ਬਾਗਬਾਨੀ ਵਿਭਾਗ ਨੇ ਡੰਗਰ ਖੇੜਾ ਵਿਚ ਲਗਾਇਆ ਕੈਂਪ, ਬਾਗਬਾਨਾਂ ਨੂੰ ਦਿੱਤੀ ਜਾਣਕਾਰੀ
![](https://timespunjab.com/wp-content/uploads/2021/09/WhatsApp-Image-2021-09-21-at-16.01.14-1024x484.jpg)
ਫਾਜਿ਼ਲਕਾ, 21 ਸਤੰਬਰ 2021 : ਬਾਗਬਾਨੀ ਵਿਭਾਗ ਪੰਜਾਬ ਜਿ਼ਲ੍ਹਾ ਫਾਜਿਲਕਾ ਵੱਲੋਂ ਸਿਟਰਸ ਅਸਟੇਟ, ਅਬੋਹਰ ਦੇ ਸਹਿਯੋਗ ਨਾਲ ਪਿੰਡ ਡੰਗਰਖੇੜਾ ਵਿਖੇ ਬਾਗਬਾਨੀ ਕਿਸਾਨ ਸਿਖਲਾਈ ਕੈਂਪ ਲਗਾਇਆ ਗਿਆ ।
ਇਸ ਮੌਕੇ ਡਿਪਟੀ ਡਾਇਰੈਕਟਰ ਬਾਗਬਾਨੀ, ਅਬੋਹਰ ਤੇਜਿੰਦਰ ਸਿੰਘ ਵੱਲੋਂ ਬਾਗਬਾਨਾਂ ਨੂੰ ਕੌਮੀ ਬਾਗਬਾਨੀ ਮਿਸ਼ਨ ਦੀਆਂ ਚੱਲ ਰਹੀਆਂ ਸਕੀਮਾਂ ਬਾਰੇ ਦੱਸਿਆ ਗਿਆ ਅਤੇ ਨਾਲ ਹੀ ਦੱਸਿਆ ਕਿ ਨਵਾਂ ਬਾਗ ਲਗਾਉਣ ਸਮੇਂ ਦੋ ਸਾਲ ਦੇ ਬੂਟੇ (ਮਦਰ ਪਲਾਂਟ) ਦੀ ਜਗ੍ਹਾਂ ਤੇ ਇੱਕ ਸਾਲ ਦੇ ਬੂਟੇ ਨੂੰ ਤਰਜ਼ੀਹ ਦਿੱਤੀ ਜਾਵੇ, ਤਾਂ ਜੋ ਬੂਟੇ ਦੀ ਜੜ੍ਹ ਅਤੇ ਤਣੇ ਦਾ ਸੰਤੁਲਨ ਬਰਕਰਾਰ ਰਹਿ ਸਕੇ। ਉਹਨਾਂ ਵੱਲੋਂ ਉਚ ਕੁਆਲਟੀ ਦਾ ਫਲ ਪੈਦਾ ਕਰਨ ਲਈ ਵਿਸਥਾਰ ਪੂਰਵਕ ਦੱਸਿਆ ਗਿਆ ਅਤੇ ਕੁਆਲਟੀ ਪਲਾਂਟਿੰਗ ਮਟੀਰੀਅਲ ਦੀ ਵਰਤੋਂ ਕਰਨ ਦੀ ਅਪੀਲ ਕੀਤੀ ਗਈ ।
ਇਸ ਮੌਕੇ ਸਿਟਰਸ ਅਸਟੇਟ ਦੇ ਮੁੱਖ ਕਾਰਜਕਾਰੀ ਅਫ਼ਸਰ ਜਗਤਾਰ ਸਿੰਘ ਵੱਲੋਂ ਨਵਂੇ ਬਾਗ ਲਗਾਉਣ ਦੀ ਵਿਉਂਤਬੰਦੀ ਅਤੇ ਮਿੱਟੀ ਪਾਣੀ ਪੱਤਾ ਪਰਖ ਬਾਰੇ ਵਿਸਥਾਰ ਵਿੱਚ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਸਾਨੂੰ ਬਾਗਬਾਨੀ ਫਸਲ ਦੀ ਕਾਸ਼ਤ ਕਰਨ ਤੋਂ ਪਹਿਲਾਂ ਮਿੱਟੀ ਪਰਖ ਕਰਵਾਉਣੀ ਲਾਜ਼ਮੀ ਹੈ। ਇਸ ਤੋਂ ਬਿਨਾਂ ਉਹਨਾਂ ਨੇ ਕਿਸਾਨਾਂ ਨੂੰ ਸਹਾਇਕ ਧੰਦਿਆਂ ਬਾਰੇ ਜਿਵੇਂ ਕਿ ਖੰੁਬਾਂ ਦੀ ਕਾਸ਼ਤ ਅਤੇ ਮੱਧੂ ਮੱਖੀ ਪਾਲਣਾ ਆਦਿ ਬਾਰੇ ਜਾਗਰੂਕ ਕਰਵਾਇਆ ਗਿਆ। ਉਹਨਾਂ ਨੇ ਸਿਟਰਸ ਅਸਟੇਟ ਵਿੱਚ ਮੋਜੂਦ ਆਧੁਨਿਕ ਮਸ਼ੀਨੀਕਰਨ ਨੂੰ ਬਾਗਬਾਨਾਂ ਨੂੰ ਕਿਰਾਏ ਤੇ ਦੇਣ ਲਈ ਅਤੇ ਇਹਨਾਂ ਮਸ਼ੀਨੀਕਰਨ ਦੇ ਫਾਇਦੇ ਬਾਰੇ ਦੱਸਿਆ ਗਿਆ।
ਬਾਗਬਾਨੀ ਵਿਕਾਸ ਅਫਸਰ, ਪੰਜਕੋਸ਼ੀ ਸ੍ਰ਼ੀਮਤੀ ਮਨਜੀਤ ਰਾਣੀ ਵੱਲੋਂ ਪ੍ਰਸੈਸਿੰਗ ਜਾਂ ਡੱਬਾ ਬੰਦੀ ਬਾਰੇ ਕਿਸਾਨਾਂ ਨੂੰ ਜਾਣਕਾਰੀ ਦਿੱਤੀ ਗਈ। ਇਸ ਮੋਕੇ ਬਾਗਬਾਨੀ ਵਿਕਾਸ ਅਫਸਰ, ਮੋਜਗੜ੍ਹ ਪਵਨ ਕੰਬੋਂਜ ਵੱਲੋਂ ਕਿੰਨੂ ਦੇ ਬਾਗਾਂ ਵਿੱਚ ਚੱਲ ਰਹੀਆਂ ਬਿਮਾਰੀਆਂ ਅਤੇ ਕੀੜੇ ਉਹਨਾਂ ਦੀ ਪਹਿਚਾਣ ਅਤੇ ਰੋਕਥਾਮ ਬਾਰੇ ਦੱਸਿਆ ਗਿਆ ਅਤੇ ਨਾਲ ਹੀ ਲਘੂ ਤੱਤਾਂ ਦੀ ਕਮੀ ਦੇ ਲੱਛਣ ਅਤੇ ਉਹਨਾਂ ਦੀ ਪੂਰਤੀ ਲਈ ਆਪਣੇ ਸੁਝਾਅ ਸਾਂਝੇ ਕੀਤੇ। ਇਸ ਮੋਕੇ ਬਾਗਬਾਨੀ ਵਿਕਾਸ ਅਫਸਰ ਰਮਨਪ੍ਰੀਤ ਸਿੰਘ ਵੱਲੋਂ ਖੁੰਬਾਂ ਦੀ ਕਾਸ਼ਤ ਅਤੇ ਮੱਧੂ ਮੱਖੀਆਂ ਦੀ ਕਾਸ਼ਤ ਬਾਰੇ ਬਾਗਬਾਨ ਕਿਸਾਨਾਂ ਨੂੰ ਜਾਣਕਾਰੀ ਦਿੱਤੀ ਗਈ ।
ਬਾਗਬਾਨੀ ਵਿਕਾਸ ਅਫਸਰ ਰਮਨਦੀਪ ਕੋਰ ਅਤੇ ਕੰਵਲਜੀਤ ਕੋਰ ਵੱਲੋਂ ਘਰੇਲੂ ਬਗੀਚੀ ਅਤੇ ਕਿੰਨੂਆਂ ਦੀ ਤੁੜਾਈ ਅਤੇ ਉਹਨਾਂ ਦੀ ਸਾਂਭ-ਸੰਭਾਲ ਬਾਰੇ ਵਿਸਥਾਰਪੂਰਵਕ ਦੱਸਿਆ ਗਿਆ। ਇਸ ਮੋਕੇ ਬਾਗਬਾਨੀ ਉਪ ਨਿਰੀਖਕ, ਸਿਟਰਸ ਅਸਟੇਟ ਸਟਾਫ ਅਤੇ ਇਲਾਕੇ ਦੇ ਬਾਗਬਾਨਾਂ ਨੇ ਵੱਡੀ ਗਿਣਤੀ ਵਿੱਚ ਭਾਗ ਲਿਆ।