ਹਰੀਸ਼ ਕੁਮਾਰ ਨੇ ਤਹਿਸੀਲਦਾਰ ਚੋਣ ਵਜੋਂ ਅਹੁਦਾ ਸੰਭਾਲਿਆ
![](https://timespunjab.com/wp-content/uploads/2021/09/1-2-1.jpg)
ਮਾਨਸਾ, 22 ਸਤੰਬਰ 2021 : ਸ਼੍ਰੀ ਹਰੀਸ਼ ਕੁਮਾਰ ਨੇ ਅੱਜ ਚੋਣ ਤਹਿਸੀਲਦਾਰ ਵਜੋਂ ਮਾਨਸਾ ਵਿਖੇ ਅਹੁਦਾ ਸੰਭਾਲਿਆ। ਇਸ ਮੌਕੇ ਉਨ੍ਹਾਂ ਕਿਹਾ ਕਿ ਉਹ ਆਪਣੀ ਜ਼ਿੰਮੇਵਾਰੀ ਪੂਰੀ ਇਮਾਨਦਾਰੀ ਅਤੇ ਤਨਦੇਹੀ ਨਾਲ ਨਿਭਾਉਣਗੇ। ਇਸ ਤੋਂ ਪਹਿਲਾਂ ਉਹ ਪਟਿਆਲਾ ਵਿਖੇ ਚੋਣ ਕਾਨੂੰਨਗੋ ਦੇ ਅਹੁਦੇ ’ਤੇ ਤਾਇਨਾਤ ਹਨ ਅਤੇ ਵਿਭਾਗ ਵੱਲੋਂ ਚੋਣ ਤਹਿਸੀਲਦਾਰ ਦੀ ਤਰੱਕੀ ਦੇਣ ਤੋਂ ਬਾਅਦ ਉਨ੍ਹਾਂ ਨੇ ਮਾਨਸਾ ਵਿਖੇ ਅਹੁਦਾ ਸੰਭਾਲਿਆ।