ਸ੍ਰੀ ਸ਼ੁਸ਼ੀਲ ਕੁਮਾਰ ਨੇ ਸੰਭਾਲਿਆ ਚੋਣ ਤਹਿਸੀਲਦਾਰ ਦਾ ਅਹੁਦਾ
ਤਰਨਤਾਰਨ, 24 ਸਤੰਬਰ 2021 : ਸ੍ਰੀ ਸ਼ੁ
ਉਹ ਪੂਰੀ ਲਗਨ ਅਤੇ ਮਿਹਨਤ ਨਾਲ ਇਸੇ ਤਰ੍ਹਾਂ ਹੀ ਸਰਕਾਰ ਦੀਆਂ ਹਦਾਇਤਾਂ ਮੁਤਾਬਕ ਇੱਥੇ ਆਪਣੀਆਂ ਸੇਵਾਵਾਂ ਦਿੰਦੇ ਰਹਿਣਗੇ । ਉਨ੍ਹਾਂ ਕਿਹਾ ਕਿ ਇਸ ਖੇਤਰ ਵਿਚ ਦਫਤਰੀ ਸਟਾਫ ਅਤੇ ਇੱਥੇ ਆਉਣ ਜਾਣ ਵਾਲੇ ਹਰੇਕ ਨਾਗਰਿਕ ਨੂੰ ਕਿਸੇ ਤਰ੍ਹਾਂ ਦੀ ਕੋਈ ਮੁਸ਼ਕਲ ਪੇਸ਼ ਨਹੀਂ ਆਉਣ ਦਿੱਤੀ ਜਾਵੇਗੀ। ਚੋਣ ਤਹਿਸੀਲਦਾਰ ਦਾ ਦਫਤਰ ਪਹੁੰਚਣ ਤੇ ਸਥਾਨਕ ਸਟਾਫ ਵਲੋਂ ਗੁਲਦਸਤਾ ਭੇਟ ਕਰ ਕੇ ਨਿੱਘਾ ਸਵਾਗਤ ਕੀਤਾ ਗਿਆ ਅਤੇ ਉਨ੍ਹਾਂ ਨੂੰ ਅਹੁਦਾ ਸੰਭਾਲਣ ਤੇ ਵਧਾਈ ਦਿੱਤੀ । ਉਨਾਂ ਵੱਲੋ ਸਟਾਫ਼ ਨਾਲ ਇਕ ਸੰਖੇਪ ਮੀਟਿੰਗ ਕੀਤੀ ਅਤੇ ਜ਼ਿਲ੍ਹੇ ਵਿੱਚ ਚੱਲ ਰਹੀਆਂ ਗਤੀਵਿਧੀਆਂ ਬਾਰੇ ਜਾਣਕਾਰੀ ਹਾਸਲ ਕੀਤੀ।
ਇਸ ਮੌਕੇ ਜਿ਼ਲ੍ਹਾ ਚੋਣ ਦਫਤਰ ਦੇ ਕਰਮਚਾਰੀ ਸ੍ਰੀ ਸੰਜੇ ਮਲਹੋਤਰਾ ਚੋਣ ਕਾਨੂੰਗੋ, ਸ੍ਰੀ ਦਿਲਬਾਗ ਸਿੰਘ, ਸੁਖਕੰਵਰਪਾਲ ਸਿੰਘ, ਹਰਸਿਮਰਨਜੀਤ ਸਿੰਘ, ਸਰਵਨ ਸਿੰਘ, ਹਰਪ੍ਰੀਤ ਸਿੰਘ ਅਤੇ ਸ੍ਰੀਮਤੀ ਮਨਜੀਤ ਕੋਰ, ਚੋਣ ਤਹਿਸੀਲਦਾਰ, ਕਪੂਰਥਲਾ ਅਤੇ ਉਹਨਾਂ ਦਾ ਸਮੂਹ ਸਟਾਫ ਸ਼ਾਮਲ ਸੀ।