀ : ਆਸ਼ੂ

0

ਚੰਡੀਗੜ੍ਹ, 30 ਸਤੰਬਰ 2021 : ਖੁਰਾਕ ਅਤੇ ਸਿਵਲ ਸਪਲਾਈਜ਼ ਮੰਤਰੀ ਸ਼੍ਰੀ ਭਾਰਤ ਭੂਸ਼ਨ ਆਸ਼ੂ ਨੇ ਅੱਜ ਇਥੇ ਕਿਹਾ ਕਿ ਸੂਬੇ ਵਿੱਚ ਝੋਨੇ ਦੀ ਬੋਗਸ ਮਿਲਿੰਗ ਬਰਦਾਸ਼ਤ ਨਹੀਂ ਕੀਤੀ ਜਾਵੇਗੀ।

ਉਨ੍ਹਾਂ ਦੱਸਿਆ ਕਿ ਅੱਜ ਕਪੂਰਥਲਾ ਦੇ ਗੋਪਾਲ ਰਾਈਸ ਮਿੱਲ ਵਿੱਚ ਛਾਪੇਮਾਰੀ ਕੀਤੀ ਗਈ ਜਿਸ ਦੌਰਾਨ ਗੈਰਕਾਨੂੰਨੀ ਤੌਰ ‘ਤੇ ਜਮ੍ਹਾਂ ਕੀਤੀਆਂ 12000 ਬੋਰੀਆਂ ਚਾਵਲ ਦੀਆਂ ਬੋਰੀਆਂ ਬਰਾਮਦ ਕੀਤੀਆਂ ਗਈਆਂ ਹਨ ਜਿਸ ਦੀ ਕੀਮਤ 2 ਕਰੋੜ ਬਣਦੀ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਸ਼੍ਰੀ ਆਸ਼ੂ ਨੇ ਦੱਸਿਆ ਕਿ ਗੋਪਾਲ ਰਾਈਸ ਮਿੱਲ ਬੰਦ ਪਈ ਸੀ ਅਤੇ ਇਹ ਦੇਵਕੀ ਨੰਦਨ ਅਗਰਵਾਲ ਦੀ ਮਲਕੀਅਤ ਹੈ। ਇਹ ਮਿੱਲ ਮਾਲਕ ਦੇਸ਼ ਦੇ ਦੂਸਰੇ ਰਾਜਾਂ ਤੋਂ ਜਨਤਕ ਵੰਡ ਵਾਲੇ ਚਾਵਲਾਂ ਨੂੰ ਕਾਵਿਆਂਸ਼ ਟਰੇਡਿੰਗ , ਖੁਸ਼ੀ ਐਗਰੋ ਅਤੇ ਉਮਾਂਸੂ ਕੰਪਨੀ ਦੇ ਨਾਮ ਦੀਆਂ ਫਰਮਾ ਦੇ ਨਾਮ ਪੰਜਾਬ ਵਿੱਚ ਲਿਆ ਕੇ ਦੂਸਰੇ ਮਿੱਲਰਜ਼ ਨੂੰ ਸਪਲਾਈ ਕਰਦਾ ਸੀ।

ਉਨ੍ਹਾਂ ਦੱਸਿਆ ਕਿ ਅੱਜ ਕੋਟਕਪੂਰਾ ਦੇ ਸ਼੍ਰੀ ਕ੍ਰਿਸ਼ਨਾ ਰਾਈਸ ਮਿਲ ਵਿਖੇ ਛਾਪਾ ਮਾਰਕੇ 4000 ਬੈਗ ਚਾਵਲ ਅਤੇ 3800 ਬੈਗ ਪਰਮਲ ਵੀ ਬਰਾਮਦ ਕੀਤੇ ਗਏ ਹਨ।

 ਉਹਨਾਂ ਦੱਸਿਆ ਕਿ ਪੰਜਾਬ ਰਾਜ ਵਿੱਚ ਬੀਤੇ ਇੱਕ ਹਫ਼ਤੇ ਦੌਰਾਨ ਬੋਗਸ ਬਿਲਿੰਗ ਲਈ ਰੱਖੀਆਂ ਗਈਆਂ 42161 ਬੋਰੀਆਂ ਚਾਵਲ/ਝੋਨਾ ਬਰਾਮਦ ਕੀਤੀਆਂ ਗਈਆਂ ਹਨ ਜਿਹਨਾਂ ਵਿੱਚ ਕਿਸਾਨ ਇੰਡਸਟ੍ਰੀਜ਼ ਜਲਾਲਾਬਾਦ, ਫ਼ਾਜਿਕਲਾ ਤੋਂ 23000 ਬੋਰੀਆਂ ਚਾਵਲ, ਵਾਸੂਦੇਵ ਰਾਈਸ ਮਿੱਲ ਜਲੰਧਰ ਤੋਂ 1336 ਬੋਰੀਆਂ ਚਾਵਲ, ਗੋਲਡਨ ਰਾਈਸ ਮਿੱਲ, ਬਾਘਾ ਪੁਰਾਣਾ ਤੋਂ 1112 ਬੋਰੀਆਂ ਚਾਵਲ ਦਾ ਬਿੱਲ ਬਰਾਮਦ ਕੀਤਾ ਗਿਆ ਜਦਕਿ ਮਿੱਲ ਵਿੱਚ ਚਾਵਲ ਮੌਜੂਦ ਨਹੀਂ ਸੀ। ਇਸ ਤੋਂ ਇਲਾਵਾ ਸ੍ਰੀ ਲੱਛਮੀ ਰਾਈਸ ਮਿੱਲ, ਰਾਮਪੂਰਾ ਫੂਲ ਬਠਿੰਡਾ ਤੋਂ 6953 ਥੈਲੇ ਨੱਕੂ ਅਤੇ 6060 ਨਕਾਰੇ ਗਏ ਚਾਵਲਾਂ ਦੇ ਥੈਲੇ ਬਰਾਮਦ ਕੀਤੇ ਗਏ। ਇਸੇ ਤਰ੍ਹਾਂ ਬਾਵਾ ਰਾਈਸ ਮਿੱਲ ਰਾਮਪੂਰਾ ਫੂਲ ਬਠਿੰਡਾ ਤੋਂ 3000 ਥੈਲੇ ਨੱਕੂ ਅਤੇ 700 ਨਕਾਰੇ ਗਏ ਚਾਵਲਾਂ ਦੇ ਥੈਲੇ ਬਰਾਮਦ ਕੀਤੇ ਗਏ।

ਖੁਰਾਕ ਮੰਤਰੀ ਨੇ ਕਿਹਾ ਸੂਬੇ ਸਰਕਾਰ ਝੋਨੇ ਦੀ ਬੋਗਸ ਮਿਲਿੰਗ ਨੂੰ ਨੱਥ ਪਾਉਣ ਲਈ ਪੂਰੀ ਤਰ੍ਹਾਂ ਤਤਪਰ ਹੈ ਅਤੇ ਉਨ੍ਹਾਂ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਇਸ ਸਬੰਧੀ ਆਪਣੇ ਅਧੀਨ ਆਉਦੇ ਸਟੋਰਾਂ ਅਤੇ ਮਿੱਲਾਂ ਦੀ ਚੋਕਸੀ ਨਾਲ ਨਿਗਰਾਨੀ ਕਰਨ।

About The Author

Leave a Reply

Your email address will not be published. Required fields are marked *

You may have missed