ਸਿਹਤ ਵਿਭਾਗ ਵੱਲੋਂ ਸਤੰਬਰ ਮਹੀਨਾ ‘ਪੌਸ਼ਣ ਮਾਹ’ ਦੇ ਤੌਰ ‘ਤੇ ਮਨਾਇਆ ਜਾ ਰਿਹਾ ਹੈ : ਸਿਵਲ ਸਰਜਨ ਲੁਧਿਆਣਾ
ਲੁਧਿਆਣਾ, 22 ਸਤੰਬਰ 2021 : ਸਿਵਲ ਸਰਜਨ ਡਾ. ਕਿਰਨ ਆਹਲੂਵਾਲੀਆ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਤੰਬਰ ਮਹੀਨਾ ਪੌਸ਼ਣ ਮਾਹ ਦੇ ਤੌਰ ‘ਤੇ ਮਨਾਇਆ ਜਾ ਰਿਹਾ ਹੈ। ਇਸ ਸਬੰਧੀ ਜ਼ਿਲੇ ਭਰ ਦੇ ਸਾਰੇ ਸਰਕਰੀ ਸਿਹਤ ਕੇਦਰਾਂ ਵਿੱਚ ਆਉਣ ਵਾਲੇ ਆਮ ਲੋਕਾਂ ਨੂੰ ਇਸ ਸਬੰਧੀ ਜਾਗਰੂਕ ਕੀਤਾ ਜਾ ਰਿਹਾ ਹੈ।
ਇਸ ਸਬੰਧੀ ਅੱਜ ਸਿਵਲ ਸਰਜਨ ਦਫਤਰ ਦੀ ਮਾਸ ਮੀਡੀਆ ਟੀਮ ਵੱਲੋਂ ਪਿੰਡ ਮਨਸੂਰਾਂ ਦੇ ਸਰਕਾਰੀ ਕੰਨਿਆਂ ਸੀਨੀਅਰ ਸਮਾਰਟ ਸੈਕੰਡਰੀ ਸਕੂਲ ਵਿਖੇ ਬੱਚਿਆਂ ਨੂੰ ਜਾਗਰੂਕ ਕੀਤਾ ਗਿਆ।ਇਸ ਮੌਕੇ ਬੱਚਿਆਂ ਨੂੰ ਕਰੋਨਾ, ਡੇਗੂ ਅਤੇ ਮੇਲਰੀਆ ਆਦਿ ਸਬੰਧੀ ਵੀ ਜਾਗਰੂਕ ਕੀ਼ਤਾ ਗਿਆ।
ਸਿਵਲ ਸਰਜਨ ਡਾ. ਆਹਲੂਵਾਲੀਆ ਨੇ ਦੱਸਿਆ ਕਿ ਆਪਣੇ ਆਪ ਨੂੰ ਤੰਦਰੁਸਤ ਰੱਖਣ ਲਈ ਸਾਨੂੰ ਆਪਣਾ ਰਹਿਣ-ਸਹਿਣ ਬਦਲਣ ਦੀ ਲੋੜ ਹੈ ਅਤੇ ਨਾਲ ਹੀ ਸਾਨੂੰ ਪੌਸਟਿਕ ਖੁਰਾਕ ਖਾਣੀ ਚਾਹੀਦੀ ਹੈ, ਜਿਵੇ ਕਿ ਮੌਸਮੀ ਫਲ ਅਤੇ ਸਬਜ਼ੀਆ ਆਦਿ ਇਹ ਸਸਤੀਆਂ ਅਤੇ ਅਸਾਨੀ ਨਾਲ ਮਿਲ ਜਾਂਦੀਆਂ ਹਨ। ਇਸ ਤੋ ਇਲਾਵਾ ਸਾਨੂੰ ਹਰ ਰੋਜ਼ ਸੈਰ ਵੀ ਕਰਨੀ ਚਾਹੀਦੀ ਹੈ।
ਇਸ ਤੋ ਇਲਾਵਾ ਮਾਸ ਮੀਡੀਆ ਟੀਮ ਵਲੋ ਦੱਸਿਆ ਗਿਆ ਕਿ ਲੜਕੀਆਂ ਦਾ ਵਿਆਹ ਸਹੀ ਉਮਰ ਵਿਚ ਹੋਣਾ ਚਾਹੀਦਾ ਹੈ ਕਿਉਕਿ ਲੜਕੀਆਂ ਦਾ ਸਰੀਰਕ ਅਤੇ ਮਾਨਸਿਕ ਵਿਕਾਸ ਉਮਰ ਦੇ ਹਿਸਾਬ ਨਾਲ ਹੀ ਹੁੰਦਾ ਹੈੇ।