ਡਿਪਟੀ ਕਮਿਸ਼ਨਰ ਵੱਲੋਂ ਸਿਵਰੇਜ਼ ਟ੍ਰੀਟਮੈਂਟ ਪਲਾਂਟਾਂ ਤੇ ਡ੍ਰੇਨਾਂ ਦਾ ਦੌਰਾ

0

ਫਾਜਿ਼ਲਕਾ, 20 ਸਤੰਬਰ 2021 : ਫਾਜਿ਼ਲਕਾ ਦੇ ਡਿਪਟੀ ਕਮਿਸ਼ਨਰ ਸ: ਅਰਵਿੰਦ ਪਾਲ ਸਿੰਘ ਸੰਧੂ ਨੇ ਅੱਜ ਫਾਜਿ਼ਲਕਾ, ਜਲਾਲਾਬਾਦ ਆਦਿ ਦੇ ਸੀਵਰੇਜ਼ ਦੇ ਗੰਦੇ ਪਾਣੀ ਦੇ ਨਿਕਾਸ ਨਾਲ ਸਬੰਧਤ ਪ੍ਰੋਜ਼ੈਕਟਾਂ ਦਾ ਮੁਆਇਨਾਂ ਕੀਤਾ। ਇਸ ਦੌਰਾਨ ਉਨ੍ਹਾਂ ਨੇ ਡ੍ਰੇਨਾਂ ਦਾ ਵੀ ਦੌਰਾ ਕੀਤਾ।

ਡਿਪਟੀ ਕਮਿਸ਼ਨਰ ਸ: ਅਰਵਿੰਦ ਪਾਲ ਸਿੰਘ ਸੰਧੂ ਨੇ ਫਾਜਿ਼ਲਕਾ ਦੇ ਪੁਰਾਣੇ ਐਸਟੀਪੀ ਜ਼ੋ ਕਿ 8 ਐਮਐਲ ਡੀ ਸਮੱਰਥਾ ਦਾ ਹੈ ਦਾ ਮੁਆਇਨਾ ਕਰਨ ਦੇ ਨਾਲ ਇੱਥੇ 13 ਐਮਐਲਡੀ ਸਮਰੱਥਾ ਦੇ ਨਵੇਂ ਬਣਨ ਵਾਲੇ ਐਸਟੀਪੀ ਵਾਲੀ ਥਾਂ ਦਾ ਮੁਆਇਨਾ ਕੀਤਾ ਅਤੇ ਅਧਿਕਾਰੀਆਂ ਨੂੰ ਕਿਹਾ ਕਿ ਨਵੇਂ ਐਸਟੀਪੀ ਦਾ ਨਿਰਮਾਣ ਜਲਦ ਮੁਕੰਮਲ ਕੀਤਾ ਜਾਵੇ। ਉਨ੍ਹਾਂ ਨੇ ਕਿਹਾ ਕਿ ਨਵੇਂ ਐਸਟੀਪੀ ਦਾ ਨਿਰਮਾਣ ਵਰਤਮਾਨ ਜਰੂਰਤਾਂ ਦੇ ਅਨੁਸਾਰ ਕੀਤਾ ਜਾਵੇ। ਉਨ੍ਹਾਂ ਨੇ ਕਿਹਾ ਕਿ ਐਸਟੀਪੀ ਬਣਨ ਨਾਲ ਗੰਦੇ ਪਾਣੀ ਦਾ ਨਿਕਾਸ ਰੁਕੇਗਾ ਅਤੇ ਸਾਫ ਪਾਣੀ ਖੇਤੀ ਲਈ ਇਸਤੇਮਾਲ ਹੋ ਸਕੇਗਾ।ਉਨ੍ਹਾਂ ਨੇ ਅਧਿਕਾਰੀਆਂ ਨੂੰ ਕਿਹਾ ਕਿ ਨਵੇਂ ਐਸਟੀਪੀ ਦੇ ਨਿਰਮਾਣ ਦੀ ਕੁਆਲਟੀ ਵਿਚ ਕੋਈ ਕੁਤਾਹੀ ਬਰਦਾਸਤ ਨਹੀਂ ਹੋਵੇਗੀ।

ਬਾਅਦ ਵਿਚ ਡਿਪਟੀ ਕਮਿਸ਼ਨਰ ਸ: ਅਰਵਿੰਦ ਪਾਲ ਸਿੰਘ ਸੰਧੂ ਨੇ ਮੌਜ਼ਮ ਡ੍ਰੇਨ ਦਾ ਦੌਰਾ ਕੀਤਾ। ਇਸ ਮੌਕੇ ਉਨ੍ਹਾਂ ਨੇ ਜਿ਼ਲ੍ਹੇ ਦੇ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਪੀਣ ਦੇ ਪਾਣੀ ਦੇ ਸੋਮਿਆਂ ਨੂੰ ਗੰਦਾ ਨਾ ਕੀਤਾ ਜਾਵੇ ਤਾਂ ਜ਼ੋ ਸਾਡਾ ਚੌਗਿਰਦਾ ਸਾਫ ਸੁਥਰਾ ਰਹਿ ਸਕੇ।ਇਸ ਤੋਂ ਬਾਅਦ ਉਹ ਅਰਨੀਵਾਲਾ ਅਤੇ ਅਬੋਹਰ ਵੀ ਜਾਣਗੇ।

ਇਸ ਮੌਕੇ ਉਨ੍ਹਾਂ ਦੇ ਨਾਲ ਕਾਰਜ ਸਾਧਕ ਅਫ਼ਸਰ ਸ੍ਰੀ ਰਜਨੀਸ਼ ਕੁਮਾਰ ਵੀ ਹਾਜਰ ਸਨ।

About The Author

Leave a Reply

Your email address will not be published. Required fields are marked *

You may have missed