ਨਹਿਰਾਂ, ਸੂਇਆਂ ਤੇ ਸੜਕਾਂ ਦੇ ਨਾਲ ਲਗਦੀਆਂ ਜ਼ਮੀਨਾਂ ਨੂੰ ਕੱਟ ਕੇ ਆਪਣੀ ਜ਼ਮੀਨ ’ਚ ਮਿਲਾਉਣ ’ਤੇ ਪਾਬੰਦੀ

ਸੰਗਰੂਰ, 23 ਸਤੰਬਰ 2021 : ਵਧੀਕ ਜ਼ਿਲ੍ਹਾ ਮੈਜਿਸਟਰੇਟ ਸੰਗਰੂਰ ਸ੍ਰੀ ਅਨਮੋਲ ਸਿੰਘ ਧਾਲੀਵਾਲ ਨੇ ਫੌਜਦਾਰੀ ਜਾਬਤਾ ਸੰਘਤਾ 1973 ਦੀ ਧਾਰਾ 144 ਅਧੀਨ ਪ੍ਰਾਪਤ ਅਧਿਕਾਰਾਂ ਦੀ ਵਰਤੋਂ ਕਰਦਿਆਂ ਜਿਲ੍ਹਾ ਸੰਗਰੂਰ ਦੇ ਖੇਤਰ ਵਿੱਚ ਪੈਂਦੇ ਪਿੰਡਾਂ ਦੀਆਂ ਲਿੰਕ ਸੜਕਾਂ ਅਤੇ ਨਹਿਰਾਂ, ਸੂਇਆਂ ਅਤੇ ਘੱਗਰ ਦਰਿਆ ਦੇ ਨਾਲ ਲਗਦੀਆਂ ਜ਼ਮੀਨਾਂ ਦੇ ਮਾਲਕਾਂ ਵੱਲੋਂ ਨਹਿਰਾਂ, ਸੂਇਆਂ ਤੇ ਸੜਕਾਂ ਦੇ ਨਾਲ ਲਗਦੀ ਜ਼ਮੀਨ ਨੂੰ ਕੱਟ ਕੇ ਆਪਣੀ ਜ਼ਮੀਨ ਵਿੱਚ ਮਿਲਾਉਣ ਅਤੇ ਨਹਿਰਾਂ ਤੇ ਸੂਇਆਂ ਵਿੱਚੋਂ ਵੀ ਮਿੱਟੀ ਦੀ ਨਜਾਇਜ਼ ਖੁਦਾਈ ਕਰਨ ’ਤੇ ਮੁੁਕੰਮਲ ਪਾਬੰਦੀ ਹੁਕਮ ਜਾਰੀ ਕੀਤੇ ਹਨ।
ਹੁਕਮਾਂ ਵਿੱਚ ਕਿਹਾ ਗਿਆ ਹੈ ਕਿ ਜ਼ਿਲ੍ਹਾ ਸੰਗਰੂਰ ਵਿੱਚ ਪਿੰਡਾਂ ਦੀਆਂ ਲਿੰਕ ਸੜਕਾਂ ਅਤੇ ਨਹਿਰਾਂ, ਸੂਇਆਂ, ਘੱਗਰ ਦਰਿਆ ਦੇ ਨਾਲ ਲਗਦੀਆਂ ਜ਼ਮੀਨਾਂ ਦੇ ਮਾਲਕ ਜ਼ਮੀਨਾਂ ਨੂੰ ਕੱਟ ਕੇ ਆਪਣੀ ਜ਼ਮੀਨ ਨਾਲ ਮਿਲਾਉਂਦੇ ਹਨ, ਇਸ ਤੋਂ ਇਲਾਵਾ ਕਈ ਵਾਰ ਨਹਿਰਾਂ ਸੂਇਆਂ ਵਿੱਚੋਂ ਨਜਾਇਜ਼ ਮਿੱਟੀ ਦੀ ਖੁਦਾਈ ਵੀ ਕਰਦੇ ਹਨ ਜਿਸ ਦੇ ਸਿੱਟੇ ਵਜੋਂ ਨਹਿਰਾਂ ਸੂਇਆਂ ਦੇ ਬਰਮ ਕੱਟੇ ਹੋਣ ਕਰਕੇ ਇਕੋ ਸਮੇਂ ਦੋ ਗੱਡੀਆਂ ਦਾ ਲੰਘਣਾ ਮੁਸ਼ਕਿਲ ਹੋ ਜਾਂਦਾ ਹੈ ਅਤੇ ਕਈ ਵਾਰ ਆਉਂਦੇ ਜਾਂਦੇ ਲੋਕਾਂ ਅਤੇ ਵਾਹਨ ਚਾਲਕਾਂ ਨੂੰ ਦੁਰਘਟਨਾਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਅਤੇ ਮਨੁੱਖੀ ਜਾਨਾਂ ਨੂੰ ਖਤਰਾ ਪੈਦਾ ਹੋ ਜਾਂਦਾ ਹੈ। ਇਸ ਲਈ ਮਨੁੱਖੀ ਜਾਨਾਂ ਨੂੰ ਖਤਰੇ ਤੋਂ ਬਚਾਉਣ ਲਈ ਇਹ ਜ਼ਰੂਰੀ ਹੋ ਗਿਆ ਹੈ ਕਿ ਪਿੰਡਾਂ ਦੀਆਂ ਲਿੰਕ ਸੜਕਾਂ ਅਤੇ ਨਹਿਰਾਂ ਤੇ ਸੂਇਆਂ ਦੇ ਨਾਲ ਲਗਦੀਆਂ ਜ਼ਮੀਨਾਂ ਦੇ ਮਾਲਕ ਨਹਿਰਾਂ, ਸੂਇਆਂ ਅਤੇ ਸੜਕਾਂ ਦੇ ਨਾਲ ਲਗਦੀ ਜ਼ਮੀਨ ਨੂੰ ਕੱਟ ਕੇ ਆਪਣੀ ਜ਼ਮੀਨ ਨਾਲ ਮਿਲਾਉਣ ਅਤੇ ਨਹਿਰਾਂ ਵਿੱਚੋਂ ਨਜਾਇਜ਼ ਮਿੱਟੀ ਦੀ ਖੁਦਾਈ ਕਰਨ ਤੋਂ ਰੋਕਿਆ ਜਾਵੇ। ਇਹ ਹੁਕਮ 19 ਨਵੰਬਰ 2021ਤੱਕ ਲਾਗੂ ਰਹਿਣਗੇ।