ਵਿਸਵ ਵਿਧਰਤਾ ਦਿਵਸ ਹਰੇਕ ਸਾਲ ਸਤੰਬਰ ਮਹੀਨੇ ਦੇ ਆਖਰੀ ਹਫਤੇ ਤੇ ਐਤਵਾਰ ਦੇ ਦਿਨ ਵਿਸਵ ਪੱਧਰ ਤੇ ਮਨਾਇਆ ਜਾਂਦਾ ਹੈ : ਪ੍ਰਿੰਸੀਪਲ ਊਮਾ
ਪਠਾਨਕੋਟ, 25 ਸਤੰਬਰ 2021 : ਵਿਸਵ ਵਿਧਰਤਾ ਦਿਵਸ ਹਰੇਕ ਸਾਲ ਸਤੰਬਰ ਮਹੀਨੇ ਦੇ ਆਖਰੀ ਹਫਤੇ ਤੇ ਐਤਵਾਰ ਦੇ ਦਿਨ ਵਿਸਵ ਪੱਧਰ ਤੇ ਮਨਾਇਆ ਜਾਂਦਾ ਹੈ ਅਤੇ ਊਮਾ ਸੈਂਟ ਫਰਾਂਸਿਸ ਹੋਮ ਐਚ.ਆਈ. ਸੀਨੀਅਰ ਸੈਕੰਡਰੀ ਸਕੂਲ ਪਠਾਨਕੋਟ ਵਿੱਚ ਵੀ ਇਹ ਦਿਵਸ 26 ਸਤੰਬਰ 2021ਨੂੰ ਮਨਾਇਆ ਜਾਵੇਗਾ। ਇਹ ਜਾਣਕਾਰੀ ਪ੍ਰਿੰਸੀਪਲ ਊਮਾ ਸੈਂਟ ਫਰਾਂਸਿਸ ਹੋਮ ਐਚ.ਆਈ. ਸੀਨੀਅਰ ਸੈਕੰਡਰੀ ਸਕੂਲ ਵੱਲੋਂ ਦਿੱਤੀ ਗਈ।
ਉਨ੍ਹਾਂ ਦੱਸਆ ਕਿ ਇਹ ਦਿਵਸ ਮਨਾਉਂਣ ਦਾ ਇੱਕ ਹੀ ਉਦੇਸ਼ ਹੈ ਕਿ ਘੱਟ ਸੁਨਣ ਵਾਲੇ ਲੋਕਾਂ ਦੀਆਂ ਉਪਲੱਬਦੀਆਂ ਨੂੰ ਸਮਾਜ ਸੁਧਾਰਕਾਂ ਅਤੇ ਸਰਕਾਰ ਤੱਕ ਪਹੁੰਚਾਇਆ ਜਾਵੇ ਤਾਂ ਜੋ ਅਜਿਹੇ ਲੋਕਾਂ ਦੀ ਸੁਰੱਖਿਆ ਲਈ ਸਮਾਜ ਨੂੰ ਜਾਗਰੁਕ ਕੀਤਾ ਜਾ ਸਕੇ।
ਉਨ੍ਹਾਂ ਦੱਸਿਆ ਕਿ ਇਸ ਸਮੇਂ ਅਜਿਹੇ ਲੋਕਾਂ ਦੀ ਸੰਖਿਆ ਵਿੱਚ ਬੱਚਿਆਂ ਦੀ ਸੰਖਿਆ ਜਿਆਦਾ ਹੈ ਇਸ ਲਈ ਸਾਨੂੰ ਬੱਚਿਆਂ ਤੇ ਵਿਸ਼ੇਸ ਧਿਆਨ ਦੇਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਅਜਿਹੇ ਬੱਚਿਆਂ ਦਾ ਸਾਨੂੰ ਅਸਾਨੀ ਨਾਲ ਪਤਾ ਨਹੀਂ ਚੱਲਦਾ ਅਤੇ ਬੱਚੇ ਦਾ ਵਿਕਾਸ ਬਹੁਤ ਜਿਆਦਾ ਪ੍ਰਭਾਵਿਤ ਹੁੰਦਾ ਹੈ। ਉਨ੍ਹਾਂ ਦੱਸਿਆ ਕਿ ਜਿਲ੍ਹਾ ਪਠਾਨਕੋਟ ਵਿਖੇ ਅਜਿਹੇ ਬੱਚਿਆਂ ਨੂੰ ਫ੍ਰੀ ਸਿੱਖਿਅਤ ਕਰਨ ਲਈ ਸੈਂਟ ਫਰਾਂਸਿਸ ਹੋਮ ਪਠਾਨਕੋਟ ਵਿਖੇ ਉਪਰਾਲਾ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਹ ਸਕੂਲ ਪੰਜਾਬ ਸਿੱਖਿਆ ਬੋਰਡ ਮੋਹਾਲੀ ਵੱਲੋਂ ਰਜਿਸਟ੍ਰਰਡ ਕੀਤਾ ਗਿਆ ਹੈ ਅਤੇ ਇਸ ਸਮੇਂ 75 ਦੇ ਕਰੀਬ ਬੱਚਿਆਂ ਨੂੰ ਸਿੱਖਿਅਤ ਕੀਤਾ ਜਾ ਰਿਹਾ ਹੈ।