ਐਸ ਸੀ ਸਿਖਿਆਰਥੀਆਂ ਲਈ ਮੁਫਤ ਡੇਅਰੀ ਸਿਖਲਾਈ ਕੋਰਸ 04 ਅਕਤੂਬਰ 2021 ਤੋ ਸੁਰੂ

0

ਪਠਾਨਕੋਟ, 27 ਸਤੰਬਰ 2021 :  ਪੰਜਾਬ ਸਰਕਾਰ ਵੱਲੋਂ ਸੂਬੇ ਦੇ ਖੇਤੀ ਖੇਤਰ ਵਿੱਚ ਵਭਿੰਨਤਾ ਲਿਆਉਣ ਦੇ ਮਕਸਦ ਨਾਲ ਅਨੁਸੂਚਿਤ ਜਾਤੀ ਦੇ ਲਾਭਪਾਤਰੀਆਂ ਨੂੰ ਖੇਤੀਬਾੜੀ ਦੇ ਨਾਲ-ਨਾਲ ਸਹਾਇਕ ਧੰਦੇ ਨਾਲ ਪ੍ਰੇਰਿਤ ਕਰਨ ਲਈ ਸਕੀਮ ਫਾਰ ਪ੍ਰੋਮੋਸ਼ਨ ਆਫ ਡੇਅਰੀ ਫਾਰਮਿੰਗ ਐਂਜ਼ ਲਿਵਲੀ ਹੁੱਡ ਫਾਰ ਐਸ ਸੀ ਬੈਨੀਫਿਸਰੀਜ਼ ਦੀ ਸੁਰੂਆਤ ਪੂਰੇ ਪੰਜਾਬ ਵਿੱਚ ਕੀਤੀ ਗਈ ਹੈ।

ਇਸ ਤਹਿਤ ਡੇਅਰੀ ਵਿਕਾਸ ਵਿਭਾਗ ਵੱਲੋਂ ਜਿਲ੍ਹਾ ਪਠਾਨਕੋਟ ਵਿਖੇ ਐਸ ਸੀ ਸਿਖਿਆਰਥੀਆਂ ਵਾਸਤੇ ਮੁਫਤ ਡੇਅਰੀ ਸਿਖਲਾਈ ਕੋਰਸ 04-10-2021 ਤੋ ਸੁਰੂ ਕੀਤਾ ਜਾ ਰਿਹਾ ਹੈ । ਇਹ ਜਾਣਕਾਰੀ ਦਿੰਦਿਆ ਡਿਪਟੀ ਕਮਿਸ਼ਨਰ ਪਠਾਨਕੋਟ ਸੰਯਮ ਅਗਰਵਾਲ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਇਸ ਸਕੀਮ ਅਧੀਨ ਅਨੁਸੂਚਿਤ ਜਾਤੀ ਦੇ ਲਾਭਪਾਤਰੀਆਂ ਨੂੰ ਦੋ ਹਫਤੇ ਦੀ ਮੁਫਤ ਡੇਅਰੀ ਸਿਖਲਾਈ ਦੇ ਨਾਲ-ਨਾਲ  2000/- ਰਪੁਏ ਵਜੀਫਾ ਵੀ ਦਿੱਤਾ ਜਾਵੇਗਾ ਉਨ੍ਹਾ ਨੇ ਕਿਹਾ ਕਿ ਅਨੁਸੂਚਿਤ ਜਾਤੀ ਦੇ ਨਾਲ ਸਬੰਧਿਤ ਲਾਭਪਾਤਰੀ ਦਫਤਰ ਡਿਪਟੀ ਡਾਇਰੈਕਟਰ ਡੇਅਰੀ,ਕਮਰਾ ਨੰ: 345-ਏ , ਜਿਲ੍ਹਾ ਪ੍ਰਬੰਧਕੀ ਕੰਪਲੈਕਸ ਦੂਜੀ ਮੰਜਿਲ ਪਠਾਨਕੋਟ ਵਿਖੇ ਮਿਤੀ 30-09-2021 ਤੱਕ ਆਪਣੇ ਫਾਰਮ ਜਮ੍ਹਾ ਕਰਵਾ ਸਕਦੇ ਹਨ।

ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਡਿਪਟੀ ਡਾਇਰੈਕਟਰ ਡੇਅਰੀ ਸ. ਕਸਮੀਰ ਸਿੰਘ ਨੇ ਦੱਸਿਆ ਕਿ ਡੇਅਰੀ ਕਿੱਤਾ ਕਰਨ ਦੇ ਚਾਹਵਾਨ ਅਨੁਸੂਚਿਤ ਜਾਤੀ ਨਾਲ ਸਬੰਧਿਤ ਉਮੀਦਵਾਰ ਜਿਸ ਦੀ ਉਮਰ 18 ਤੋ 50 ਸਾਲ ਅਤੇ ਪੰਜਾਬ ਦੇ ਵਸਨੀਕ ,ਪੈਡੂ ਪਛੋਕੜ ਵਾਲੇ ਘੱਟੋ-ਘੱਟ 5 ਵੀ ਪਾਸ ਹੋਣੇ ਚਾਹਿੰਦੇ ਹਨ ਉਨ੍ਹਾ ਨੇ ਕਿਹਾ ਕਿ ਚਾਹਵਾਨ ਉਮੀਦਵਾਰ ਪੜਾਈ ਸਬੰਧੀ ਸਰਟੀਫਿਕੇਟ ਜਾਤੀ ਸਰਟੀਫਿਕੇਟ , ਅਧਾਰ ਕਾਰਡ, ਅਤੇ ਤਾਜਾ ਪਾਸਪੋਰਟ ਸਾਈਜ਼ ਫੋਟੋ ਸਮੇਤ ਦਫਤਰ ਡਿਪਟੀ ਡਾਇਰੈਕਟਰ ਡੇਅਰੀ ਵਿਖੇ ਸੰਪਰਕ ਕਰ ਸਦਕੇ ਹਨ। ਉਨ੍ਹਾਂ ਦੱਸਿਆ ਕਿ ਵਧੇਰੇ ਜਾਣਕਾਰੀ ਲਈ ਦਫਤਰ ਦੇ ਲਾਈਡਲਾਈਨ ਫੋਨ ਨੰ: 0186-2345454 ਅਤੇ ਮੋਬਾਇਲ ਨੰ:(9888252112) ਉੱਤੇ ਸੰਪਰਕ ਕੀਤਾ ਜਾ ਸਕਦਾ ਹੈ ।

About The Author

Leave a Reply

Your email address will not be published. Required fields are marked *