ਸ੍ਰੀ ਸਾਂਈ ਇੰਸਟੀਚਿਊਟ ਬੰਧਾਨੀ ਪਠਾਨਕੋਟ ਵਿਖੇ ਰੋਜ਼ਗਾਰ ਮੇਲੇ ਦੌਰਾਨ 1206 ਨੌਜ਼ਵਾਨਾਂ ਦੀ ਨੌਕਰੀ ਲਈ ਕੀਤੀ ਚੋਣ
ਪਠਾਨਕੋਟ: 16 ਸਤੰਬਰ 2021 : ਪੰਜਾਬ ਸਰਕਾਰ ਵਲੋਂ ਸੂਬੇ ਭਰ ਵਿੱਚ ਲਗਾਏ ਜਾ ਰਹੇ ਰਾਜ ਪੱਧਰੀ ਰੋਜ਼ਗਾਰ ਮੇਲਿਆਂ ਦੇ ਤਹਿਤ ਜਿਲ੍ਹਾ ਪਠਾਨਕੋਟ ਵਿੱਚ ਨੌਜ਼ਵਾਨਾਂ ਨੂੰ ਰੋਜ਼ਗਾਰ ਦੇ ਮੋਕੇ ਪ੍ਰਦਾਨ ਕਰਨ ਲਈ ਡਿਪਟੀ ਕਮਿਸ਼ਨਰ ਸ੍ਰੀ ਸੰਯਮ ਅਗਰਵਾਲ ਦੀ ਅਗਵਾਈ ਵਿੱਚ ਤਿੰਨ ਰੋਜ਼ਗਾਰ ਮੇਲੇ ਲਗਾਏ ਗਏ ਹਨ। ਅੱਜ ਸ੍ਰੀ ਸਾਂਈ ਇੰਸਟੀਚਿਊਟ ਬੰਧਾਨੀ ਵਿਖੇ ਲਗਾਏ ਰੋਜ਼ਗਾਰ ਮੇਲੇ ਵਿੱਚ 1341 ਨੌਜ਼ਵਾਨਾਂ ਨੇ ਹਿੱਸਾ ਲਿਆ ਜਿੰਨਾਂ ਵਿਚੋਂ 1206 ਨੋਕਰੀਆਂ ਨੋਜਵਾਨਾਂ ਦੀ ਚੋਣ ਕੀਤੀ ਗਈ।
ਪਠਾਨਕੋਟ ਦੇ ਬੰਧਾਨੀ ਵਿਖੇ ਸਥਿਤ ਸ੍ਰੀ ਸਾਂਈ ਇੰਸਟੀਚਿਊਟ ਵਿਖੇ ਲਗਾਏ ਰੋਜਗਾਰ ਮੇਲੇ ਦਾ ਉਦਘਾਟਨ ਸ੍ਰੀ ਸੰਯਮ ਅਗਰਵਾਲ ਡਿਪਟੀ ਕਮਿਸ਼ਨਰ ਪਠਾਨਕੋਟ ਵੱਲੋਂ ਮੁੱਖ ਮਹਿਮਾਨ ਦੇ ਤੋਰ ਤੇ ਹਾਜ਼ਰ ਹੋ ਕੇ ਕੀਤਾ ਗਿਆ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸਰਵਸ੍ਰੀ ਇੰਜੀਨੀਅਰ ਐਸ.ਕੇ. ਪੁੰਜ ਚੇਅਰਮੈਨ, ਤ੍ਰਿਪਤਾ ਪੁੰਜ ਐਮ.ਡੀ , ਕੰਵਰ ਤੁਸਾਰ ਪੁੰਜ ਸੀ.ਐਮ.ਡੀ., ਸੁਲੱਕਸੇਅ ਮੁਰਗਈ ਪਲੇਸਮੈਂਟ ਅਫਸ਼ਰ ਸ੍ਰੀ ਸਾਂਈ ਇੰਸਟੀਚਿਊਟ, ਐਸ.ਕੇ. ਮੁਰਗਈ ਡਾਇਰੈਕਟਰ ਜਰਨਲ ਸ੍ਰੀ ਸਾਂਈ ਇੰਸਟੀਚਿਊਟ, ਡਾ. ਵਿਪਨ ਗੁਪਤਾ ਪ੍ਰਿੰਸੀਪਲ, ਰਾਕੇਸ ਕੁਮਾਰ ਪਲੇਸਮੈਂਟ ਅਫਸ਼ਰ ਜਿਲ੍ਹਾ ਰੋਜਗਾਰ ਦਫਤਰ ਪਠਾਨਕੋਟ ਅਤੇ ਕਾਲਜ ਦਾ ਹੋਰ ਸਟਾਫ ਹਾਜ਼ਰ ਸਨ।
ਇਸ ਮੌਕੇ ਜਾਣਕਾਰੀ ਦਿੰਦਿਆਂ ਸ੍ਰੀ ਸੰਯਮ ਅਗਰਵਾਲ ਡਿਪਟੀ ਕਮਿਸ਼ਨਰ ਪਠਾਨਕੋਟ ਨੇ ਦੱਸਿਆ ਕਿ ਪਠਾਨਕੋਟ ਜ਼ਿਲ੍ਹੇ ਵਿਚ ਲਗਾਏ ਚਾਰ ਰੋਜ਼ਗਾਰ ਮੇਲੇ ਬੜੀ ਸਫਲਤਾਪੂਰਵਕ ਨੇਪਰੇ ਚੜ੍ਹ ਗਏ ਹਨ।ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਵਿਚ ਲਗਾਏ ਚਾਰ ਮੇਲਿਆਂ ਵਿੱਚ 75 ਤੋਂ ਵੱਧ ਕੰਪਨੀਆਂ ਨੇ 3310 ਨੌਜਵਾਨਾਂ ਦੀ ਨੌਕਰੀ ਲਈ ਚੋਣ ਕੀਤੀ ਹੈ। ਉਨ੍ਹਾਂ ਦੱਸਿਆ ਇਸ ਤੋਂ ਪਹਿਲਾਂ ਤਵੀ ਗਰੂਪ ਆਫ ਕਾਲਜ ਸਾਹਪੁਰਕੰਡੀ ਵਿਖੇ ਮੇਲੇ ਦੌਰਾਨ 581 ਨੋਜਵਾਨਾਂ ਨੂੰ ਰੋਜਗਾਰ ਦਿੱਤਾ, ਏ.ਐਡ ਐਮ. ਕਾਲਜ ਪਠਾਨਕੋਟ ਵਿਖੇ ਲਗਾਏ ਰੋਜਗਾਰ ਮੇਲੇ ਦੌਰਾਨ 358 ਨੋਜਵਾਨਾਂ ਦੀ ਨੌਕਰੀ ਲਈ ਚੋਣ ਕੀਤੀ ਗਈ, ਆਈ.ਟੀ ਆਈ. ਲੜਕੇ ਪਠਾਨਕੋਟ ਵਿਖੇ ਲਗਾਏ ਗਏ ਰੋਜਗਾਰ ਮੇਲੇ ਦੋਰਾਨ 1165 ਨੋਜਵਾਨਾਂ ਦੀ ਨੋਕਰੀ ਲਈ ਚੋਣ ਕੀਤੀ ਅਤੇ ਅੱਜ ਸ੍ਰੀ ਸਾਂਈ ਇੰਸਟੀਚਿਊਟ ਵਿੱਚ 1206 ਨੋਜਵਾਨਾਂ ਨੂੰ ਨੋਕਰੀ ਦਿੱਤੀ ਗਈ।