ਨੌਸ਼ਿਹਰਾ ਪੰਨੂੰਆਂ ਸੁਵਿਧਾ ਕੇਂਦਰ ਦੀ ਚੈਕਿੰਗ
ਤਰਨਤਾਰਨ 22 ਸਤੰਬਰ 2021 : ਪੰਜਾਬ ਸਰਕਾਰ ਵੱਲੋ ਸਵੇਰੇ 09:00 ਵਜੇ ਤੋਂ ਸ਼ਾਮ 05:00 ਵਜੇ ਤੱਕ ਸਰਕਾਰੀ ਅਧਿਕਾਰੀਆ/ਮੁਲਾਜਮਾਂ ਦੀ ਹਾਜ਼ਰੀ ਯਕੀਨੀ ਬਨਾਉਣ ਦੇ ਦਿੱਤੇ ਗਏ ਆਦੇਸ਼ ਤਹਿਤ ਸ਼੍ਰੀਮਤੀ ਹਰਚਰਨਜੀਤ ਕੌਰ ਚੇਅਰਪਰਸਨ ਜਿਲ੍ਹਾ ਪ੍ਰੀਸ਼ਦ ਤਰਨ ਤਾਰਨ ਵੱਲੋ ਨੌਸਿਹਰਾ ਪੰਨੂੰਆਂ ਸੁਵਿਧਾ ਕੇਂਦਰ ਦੀ ਚੈਕਿੰਗ ਕੀਤੀ ਗਈ ਅਤੇ ਇਹ ਸਹੀ ਪਾਇਆ ਗਿਆ ਕਿ ਆਮ ਲੋਕਾਂ ਨੂੰ ਕੰਮ ਕਰਵਾਉਣ ਵਿੱਚ ਵੱਡੀ ਦਿੱਕਤ ਪੇਸ਼ ਆ ਰਹੀ ਹੈ ਅਤੇ ਉਹਨਾਂ ਨੂੰ ਨਜ਼ਰਅੰਦਾਜ ਕੀਤਾ ਜਾ ਰਿਹਾ ਹੈ ।ਚੈਕਿੰਗ ਦੌਰਾਨ ਮੁਲਾਜਮਾ ਵੱਲੋ ਇਸ ਗੱਲ ਦਾ ਭਰੋਸਾ ਦਿੱਤਾ ਗਿਆ ਕਿ ਭਵਿੱਖ ਵਿੱਚ ਸਾਡੇ ਵੱਲੋ ਕੋਈ ਵੀ ਸ਼ਿਕਾਇਤ ਨਹੀ ਆਵੇਗੀ। ਇਸ ਮੁੱਦਾ ਐਸ ਡੀ ਐਮ ਦੇ ਧਿਆਨ ਵਿੱਚ ਵੀ ਲਿਆਂਦਾ ਗਿਆ ਉਹਨਾ ਵੱਲੋ ਸੁਵਿਧਾ ਸੈਂਟਰ ਨੌਸ਼ਿਹਰਾ ਪਨੂੰਆ ਦੇ ਮੁਲਾਜਮਾ ਨੂੰ ਸਖ਼ਤੀ ਨਾਲ ਤਾੜਨਾ ਕੀਤੀ ਅਤੇ ਇਹ ਵਿਸ਼ਵਾਸ਼ ਦਵਾਇਆ ਕਿ ਭਵਿੱਖ ਵਿੱਚ ਇਹ ਤਰ੍ਹਾਂ ਦੀ ਸ਼ਿਕਾਇਤ ਨਹੀ ਆਵੇਗੀ।
ਚੇਅਰਪਰਸਨ ਨੇ ਕਿਹਾ ਕਿ ਹਰ ਵਰਗ ਦੇ ਲੋਕਾਂ ਨੂੰ ਆਪਣੇ ਦਫ਼ਤਰੀ ਕੰਮ ਕਰਵਾਉਣ ਵਿੱਚ ਕਿਸੇ ਕਿਸਮ ਦੀ ਦਿੱਕਤ ਪੇਸ਼ ਨਾ ਆਵੇ ਅਤੇ ਆਮ ਲੋਕਾ ਦੇ ਕੰਮ ਸਮੇ ਸਿਰ ਬਿਨ੍ਹਾਂ ਕਿਸੇ ਪੱਖਪਾਤ ਤੋ ਹੋ ਸਕਣ। ਉਨ੍ਹਾਂ ਕਿਹਾ ਕਿ ਮੈਨੂੰ ਸ਼ਿਕਾਇਤ ਮਿਲੀ ਸੀ ਕਿ ਨੌਸ਼ਿਹਰਾ ਪਨੂੰਆ ਸਥਿਤ ਸੁਵਿਧਾ ਸੈਂਟਰ ਦੇ ਮੁਲਾਜਮ ਪੱਖਪਾਤ ਕਰਦੇ ਹਨ। ਜਿਸ ਨਾਲ ਕਿ ਆਮ ਲੋਕ ਸਰਕਾਰ ਦੀਆ ਸਹੂਲਤਾਂ ਲੈਣ ਤੋਂ ਵਾਂਝੇ ਰਹੇ ਜਾਂਦੇ ਹਨ। ਉਨ੍ਹਾਂ ਕਿਹਾ ਕਿ ਭਵਿੱਖ ਵਿੱਚ ਵੀ ਇਹ ਜਾਂਚ ਜਾਰੀ ਰਹੇਗੀ।