ਹਾਈ ਕਮਾਨ ਵੱਲੋਂ ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਬਣਾ ਕੇ ਦਲਿਤ ਭਾਈਚਾਰੇ ਨੂੰ ਮਾਣ ਸਤਿਕਾਰ ਦਿੱਤਾ : ਮੋਹਨ ਲਾਲ ਸੂਦ

0

ਪਠਾਨਕੋਟ, 20 ਸਤੰਬਰ 2021 :  ਚਰਨਜੀਤ ਸਿੰਘ ਚੰਨੀ ਕੇਵਲ ਦਲਿਤ ਚਿਹਰਾ ਹੀ ਨਹੀਂ ਬਲਕਿ ਇਕ ਉਚ ਸਿੱਖਿਆ ਪ੍ਰਾਪਤ, ਤਜਰਬੇਕਾਰ ਅਤੇ ਸਰਬ ਪ੍ਰਵਾਨਿਤ ਆਗੂ ਹੋਣ ਕਾਰਨ ਮੁੱਖ ਮੰਤਰੀ ਚੁਣੇ ਗਏ। ਇਹ ਪ੍ਰਗਟਾਵਾ ਇੰਜ: ਮੋਹਨ ਲਾਲ ਸੂਦ, ਚੇਅਰਮੈਨ ਪੰਜਾਬ ਅਨੁਸੂਚਿਤ ਜਾਤੀਆਂ ਤੋਂ ਵਿਕਾਸ ਅਤੇ ਵਿੱਤ ਕਾਰਪੋਰੇਸਨ ਦੇ ਚੇਅਰਮੈਨ ਨੇ ਕੀਤਾ। ਇੰਜ: ਮੋਹਨ ਲਾਲ ਸੂਦ ਵਲੋਂ ਕਾਂਗਰਸ ਹਾਈ ਕਮਾਨ ਦੁਆਰਾ ਇਕ ਉੱਚ ਸਿੱਖਿਆ ਪ੍ਰਾਪਤ, ਤਜਰਬੇਕਾਰ ਅਤੇ ਸਰਬ ਪ੍ਰਵਾਨਤ ਦਲਿਤ ਆਗੂ, ਸ੍ਰੀ ਚਰਨਜੀਤ ਸਿੰਘ ਚੰਨੀ ਨੂੰ ਪੰਜਾਬ ਦਾ ਮੁੱਖ ਮੰਤਰੀ ਬਣਾਉਣ ਦੇ ਇਤਹਾਸਿਕ ਫੈਸਲੇ ਦਾ ਸਵਾਗਤ ਕੀਤਾ ਗਿਆ।

ਉਨ੍ਹਾਂ ਕਿਹਾ ਕਿ ਇਹ ਕੇਵਲ ਕਾਂਗਰਸ ਪਾਰਟੀ ਵਲੋਂ ਸ੍ਰੀ ਚੰਨੀ ਨੂੰ ਮੁੱਖ ਮੰਤਰੀ ਬਣਾ ਕੇ ਪ੍ਰਤੱਖ ਸਬੂਤ ਦਿੱਤਾ ਹੈ ਕਿ ਸਿਰਫ ਕਾਂਗਰਸ ਪਾਰਟੀ ਹੀ ਦਲਿਤ ਭਾਈਚਾਰੇ ਦੇ ਹਿੱਤਾਂ ਦਾ ਖਿਆਲ ਰੱਖਦੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਕਾਂਗਰਸ ਸਰਕਾਰ ਵਲੋਂ ਹੀ ਪਹਿਲੀ ਵਾਰ ਪੰਜਾਬ ਵਿਚ ਅਨੁਸੂਚਿਤ ਜਾਤੀ ਕਾਰਪੋਰੇਸਨ ਵਲੋਂ ਦਿੱਤੇ ਗਏ 50,000/- ਰੂ; ਦੇ ਕਰਜਿਆਂ ਨੂੰ ਮਾਫ ਕਰਦੇ ਹੋਏ ਪਹਿਲਾਂ 14260 ਅਨੁਸੂਚਿਤ ਜਾਤੀਆਂ ਦੇ ਲਾਭਪਾਤਰੀਆਂ ਨੂੰ 45.41 ਕਰੋੜ ਦੀ ਰਾਹਤ ਦਿੱਤੀ ਗਈ ਅਤੇ ਹੁਣ ਫਿਰ ਦੁਬਾਰਾ ਬਾਕੀ ਦੀਆਂ ਹੋਰ ਸਕੀਮਾਂ ਵਿਚ ਵੀ 50,000/- ਰੁ. ਦੇ ਕਰਜੇ ਮਾਫ ਕਰਦੇ ਹੋਏ 10151 ਲਾਭਪਾਤਰੀਆਂ ਨੂੰ 41.48 ਕਰੋੜ ਰੁਪਏ ਦੀ ਰਾਹਤ ਦਿੱਤੀ ਜਾ ਰਹੀ ਹੈ ਜਿਸ ਦੀ ਕਰਜਾ ਮਾਫੀ ਸਬੰਧੀ ਪ੍ਰਮਾਣ ਪੱਤਰ ਮਾਨਯੋਗ ਮੁੱਖ ਮੰਤਰੀ ਜੀ ਦੁਆਰਾ ਪ੍ਰਦਾਨ ਕਰਨ ਦਾ ਸਮਾਗਮ ਜਲਦੀ ਹੀ ਉਲੀਕਿਆ ਜਾਵੇਗਾ।

ਇਸ ਪ੍ਰਕਾਰ ਕਾਂਗਰਸ ਸਰਕਾਰ ਵਲੋਂ ਅਨੁਸੂਚਿਤ ਜਾਤੀਆਂ ਦੇ ਕੁਲ 24411 ਹਜਾਰ ਕਰਜਦਾਰਾਂ ਨੂੰ 86.89 ਕਰੋੜ ਰੁਪਏ ਦੀ ਰਾਹਤ ਦੇਣ ਦਾ ਬਹੁਤ ਵੱਡਾ ਇਤਹਾਸਿਕ ਕਦਮ ਚੁੱਕਿਆ ਗਿਆ ਹੈ। ਇੰਜ: ਸੂਦ ਵਲੋਂ ਸ੍ਰੀ ਚੰਨੀ ਨੂੰ ਮੁੱਖ ਮੰਤਰੀ ਬਣਨ ਤੇ ਮੁਬਾਰਕਬਾਦ ਦਿੰਦਿਆਂ ਆਸ ਪ੍ਰਗਟ ਕੀਤੀ ਕਿ ਉਨਾਂ ਵਲੋਂ ਪੰਜਾਬ ਵਿਚ ਉਸਾਰੂ ਫੈਸਲੇ ਲੈ ਕੇ ਤਰੱਕੀ ਦੀ ਲੀਹ ਤੇ ਪਾਇਆ ਜਾਵੇਗਾ।

About The Author

Leave a Reply

Your email address will not be published. Required fields are marked *