ਜਵਾਹਰ ਨਵੋਦਿਆ ਵਿਦਿਆਲਾ ਦੇ ਛੇਵੀਂ ਜਮਾਤ ਵਿੱਚ ਦਾਖਲੇ 30 ਨਵੰਬਰ ਤੱਕ
ਤਰਨਤਾਰਨ, 24 ਸਤੰਬਰ 2021 : ਜਵਾਹਰ ਨਵੋਦਿਆ ਵਿਦਿਆਲਾ ਪ੍ਰਵੇਸ਼ ਪ੍ਰੀਖਿਆ ਕਲਾਸ ਛੇਵੀਂ 2022 ਦੇ ਦਾਖਲੇ ਵਾਸਤੇ ਆਨਲਾਇਨ ਫਾਰਮ www.navodaya.gov.in ਰਾਹੀ ਭਰੇ ਜਾ ਰਹੇ ਹਨ, ਜਿਨਾਂ ਦਾ ਇਮਤਿਹਾਨ 30-4-2022 ਨੂੰ ਹੋਵੇਗਾ।
ਪਿ੍ੰਸੀਪਲ ਜਵਾਹਰ ਨਵੋਦਿਆ ਵਿਦਿਆਲਾ ਗੋਇੰਦਵਾਲ ਸ੍ਰੀ ਮਤੀ ਸਵਰਨਜੀਤ ਕੌਰ ਨੇ ਦੱਸਿਆ ਕਿ ਜਿਹੜੇ ਵਿਦਿਆਰਥੀ ਜਿਲਾ ਤਰਨ ਤਾਰਨ ਵਿੱਚ ਪੰਜਵੀ ਕਲਾਸ ਵਿੱਚ ਸ਼ੈਸਨ 2021-22 ਵਿੱਚ ਸਰਕਾਰੀ ਜਾਂ ਮਾਨਤਾ ਪ੍ਰਾਪਤ ਸਕੂਲਾਂ ਵਿੱਚ ਪੜ੍ਹ ਰਹੇ ਹਨ ਉਹ ਆਨਲਾਇਨ ਫਾਰਮ ਬਿਨਾਂ ਕਿਸੇ ਫੀਸ ਦੇ ਭਰ ਸਕਦੇ ਹਨ। ਫਾਰਮ ਭਰਨ ਦੀ ਆਖਰੀ ਮਿਤੀ 30-11-2021 ਹੈ।
ਇਸ ਲਈ ਜਿਲਾ ਤਰਨ ਤਾਰਨ ਦੇ ਅਧੀਨ ਆਉਂਦੇ ਵਿਦਿਆਰਥੀ ਜਵਾਹਰ ਨਵੋਦਿਆ ਵਿਦਿਆਲਾ ਵਿੱਚ ਦਾਖਲ ਹੋਣ ਦੇ ਚਾਹਵਾਨ ਹੋਣ ਉਹ ਇਸ ਮੌਕੇ ਦਾ ਲਾਭ ਲੈ ਸਕਦੇ ਹਨ।