ਕਿੱਥੇ ਵੀ ਰਹੋ ਕਿੱਥੇ ਵੀ ਜਾਉ ਪੋਲਿਉ ਖੁਰਾਕ ਹਰ ਵਕਤ ਪਿਲਾਉ : ਸਿਵਲ ਸਰਜਨ
![](https://timespunjab.com/wp-content/uploads/2021/09/WhatsApp-Image-2021-09-25-at-13.48.31-1024x768.jpeg)
ਤਰਨਤਾਰਨ, 25 ਸਤੰਬਰ 2021 : ਵਿਸ਼ਵ ਸਿਹਤ ਸੰਗਠਨ ਵੱਲੋ ਮਾਈਗਰੇਟਰੀ ਇੰਮੂਨਾਈਜੇਸ਼ਨ ਰਾਊਡ ਦੇ ਤਹਿਤ ਆਮ ਲੋਕਾ ਨੂੰ ਪੋਲਿਉ ਤੋ ਮੁਕਤ ਕਰਨ ਲਈ ਅਤੇ ਘਰ ਘਰ ਵਿੱਚ ਮਾਈਗ੍ਰੇਟਰੀ ਪਲਸ ਪੋਲਿਉ ਮੁਹਿੰਮ ਜ਼ੋ ਕਿ ਮਿਤੀ: 26,27,28 ਸਤੰਬਰ 2021 ਨੂੰ ਚਲਾਈ ਜਾ ਰਹੀ ਹੈ ਬਾਰੇ ਜਾਗਰੂਕ ਕਰਨ ਹਿੱਤ ਸਿਵਲ ਸਰਜਨ ਤਰਨ ਤਾਰਨ ਡਾ. ਰੋਹਿਤ ਮਹਿਤਾ ਵੱਲੋ ਜਾਣਕਾਰੀ ਦਿੰਦੇ ਦੱਸਿਆ ਗਿਆ ਕਿ ਇਸ ਰਾਊਡ ਵਿੱਚ ਸਿਹਤ ਵਿਭਾਗ ਦੀਆ ਟੀਮਾਂ ਵੱਲੋ ਨਵਜਨਮੇ ਬੱਚੇ ਤੋ ਲੈ ਕੇ 5 ਸਾਲ ਤੱਕ ਦੀਆ ਬੱਚਿਆਂ ਨੂੰ ਜੀਵਨ ਰੂਪੀ ਪੋਲਿਉ ਦੀਆ ਦੋ ਬੂੰਦਾ ਪਿਲਾਈਆਂ ਜਾਣਗੀਆ ।
ਉਹਨਾ ਨੇ ਆਮ ਜਨਤਾ ਨੂੰ ਅਪੀਲ ਕੀਤੀ ਕਿ ਮਿਤੀ 26,27,28 ਸਤੰਬਰ 2021 ਨੂੰ ਆਪਣੇ ਅਤੇ ਆਪਣੇ ਆਂਢ ਗੁਆਢ ਦੇ ਨਵਜਨਮੇ ਬੱਚੇ ਤੋ ਲੈ ਕੇ ਪੰਜ ਸਾਲ ਦੇ ਬੱਚਿਆ ਨੂੰ ਪੋਲਿਉ ਦੀਆ ਦੋ ਬੂੰਦਾ ਜਰੂਰ ਪਿਲਾਉ ਅਤੇ ਸਿਹਤ ਵਿਭਾਗ ਵੱਲੋ ਘਰ ਵਿੱਚ ਆਈਆਂ ਟੀਮਾ ਨੂੰ ਪੂਰਾ ਸਹਿਯੋਗ ਦਿਉ । ਇਸ ਮੁਹਿੰਮ ਦੋਰਾਨ ਭੱਠੇ , ਸ਼ੈਲਰ, ਡੇਰੇ , ਝੁੱਗੀਆਂ ਅਤੇ ਮਜਦੂਰਾਂ ਦੀਆ ਬਸਤੀਆਂ ਵਿੱਚ ਰਹਿੰਦੇ ਬੱਚਿਆ ਨੂੰ ਪੋਲਿਆ ਦੀਆ ਦੋ ਬੂੰਦਾਂ ਪਿਲਾਈਆ ਜਾਣਗੀਆ ।
ਜਿਲ੍ਹਾਂ ਟੀਕਾਕਰਨ ਅਫਸਰ ਡਾ. ਵਰਿੰਦਰਪਾਲ ਕੌਰ ਵੱਲੋ ਦੱਸਿਆ ਗਿਆ ਕਿ ਇਹ ਰਾਊਡ ਜ਼ੋ ਕਿ ਮਿਤੀ 26,27,28 ਸਤੰਬਰ 2021 ਨੂੰ ਚਲਾਇਆ ਜਾ ਰਿਹਾ ਹੈ ਤਹਿਤ 26817 ਅਬਾਦੀ ਦੇ 6014 ਘਰ ਵਿੱਚ ਰਹਿੰਦੇ 0-5 ਸਾਲ ਦੇ 5807 ਬੱਚਿਆ ਨੂੰ 44 ਟੀਮਾਂ ਵੱਲੋ ਪੋਲਿਉ ਦੀਆ ਦੋ ਬੂੰਦਾ ਪਿਲਾਈਆਂ ਜਾਣਗੀਆਂ ਅਤੇ 11 ਸੁਪਰਾਈਵਜਰਾ ਵੱਲੋ ਇਹਨਾ ਦਾ ਨਿਰੀਖਣ ਕੀਤਾ ਜਾਵੇਗਾ ।