ਐਕਸਪੋਰਟ ਇੰਡਸਟਰੀ ਨੂੰ ਪਰਮੋਟ ਕਰਨ ਲਈ ਐਕਸਪੋਰਟ ਕਨਕਲੇਵ

0
ਫ਼ਤਹਿਗੜ੍ਹ ਸਾਹਿਬ)/ ਮੰਡੀ ਗੋਬਿੰਦਗੜ੍ਹ, 25 ਸਤੰਬਰ 2021 :  ਆਜ਼ਾਦੀ ਦੀ 75ਵੀਂ ਵਰ੍ਹੇਗੰਢ ਦੇ ਅਵਸਰ ਤੇ ਭਾਰਤ ਸਰਕਾਰ ਦੇ ਨਿਰਦੇਸ਼ਾਂ ਅਨੁਸਾਰ ਜਨਰਲ ਮੈਨੇਜਰ, ਜਿਲ੍ਹਾ ਉਦਯੋਗ ਕੇਂਦਰ, ਮੰਡੀ ਗੋਬਿੰਦਗੜ ( ਉਦਯੋਗ ਤੇ ਕਮਰਸ ਵਿਭਾਗ, ਪੰਜਾਬ ) ਵੱਲੋਂ ਵਣਜ ਸਪਤਾਹ ਆਜਾਦੀ ਕਾ ਅੰਮ੍ਰਿਤ ਮਹੋਤਸਵ ਤਹਿਤ  ਜਿਲ੍ਹਾ ਫਤਹਿਗੜ੍ਹ ਸਾਹਿਬ ਦੀ ਐਕਸਪੋਰਟ ਇੰਡਸਟਰੀ ਨੂੰ ਪਰਮੋਟ ਕਰਨ ਲਈ ਇਹ ਦਿਵਸ “ਐਕਸਪੋਰਟ ਕਨਕਲੇਵ” ਦੇ ਤੌਰ ਤੇ ਪ੍ਰਭਾਤ ਰੋਇਲ ਹੋਟਲ, ਜੀ ਟੀ ਰੋਡ, ਮੰਡੀ ਗੋਬਿੰਦਗੜ ਵਿਖੇ ਮਨਾਇਆ ਗਿਆ।
ਇਸ ਐਕਸਪੋਰਟ ਕੰਨਕਲੇਵ ਵਿਚ ਅਜ਼ਾਦੀ ਦਾ ਅੰਮ੍ਰਿਤ ਮਹਾਉਤਸਵ ਦੀ ਜਾਣ ਪਛਾਣ, ਜ਼ਿਲ੍ਹਾ ਇੱਕ ਐਕਸਪੋਰਟ ਹੱਬ ਦੀ ਸ਼ੁਰੂਆਤ, ਜ਼ਿਲ੍ਹੇ ਵਿਚ ਉਤਪਾਦ ਅਤੇ ਇਸ ਦੀ ਸੁਨਾਖਤ ਤੇ ਧਿਆਨ ਕੇਂਦਰਿਤ ਕਰਨ, ਜ਼ਿਲ੍ਹੇ ਦੀ ਲੋਕਲ ਇੰਡਸਟਰੀ ਅਤੇ ਇਸਦਾ ਐਕਸਪੋਰਟ ਪੋਟੈਂਸ਼ੀਅਲ ਤੇ ਧਿਆਨ ਕੇਂਦਰਿਤ ਕਰਨ, ਇੱਕ ਐਕਸਪੋਰਟਰ ਕਿਵੇਂ ਬਣਿਆ ਜਾ ਸਕਦਾ, ਬਾਰੇ ਜਾਣਕਾਰੀ ਦੇਣ, ਕੇਂਦਰ ਅਤੇ ਰਾਜ ਸਰਕਾਰ ਵਲੋਂ ਐਕਸਪੋਰਟ ਇੰਡਸਟਰੀ ਨੂੰ ਦਿੱਤੇ ਗਏ ਇੰਨਸੈਟਿਵ, ਐਕਸਪੋਰਟ ਸੈਕਟਰ ਵਿਚ ਐਕਸਪੋਰਟ ਕਰੈਡਿਟ ਗਰੰਟੀ ਕਾਰਪੋਰੇਸ਼ਨ ਆਫ ਇੰਡੀਆ ( ਈ.ਸੀ.ਜੀ.ਸੀ ) ਦੇ ਰੋਲ ਬਾਰੇ, ਐਕਸਪੋਰਟ ਇੰਡਸਟਰੀ ਨੂੰ ਪੇਸ਼ ਆ ਰਹੀਆਂ ਮੁਸ਼ਕਿਲਾਂ ਆਦਿ ਵਿਸ਼ਿਆਂ ਤੇ ਜਾਣਕਾਰੀ ਸ੍ਰੀ ਦਿਨੇਸ਼ ਗੁਪਤਾ, ਪਟਿਆਲਾ ਚੈਂਬਰ ਆਫ ਕਾਮਰਸ ਐਂਡ ਇੰਡਸਟਰੀਜ, ਪਟਿਆਲਾ, ਸ੍ਰੀ ਸਰਵਜੀਤ ਸਿੰਘ ਕਨਵੀਨਰ, ਫੈਡਰੇਸ਼ਨ ਆਫ ਇੰਡੀਆਨ ਐਕਸਪੋਰਟ ਆਰਗੇਨਾਈਜੇਸ਼ਨ ਪੰਜਾਬ ਸਟੇਟ ਕਮੇਟੀ, ਸ੍ਰੀ ਵਿਸ਼ੇ ਸ਼ਰਮਾ,ਚੈਪਟਰ ਹੈਡ, ਫੈਡਰੇਸ਼ਨ ਆਫ ਇੰਡੀਆਨ ਐਕਸਪੋਰਟ ਆਰਗੇਨਾਈਜੇਸ਼ਨ ਪੰਜਾਬ ਚੈਪਟਰ, ਆਫ ਬਿਹਾਫ ਆਫ ਏ.ਡੀ.ਜੀ.ਐਫ.ਟੀ ਅਤੇ ਸ੍ਰੀ ਬਾਲ ਮੁਕਦ ਸ਼ਰਮਾ, ਬਰਾਂਚ ਹੈਂਡ, ਐਕਸਪੋਰਟ ਕਰੈਡਿਟ ਗਰੰਟੀ ਕਾਰਪੋਰੇਸ਼ਨ ਆਫ ਇੰਡੀਆ (ਈ.ਸੀ.ਜੀ.ਸੀ ), ਲੁਧਿਆਣਾ ਵਲੋਂ ਦਿੱਤੀ ਗਈ।
ਸ੍ਰੀ ਜਗਦੀਸ਼ ਸਿੰਘ, ਜਨਰਲ ਮੈਨੇਜਰ, ਜ਼ਿਲਾ ਉਦਯੋਗ ਕੇਂਦਰ, ਮੰਡੀ ਗੋਬਿੰਦਗੜ ਜ਼ਿਲਾ ਫਤਹਿਗੜ ਸਾਹਿਬ ਵਲੋਂ ਕੇਂਦਰ ਅਤੇ ਰਾਜ ਸਰਕਾਰਾਂ ਵੱਲੋਂ ਐਕਸਪੋਰਟ ਨੂੰ ਪਰਮੋਟ ਕਰਨ ਲਈ ਚਲਾਈਆਂ ਜਾ ਰਹੀਆਂ ਸਕੀਮਾਂ ਅਤੇ ਇੰਨਸੈਟਿਵ ਸਬੰਧੀ ਵੀ ਜਾਣਕਾਰੀ ਦਿੱਤੀ ਗਈ।
ਜ਼ਿਲ੍ਹਾ ਫਤਹਿਗੜ ਸਾਹਿਬ ਦੇ ਉਦਯੋਗਪਤੀਆਂ ਵੱਲੋਂ ਇਸ ਜਿਲ੍ਹੇ ਦੀ ਐਕਸਪੋਰਟ ਇੰਡਸਟਰੀ ਨੂੰ ਪੇਸ਼ ਆ ਰਹੀਆਂ ਮੁਸ਼ਕਲਾਂ ਸਬੰਧੀ ਵੀ ਵਿਚਾਰ-ਵਟਾਂਦਰਾ ਕੀਤਾ ਗਿਆ ਅਤੇ ਉਦਯੋਗਪਤੀਆਂ ਵਲੋਂ ਪੇਸ਼ ਆ ਰਹੀਆਂ ਮੁਸ਼ਕਿਲਾਂ ਸਬੰਧੀ ਕੀਤੇ ਸਵਾਲਾਂ ਦੇ ਜਵਾਬ ਦਿੱਤੇ ਗਏ।
ਇਸ ਐਕਸਪੋਰਟ ਕੈਨਕਲੇਵ ਵਿਚ 52 ਐਕਸਪੋਰਟਰਜ਼ ਵਲੋਂ ਭਾਗ ਲਿਆ ਗਿਆ। ਇਸ ਐਕਸਪੋਰਟ ਕੰਨਕਲੇਵ ਵਿਚ ਜ਼ਿਲ੍ਹੇ ਦੀਆਂ ਐਕਸਪੋਰਟ ਕਰਨ ਵਾਲੇ ਉਦਯੋਗਾਂ ਮੈਸ’ ਏ.ਐਮ.ਟੀ.ਸਟੀਲ ਰੋਲਿੰਗ ਮਿਲ, ਜੀ.ਟੀ.ਰੋਡ ਮੰਡੀ ਗੋਬਿੰਦਗੜ, ਮੈਸ: ਬਖਸੀਸ ਇੰਡਸਟਰੀਜ, ਬੱਸੀ ਪਠਾਣਾਂ, ਮੈਸ: ਪ੍ਰਿੰਸ ਮਸ਼ੀਨ (ਪੂ) ਲਿਮ, ਸਰਹਿੰਦ, ਐਸ. ਐਸ.ਐਮ.ਟੀ. ਮਸ਼ੀਨ ਟੂਲਜ ਮੰਡੀ ਗੋਬਿੰਦਗੜ, ਮੈਸ: ਅਪੋਲ ਪੰਪ, ਸਰਹਿੰਦ, ਮੈਸ:ਮੈਗਨਸ ਪਲਾਈਵੁੱਡ ਪ੍ਰ:ਲਿਮ ਸ਼ਾਹਪੁਰ, ਮੌਸ: ਸਿਵਮ ਇੰਡਸਟਰੀਅਲ ਟੂਲਜ ਕੰਪਨੀ, ਫੋਕਲ ਪੁਆਇੰਟ ਮੰਡੀ ਗੋਬਿੰਦਗੜ, ਮੈਸ: ਪ੍ਰਭਾਤ ਹੈਵੀ ਫਰਜ :ਲਿਮ, ਮੈਸ: ਚਾਨਕਿਆ ਡੇਅਰੀ ਪ੍ਰੋਡਕਟਸ ਪ੍ਰ: ਲਿਮ, ਮੈਸ: ਟਿਵਾਣਾ ਆਇਲ ਮਿਲਜ ਪ੍ਰਾ: ਲਿਮ, ਖਰੋੜੀ, ਅਤੇ ਮੈਸ: ਗੁਰਬਾਜ ਐਗਰੀਕਲਚਰ ਇੰਡਸਟਰੀਜ ਧਰੋਂਦਾ ਵਲੋਂ ਆਪਣੇ ਉਤਪਾਦਾਂ ਦੀ ਪ੍ਰਦਰਸ਼ਨੀ ਲਗਾਈ ਗਈ।
ਇਸ ਦੌਰਾਨ ਇਸ ਐਕਸਪੋਰਟ ਕੰਨਕਲੇਵ ਵਿਚ ਭਾਗ ਲੈਣ ਵਾਲੇ ਉਦਯੋਗਪਤੀਆਂ ਵਲੋਂ ਸਰਕਾਰ ਦੇ ਇਸ ਉਦਮ ਦੀ ਬਹੁਤ ਸ਼ਲਾਘਾ ਕੀਤੀ ਗਈ ਅਤੇ ਕਿਹਾ ਕਿ ਉਨਾਂ ਲਈ ਇਹ ਜਾਣਕਾਰੀ ਬਹੁਤ ਲਾਹੇਵੰਦ ਸਾਬਿਤ ਹੋਵੇਗੀ।

About The Author

Leave a Reply

Your email address will not be published. Required fields are marked *

error: Content is protected !!