ਪਟਿਆਲਾ ਘਰਾਣੇ ਦੇ ਡਾ: ਸੁਰਿੰਦਰ ਕਪਿਲਾ ਦੇ ਸ਼ਾਗਿਰਦ ਅਲੀਸ਼ਾਨ ਵੱਲੋਂ ਗਾਇਆ ਜੇ.ਵੀ. ਫਿਲਮਜ਼ ਦਾ ਪਹਿਲਾ ਗਾਣਾ “ਰਾਜ਼” ਅੱਜ ਰਿਲੀਜ਼

0

ਪਟਿਆਲਾ, 22  ਸਤੰਬਰ 2021 : ਸੌਰਭ ਚੋਪੜਾ ਦੇ ਵਿਜ਼ਨ ਅਧੀਨ ਬਣਾਈ ਜੇ.ਵੀ. ਫਿਲਮਜ਼ ਨੇ ਆਪਣਾ ਪਹਿਲਾ ਗਾਣਾ “ਰਾਜ਼” ਤਿਆਰ ਕੀਤਾ ਹੈ ਜਿਸ ਨੂੰ ਸੰਗੀਤ ਦੀ ਦੁਨੀਆਂ ਦੇ ਨਵੇਂ ਸਿਤਾਰੇ ਅਲੀਸ਼ਾਨ ਵੱਲੋਂ ਗਾਇਆ ਗਿਆ ਹੈ ਜਿਹਨਾਂ ਦੇ ਪੜਦਾਦਾ ਪਟਿਆਲਾ ਘਰਾਣੇ ਦੇ ਮਸ਼ਹੂਰ ਸੰਗੀਤਕਾਰ ਅਤੇ ਪਟਿਆਲਾ ਘਰਾਣੇ ਦੇ ਮਸ਼ਹੂਰ ਉਸਤਾਦ ਆਸ਼ਿਕ ਅਲੀ ਖਾਨ ਦੇ ਸ਼ਾਗਿਰਦ ਹਨ। ਇਸ ਖੇਤਰ ਵਿੱਚ ਉਹ ਸਦੀਆਂ ਤੋਂ ਮਾਹਰ ਹਨ। ਅਲੀਸ਼ਾਨ ਨੇ ਸੰਗੀਤ ਵਿੱਚ ਗ੍ਰੈਜੂਏਸ਼ਨ, ਐਮ.ਏ., ਬੀ.ਐਡ. ਕੀਤੀ ਹੈ ਅਤੇ ਪਟਿਆਲਾ ਘਰਾਣੇ ਦੇ ਡਾ: ਸੁਰਿੰਦਰ ਕਪਿਲਾ ਦੀ ਅਗਵਾਈ ਵਿੱਚ ਇਸ ਕਲਾ ਵਿੱਚ ਮੁਹਾਰਤ ਹਾਸਲ ਕੀਤੀ ਹੈ।

ਇਸ ਉਪਰਾਲੇ ਨੂੰ ਪੂਰਾ ਕਰਨ ਵਿੱਚ ਸ੍ਰੀਮਤੀ ਸੇਨੂ ਦੁੱਗਲ, ਆਈ.ਏ.ਐਸ. ਦੀ ਸਹਾਇਤਾ ਦਾ ਵਿਸ਼ੇਸ਼ ਧੰਨਵਾਦ ਕਰਦਿਆਂ ਅਲੀਸ਼ਾਨ ਨੇ ਕਿਹਾ ਕਿ ਸ਼ੂਟ ਲਈ ਸਥਾਨ ਦੀ ਇਜਾਜ਼ਤ ਦੇਣ ਤੋਂ ਲੈ ਕੇ ਸ਼ੁਭਕਾਮਨਾਵਾਂ ਦੇਣ ਤੱਕ ਹਰ ਕਦਮ ‘ਤੇ ਉਹਨਾਂ ਦੀ ਸਹਾਇਤਾ ਤੋਂ ਬਿਨਾਂ ਇਹ ਗਾਣਾ ਤਿਆਰ ਕਰਨਾ ਸੰਭਵ ਨਹੀਂ ਸੀ।

ਗਾਣੇ ਦੀ ਸ਼ੂਟਿੰਗ ਇੰਡੋ ਗਲੋਬਲ ਕਾਲਜ, ਨਿਊ ਚੰਡੀਗੜ੍ਹ ਦੇ ਇੱਕ ਬਹੁਤ ਹੀ ਖੂਬਸੂਰਤ ਸਥਾਨ ‘ਤੇ ਕੀਤੀ ਗਈ ਹੈ।

ਉਹਨਾਂ ਤੋਂ ਇਲਾਵਾ, ਮਸ਼ਹੂਰ ਭਾਰਤੀ ਟੈਲੀਵਿਜ਼ਨ ਅਭਿਨੇਤਰੀ ਵੈਸ਼ਾਲੀ ਟੱਕਰ ਇੱਕ ਮਹੱਤਵਪੂਰਣ ਭੂਮਿਕਾ ਨਿਭਾ ਰਹੀ ਹੈ ਅਤੇ ਉਹਨਾਂ ਨੇ ਵੱਖ-ਵੱਖ ਟੀ.ਵੀ. ਸੀਰੀਅਲਾਂ ਵਿੱਚ ਸ਼ਾਨਦਾਰ ਕੰਮ ਕੀਤਾ ਹੈ। ਉਹਨਾਂ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਸਟਾਰ ਪਲੱਸ ਸੀਰੀਅਲ ‘ਯੇ ਰਿਸ਼ਤਾ ਕਯਾ ਕਹਲਾਤਾ ਹੈ’ ਨਾਲ ਕੀਤੀ ਸੀ ਅਤੇ ਉਹਨਾਂ ਦੇ ਕੰਮ ਦੀ ਬਹੁਤ ਪ੍ਰਸ਼ੰਸਾ ਹੋਈ ਸੀ, ਇਸ ਤੋਂ ਬਾਅਦ ਉਹ ‘ਸਸੁਰਾਲ ਸਿਮਰ ਕਾ’, ‘ਸੁਪਰ ਸਿਸਟਰਸ’ ਅਤੇ ਇਸ ਉਪਰੰਤ ਉਹ ਹੋਰਨਾਂ ਚੈਨਲਾਂ ‘ਤੇ ਟੈਲੀਕਾਸਟ ਬਹੁਤ ਸਾਰੇ ਸੀਰੀਅਲਾਂ ਵਿੱਚ ਦਿਖਾਈ ਦਿੱਤੀ।

ਹੁਣ ਉਹ ਆਪਣਾ ਪਹਿਲਾ ਪੰਜਾਬੀ ਗੀਤ “ਰਾਜ਼” ਪੇਸ਼ ਕਰਨ ਜਾ ਰਹੀ ਹੈ ਅਤੇ ਪੰਜਾਬੀ ਇੰਡਸਟਰੀ ਵਿੱਚ ਇੱਕ ਹੋਰ ਕਦਮ ਵਧਾ ਰਹੀ ਹੈ। ਆਕਾਸ਼ ਗਿੱਲ ਇੱਕ ਮਸ਼ਹੂਰ ਅਤੇ ਪ੍ਰਤਿਭਾਸ਼ਾਲੀ ਅਦਾਕਾਰ ਵੀ ਹਨ, ਉਨ੍ਹਾਂ ਨੇ ਕਈ ਫਿਲਮਾਂ ਅਤੇ ਟੈਲੀਵਿਜ਼ਨ ਸੀਰੀਅਲਾਂ ਵਿੱਚ ਕੰਮ ਕੀਤਾ ਹੈ। ਉਹਨਾਂ ਨੇ ਸ਼ਿਆਮ ਬੇਨੇਗਲ ਦੀ ਫਿਲਮ ‘ਜੰਗ-ਏ-ਆਜ਼ਾਦੀ’ ਵਿੱਚ ਭਗਤ ਸਿੰਘ ਦੀ ਭੂਮਿਕਾ ਨਾਲ ਸਾਰਿਆਂ ਨੂੰ ਪ੍ਰਭਾਵਿਤ ਕੀਤਾ ਸੀ।

ਉਹਨਾਂ ਨੇ ਟੀ.ਵੀ. ਸੀਰੀਅਲ ‘ਰਿਸ਼ਤੋਂ ਕਾ ਚੱਕਰਵਿਯੁਹ’ ਵਿੱਚ ਚੁਣੌਤੀਪੂਰਨ ਭੂਮਿਕਾ ਵੀ ਨਿਭਾਈ। ਇਸ ਤੋਂ ਇਲਾਵਾ, ਉਹਨਾਂ ਨੇ ਬਹੁਤ ਸਾਰੇ ਸ਼ੋਅ ਜਿਵੇਂ ‘ਪਿਆਰ ਤੁਨੇ ਕਯਾ ਕਿਆ’ ਅਤੇ ‘ਲਾਲ ਇਸ਼ਕ’ ਵਿੱਚ ਕੰਮ ਕੀਤਾ। ਲਵੀ ਔਲਖ ਸ਼ਾਹੀ ਸ਼ਹਿਰ ਪਟਿਆਲਾ ਦੇ ਰਹਿਣ ਵਾਲੇ ਹਨ ਅਤੇ ਇੱਕ ਅੰਤਰਰਾਸ਼ਟਰੀ ਏਅਰਲਾਈਨ ਨਾਲ ਫਲਾਈਟ ਅਟੈਂਡੈਂਟ ਹਨ।

ਉਹ ਇਸ ਮਿਊਜ਼ਿਕ ਵੀਡੀਓ ਵਿੱਚ ਪਹਿਲੀ ਵਾਰ ਆਪਣਾ ਹੱਥ ਅਜ਼ਮਾ ਰਹੇ ਹਨ। ਸ਼ਾਹੀ ਸ਼ਹਿਰ ਪਟਿਆਲਾ ਨਾਲ ਸਬੰਧਤ ਸੈਮ ਵੱਲੋਂ ਗੀਤ ਦੇ ਬੋਲ ਲਿਖੇ ਗਏ ਹਨ। ਸੰਗੀਤ ਬੀ ਵਿਕ ਵੱਲੋਂ ਦਿੱਤਾ ਗਿਆ ਹੈ। ਨਿਰਮਾਤਾ ਸੌਰਭ ਚੋਪੜਾ ਪਿਛਲੇ 15 ਸਾਲਾਂ ਤੋਂ “ਰੌਕ ਐਂਡ ਰੋਲ” ਇਵੈਂਟਸ ਦੇ ਨਾਮ ਨਾਲ ਇੱਕ ਈਵੈਂਟ ਮੈਨੇਜਰ ਵਜੋਂ ਕੰਮ ਕਰ ਰਹੇ ਹਨ। ਉਹਨਾਂ ਨੇ ਬਹੁਤ ਸਾਰੇ ਗਾਇਕਾਂ ਨਾਲ ਕੰਮ ਕੀਤਾ ਹੈ ਅਤੇ ਭਾਰਤ ਤੇ ਵਿਦੇਸ਼ਾਂ ਵਿੱਚ ਅਨੇਕਾਂ ਸਮਾਗਮਾਂ ਦਾ ਆਯੋਜਨ ਵੀ ਕੀਤਾ ਹੈ।

About The Author

Leave a Reply

Your email address will not be published. Required fields are marked *

You may have missed