ਕਲੀਨ ਇੰਡੀਆ ਮੁਹਿੰਮ ਤਹਿਤ ਹਰ ਪਿੰਡ ਵਿਚੋਂ ਇਕ ਮਣ ਪਲਾਸਟਿਕ ਕਚਰਾ ਇੱਕਠਾ ਕੀਤਾ ਜਾਵੇਗਾ

0

????????????????????????????????????

ਫਾਜਿ਼ਲਕਾ, 29 ਸਤੰਬਰ 2021 :  ਫਾਜਿ਼ਲਕਾ ਜਿ਼ਲ੍ਹੇ ਵਿਚ ਕਲੀਨ ਇੰਡੀਆ ਮੁਹਿੰਮ ਤਹਿਤ ਹਰੇਕ ਪਿੰਡ ਅਤੇ ਮੁਹੱਲੇ ਵਿਚੋਂ ਅਕਤੂਬਰ ਮਹੀਨੇ ਦੌਰਾਨ ਘੱਟੋ ਘੱਟ ਦੋ ਸਫਾਈ ਮੁਹਿੰਮਾਂ ਚਲਾ ਕੇ ਕੁੱਲ 40 ਕਿਲੋ ਪਲਾਸਟਿਕ ਕਚਰਾ ਇੱਕਠਾ ਕਰਨ ਦਾ ਟੀਚਾ ਮਿੱਥਿਆ ਗਿਆ। ਇਸ ਟੀਚੇ ਦੀ ਪੂਰਤੀ ਲਈ ਜਿ਼ਲ੍ਹੇ ਦੇ ਹਰੇਕ ਪਿੰਡ ਅਤੇ ਸ਼ਹਿਰ ਦੇ ਹਰਕੇ ਮੁੱਹਲੇ ਦਾ ਐਕਸਨ ਪਲਾਨ ਤਿਆਰ ਕਰ ਲਿਆ ਗਿਆ ਹੈ। ਇਹ ਜਾਣਕਾਰੀ ਅੱਜ ਇਸ ਸਬੰਧੀ ਬੁਲਾਈ ਬੈਠਕ ਦੀ ਪ੍ਰਧਾਨਗੀ ਕਰਦਿਆਂ ਵਧੀਕ ਡਿਪਟੀ ਕਮਿਸ਼ਨਰ ਵਿਕਾਸ ਸ੍ਰੀ ਸਾਗਰ ਸੇਤੀਆ ਨੇ ਦਿੱਤੀ।

ਸ੍ਰੀ ਸਾਗਰ ਸੇਤੀਆ ਨੇ ਦੱਸਿਆ ਕਿ ਇਸ ਮੁਹਿੰਮ ਦੌਰਾਨ 2 ਅਤੇ 17 ਅਕਤੂਬਰ ਨੂੰ ਸਰਕਾਰੀ ਦਫ਼ਤਰਾਂ, ਮਾਰਕਿਟ ਕਮੇਟੀਆਂ, ਸਕੂਲਾਂ, ਕਾਲਜਾਂ, ਆਂਗਣਬਾੜੀਆਂ ਸਮੇਤ ਹਰੇਕ ਵਿਭਾਗ ਦੇ ਦਫ਼ਤਰਾਂ ਵਿਚ ਵੀ ਸਫਾਈ ਅਭਿਆਨ ਚਲਾਇਆ ਜਾਵੇਗਾ।

ਉਨ੍ਹਾਂ ਨੇ ਸਾਰੇ ਵਿਭਾਗਾਂ ਨੂੰ ਇਸ ਮੁਹਿੰਮ ਦੀ ਸਫਲਤਾ ਲਈ ਹਦਾਇਤ ਕਰਦਿਆਂ ਕਿਹਾ ਕਿ ਇਸ ਮੁਹਿੰਮ ਵਿਚ ਜਨ ਭਾਗੀਦਾਰੀ ਬਹੁਤ ਜਰੂਰੀ ਹੈ ਅਤੇ ਲੋਕਾਂ ਨੂੰ ਪ੍ਰੇਰਿਤ ਕਰਕੇ ਇਸ ਅਭਿਆਨ ਵਿਚ ਸ਼ਾਮਿਲ ਕੀਤਾ ਜਾਵੇ। ਉਨ੍ਹਾਂ ਨੇ ਦੱਸਿਆ ਕਿ ਐਕਸ਼ਨ ਪਲਾਨ ਅਨੁਸਾਰ ਹਰੇਕ ਪਿੰਡ ਵਿਚ ਸਵੇਰੇ 8 ਤੋਂ 10 ਵਜੇ ਤੱਕ ਨਿਰਧਾਰਤ ਦਿਨ ਨੂੰ ਸਫਾਈ ਅਭਿਆਨ ਚਲਾ ਕੇ ਪਿੰਡ ਵਿਚੋਂ ਪੌਲੀਥੀਨ, ਪਲਾਸਟਿਕ, ਰਬੜ, ਕੱਚ, ਪਲਾਸਟਿਕ ਦੇ ਰੈਪਰ ਆਦਿ ਸੁੱਕਾ ਕੂੜਾ ਇੱਕਤਰ ਕੀਤਾ ਜਾਵੇਗਾ।

ਇਸ ਮੌਕੇ ਸਹਾਇਕ ਕਮਿਸ਼ਨਰ ਜਨਰਲ ਸ: ਕੰਵਰਜੀਤ ਸਿੰਘ, ਤਹਿਸੀਲਦਾਰ ਸ੍ਰੀ ਸ਼ੀਸਪਾਲ, ਸ: ਜ਼ਸਪਾਲ ਸਿੰਘ, ਡਿਪਟੀ ਡੀਈਓ ਅੰਜੂ ਸੇਠੀ ਆਦਿ ਵੀ ਹਾਜਰ ਸਨ।

About The Author

Leave a Reply

Your email address will not be published. Required fields are marked *