ਡਿਪਟੀ ਕਮਿਸ਼ਨਰ ਨੇ ਜਨਮ ਦਿਨ ਮੌਕੇ ਕੀਤਾ ‘ਫਲਾਵਰ ਵੈਲੀ’ ਪਾਰਕ ਦਾ ਉਦਘਾਟਨ ਸਾਰੇ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਚੌਗਿਰਦੇ ਦੀ ਸਾਂਭ-ਸੰਭਾਲ ਕਰਨ ਦਾ ਦਿੱਤਾ ਸੱਦਾ
ਤਰਨਤਾਰਨ, 24 ਸਤੰਬਰ 2021 : ਡਿਪਟੀ ਕਮਿਸ਼ਨਰ ਤਰਨਤਾਰਨ ਸ. ਕੁਲਵੰਤ ਸਿਘ ਨੇ ਅੱਜ ਆਪਣਾ ਜਨਮ ਦਿਨ ਅਫਸਰ ਕਾਲੋਨੀ ਵਿਚ ਬਣੇ ‘ਫਲਾਵਰ ਵੈਲੀ’ ਬਟਾਨੀਕਲ ਗਾਰਡਨ ਦਾ ਉਦਘਾਟਨ ਕਰਕੇ ਮਨਾਇਆ।
ਸੇਰੋਂ ਖੰਡ ਮਿਲ ਦੇ ਸਾਹਮਣੇ ਬਣ ਰਹੀ ਅਫਸਰ ਕਾਲੋਨੀ, ਜਿਸ ਵਿਚ ਜਿਲ੍ਹਾ ਪੁਲਿਸ ਮੁਖੀ ਅਤੇ ਹੋਰਅਧਿਕਾਰੀਆਂ ਦੀ ਰਿਹਾਇਸ਼ ਬਣ ਰਹੀ ਹੈ, ਵਿਚ ਬਣਾਏ ਗਏ ਇਸ ਪਾਰਕ ਵਿਚ 200 ਕਿਸਮ ਦੇ ਵੰਨ-ਸੁਵੰਨੇ ਬੂਟੇ ਲਗਾਏ ਗਏ ਹਨ। ਇਸ ਤੋਂ ਇਲਾਵਾ ਬੱਤਖਾਂ, ਮੱਛੀਆਂ, ਤਿਤਲੀਆਂ ਤੇ ਹੋਰ ਪ੍ਰਜਾਤੀਆਂ ਦਾ ਬੇਸਾਰਾ ਵੀ ਕੁਦਰਤੀ ਸਮਤੋਲ ਨੂੰ ਕਾਇਮ ਰੱਖਣ ਲਈ ਕੀਤਾ ਗਿਆ ਹੈ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਥਾਂ ਉਤੇ ਅਫਸਰ ਕਾਲੋਨੀ ਬਨਾਉਣ ਦੀ ਸਹਿਮਤੀ ਸਰਕਾਰ ਵੱਲੋਂ ਦਿੱਤੀ ਜਾ ਚੁੱਕੀ ਹੈ ਅਤੇ ਇਸ ਵਾਸਤੇ ਬਕਾਇਦਾ ਪੈਸੇ ਵੀ ਆ ਗਏ ਹਨ।
ਉਨਾਂ ਦੱਸਿਆ ਕਿ ਜਿਲ੍ਹਾ ਪੁਲਿਸ ਮੁਖੀ ਦੀ ਰਿਹਾਇਸ਼ ਤੋਂ ਇਲਾਵਾ ਚਾਰਪੰਜ ਹੋਰ ਘਰਾਂ ਦਾ ਨਿਰਮਾਣ ਕੀਤਾ ਜਾ ਰਿਹਾ ਹੈ, ਜੋ ਕਿ ਅਗਲੇ ਸਾਲ ਦੇ ਸ਼ੁਰੂ ਵਿਚ ਪੂਰਾ ਕਰ ਲੈਣ ਦਾ ਟੀਚਾ ਮਿੱਥਿਆ ਗਿਆ ਹੈ।
ਇਸ ਮੌਕੇ ਉਨਾਂ ਅਧਿਕਾਰੀਆਂ ਨਾਲ ਖੁਸ਼ੀ ਸਾਂਝੀ ਕਰਦੇ ਦੱਸਿਆ ਕਿ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਉਪਰ ਦੋ ਹੋਰ ਮੰਜ਼ਿਲਾਂ ਉਸਾਰਨ ਦੀ ਪ੍ਰਵਾਨਗੀ ਮਿਲ ਚੁੱਕੀ ਹੈ ਅਤੇ ਛੇਤੀ ਹੀ ਇਹ ਕੰਮ ਵੀ ਸ਼ੁਰੂ ਹੋ ਜਾਵੇਗਾ, ਜਿਸ ਨਾਲ ਹੋਰ ਦਫਤਰ ਵੀ ਇਸ ਥਾਂ ਸਿਫਟ ਹੋ ਜਾਣਗੇ ਅਤੇ ਇਕ ਹੀ ਛੱਤ ਹੇਠ ਸਾਰਾ ਪ੍ਰਬੰਧ ਹੋਵੇਗਾ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਪਾਰਕ ਵਿਚ ਹਰੇਕ ਬੂਟੇ ਨਾਲ ਉਸਦਾ ਨਾਮ ਲਿਖਿਆ ਜਾ ਰਿਹਾ ਹੈ, ਜਿਸ ਨਾਲ ਚੌਗਿਰਦੇ ਪ੍ਰਤੀ ਸਾਡੀ ਜਾਗਰੂਕਤਾ ਵਧੇਗੀ। ਉਨਾਂ ਇਸ ਮੌਕੇ ਹਾਜ਼ਰ ਜਿਲ੍ਹਾ ਸਿੱਖਿਆ ਅਧਿਕਾਰੀ ਸ੍ਰੀ ਰਾਜੇਸ਼ ਕੁਮਾਰ ਤੇ ਸ. ਸਤਨਾਮ ਸਿੰਘ ਨੂੰ ਹਦਾਇਤ ਕੀਤੀ ਕਿ ਉਹ ਬੱਚਿਆਂ ਨੂੰ ਵਾਤਾਵਰਣ ਦੀ ਪਾਠ-ਪੁਸਤਕਾਂ ਪੜਾਉਣ ਦੇ ਨਾਲ-ਨਾਲ ਉਨਾਂ ਨੂੰ ਸਾਡੇ ਇਲਾਕੇ ਵਿਚ ਹੁੰਦੇ ਵੇਲੇ-ਬੂਟਿਆਂ ਅਤੇ ਉਨਾਂ ਦੀ ਮਹੱਤਤਾ ਤੋਂ ਵੀ ਜਾਣੂੰ ਕਰਵਾਉਣ ਅਤੇ ਜੇਕਰ ਲੋੜ ਸਮਝਣ ਤਾਂ ਇਸ ਪਾਰਕ ਵਿਚ ਵੀ ਲੈ ਕੇ ਆਉਣ। ਡਿਪਟੀ ਕਮਿਸ਼ਨਰ ਨੇ ਇਸ ਪਾਰਕ ਨੂੰ ਨੇਪਰੇ ਚਾੜਨ ਲਈ ਵਧੀਕ ਡਿਪਟੀ ਕਮਿਸ਼ਨਰ ਸ੍ਰੀ
ਰਜਤ ਉਬਰਾਏ, ਵਧੀਕ ਡਿਪਟੀ ਕਮਿਸ਼ਨਰ ਪਰਮਜੀਤ ਕੌਰ, ਐਸ ਡੀ ਐਮ ਸ੍ਰੀ ਰਜਨੀਸ਼ ਅਰੋੜਾ, ਬੀ ਡੀ ਪੀ ਓ ਤਜਿੰਦਰ ਕੁਮਾਰ, ਲੋਕ ਨਿਰਮਾਣ ਦੇ ਅਧਿਕਾਰੀ ਸ੍ਰੀ ਨਿਰਭੈ ਸਿੰਘ, ਸਹਾਇਕ ਮਨਿੰਦਰ ਸਿੰਘ ਤੇ ਸਮੁੱਚੀ ਟੀਮ ਦੀ ਪ੍ਰਸੰਸਾ ਕੀਤੀ, ਜਿੰਨਾ ਨੇ ਉਜਾੜ ਥਾਂ ਨੂੰ ਸੁੰਦਰ ਪਾਰਕ ਬਨਾਉਣ ਦਾ ਕੰਮ ਕੀਤਾ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਜਿਲ੍ਹਾ ਪੁਲਿਸ ਮੁਖੀ ਸ੍ਰੀ ਉਪਿੰਦਰਜੀਤ ਸਿੰਘ ਘੁੰਮਣ, ਐਸ ਪੀ ਸ੍ਰੀ ਜਗਜੀਤ ਸਿੰਘ ਵਾਲੀਆ, ਐਸ ਡੀ ਐਮ ਸ੍ਰੀਮਤੀ ਅਨਮਜੋਤ ਕੌਰ, ਐਸ ਡੀ ਐਮ ਸ੍ਰੀਮਤੀ ਅਲਕਾ ਕਾਲੀਆ, ਐਸ ਡੀ ਐਮ ਸ੍ਰੀ ਅਮਨਪ੍ਰੀਤ ਸਿੰਘ, ਜਿਲ੍ਹਾ ਮਾਲ ਅਧਿਕਾਰੀ ਸ. ਅਰਵਿੰਦਰਪਾਲ ਸਿੰਘ, ਨਾਇਬ
ਤਹਿਸੀਲਦਾਰ ਸ੍ਰੀ ਕਰਨ ਰਿਆੜ, ਸਿਵਲ ਸਰਜਨ ਸ੍ਰੀ ਰੋਹਿਤ ਮਹਿਤਾ, ਖੇਤੀਬਾੜੀ ਅਧਿਕਾਰੀ ਸ. ਕੁਲਜੀਤ ਸਿੰਘ ਸੈਣੀ ਅਤੇ ਹੋਰ ਅਧਿਕਾਰੀ ਵੀ ਹਾਜ਼ਰ ਸਨ।