ਸਰਹਿੰਦ ਸ਼ਹਿਰ ਦੀ ਪੀਣ ਵਾਲੇ ਪਾਣੀ ਦੀ ਸਮੱਸਿਆ ਹੋਵੇਗੀ ਦੂਰ

0
ਫ਼ਤਹਿਗੜ੍ਹ ਸਾਹਿਬ, 16 ਸਤੰਬਰ 2021 : ਸਰਹਿੰਦ ਸ਼ਹਿਰ ਦੀ ਪਾਣੀ ਦੀ ਸਮੱਸਿਆ ਦੂਰ ਕਰਨ ਲਈ ਵਾਰਡ ਨੰਬਰ 15 ਵਿਖੇ 25 ਲੱਖ ਰੁਪਏ ਦੀ ਲਾਗਤ ਨਾਲ ਨਵਾਂ ਬੋਰ ਕਰਵਾਇਆ ਜਾ ਰਿਹਾ ਹੈ ਤੇ ਇਸ ਕੰਮ ਦੀ ਸ਼ੁਰੂਆਤ ਵਿਧਾਇਕ ਕੁਲਜੀਤ ਸਿੰਘ ਨਾਗਰਾ ਨੇ ਕਰਵਾਈ। ਇਸ ਮੌਕੇ ਵਿਧਾਇਕ ਨਾਗਰਾ ਨੇ ਕਿਹਾ ਕਿ ਮਾਤਾ ਨੈਣਾ ਦੇਵੀ ਮੰਦਰ ਦੇ ਨੇੜੇ ਜਿਹੜਾ ਬੋਰ ਸੀ, ਉਹ ਖਰਾਬ ਹੋਣ ਕਾਰਨ ਸ਼ਹਿਰ ਵਿਚ ਪਾਣੀ ਵਾਲੇ ਪਾਣੀ ਦੀ ਸਮੱਸਿਆ ਆ ਰਹੀ ਸੀ। ਸ. ਨਾਗਰਾ ਨੇ ਕਿਹਾ ਕਿ ਉਪਰੋਕਤ ਕਾਰਜ ਛੇਤੀ ਮੁਕੰਮਲ ਕਰ ਲਿਆ ਜਾਵੇਗਾ ਅਤੇ ਲੋਕਾਂ ਨੂੰ ਪੀਣ ਵਾਲੇ ਪਾਣੀ ਸਬੰਧੀ ਕੋਈ ਦਿੱਕਤ ਨਹੀਂ ਆਉਣ ਦਿੱਤੀ ਜਾਵੇਗੀ। ਉਹਨਾਂ ਦੱਸਿਆ ਕਿ ਇਹ ਬੋਰ ਕਰਾਉਣ ਲਈ 25 ਲੱਖ ਰੁਪਏ ਨਗਰ ਕੌਂਸਲ ਵੱਲੋਂ ਦਿੱਤੇ ਗਏ ਹਨ।
ਵਿਧਾਇਕ ਕੁਲਜੀਤ ਸਿੰਘ ਨਾਗਰਾ ਨੇ ਕਿਹਾ ਕਿ ਸਰਹਿੰਦ ਫ਼ਤਹਿਗੜ੍ਹ ਸਾਹਿਬ ਵਿਖੇ ਜਿਥੇ ਪੀਣ ਵਾਲੇ ਪਾਣੀ ਸਬੰਧੀ ਮੁਸ਼ਕਲਾਂ ਵੱਡੇ ਪੱਧਰ ਉੱਤੇ ਦੂਰ ਕੀਤੀਆਂ ਗਈਆਂ ਹਨ ਉਥੇ ਪਾਣੀ ਦੀ ਨਿਕਾਸੀ ਸਬੰਧੀ ਵਿਸ਼ੇਸ਼ ਉਪਰਾਲੇ ਕੀਤੇ ਗਏ ਹਨ। ਸੀਵਰੇਜ ਪਾਉਣ ਦਾ ਕੰਮ ਜੰਗੀ ਪੱਧਰ ‘ਤੇ ਜਾਰੀ ਹੈ ਅਤੇ ਜਿੱਥੇ ਜਿੱਥੇ ਸੀਵਰੇਜ ਪੈ ਜਾਂਦੀ ਹੈ ਉੱਥੇ ਨਾਲ ਦੀ ਨਾਲ ਇੰਟਰਲਾਕ ਟਾਈਲਾਂ ਲਗਾਈਆਂ ਜਾ ਰਹੀਆਂ ਹਨ।
ਉਨ੍ਹਾਂ ਕਿਹਾ ਕਿ ਸਰਹੰਦ ਫ਼ਤਹਿਗੜ੍ਹ ਸਾਹਿਬ ਵਿੱਚੋਂ ਲੰਘਦੇ ਚੋਅ ਨੂੰ ਪਹਿਲਾਂ ਮਜ਼ਬੂਤ ਕੀਤਾ ਗਿਆ ਅਤੇ ਹੁਣ ਇਸ ਦਾ ਸੁੰਦਰੀਕਰਨ ਕੀਤਾ ਜਾ ਰਿਹਾ ਹੈ ਉਹ ਵੀ ਛੇਤੀ ਮੁਕੰਮਲ ਹੋ ਜਾਵੇਗਾ। ਚੋਅ ਦੀ ਸਫਾਈ ਅਤੇ ਮਜ਼ਬੂਤ ਹੋਣ ਕਾਰਨ ਬਰਸਾਤਾਂ ਦੌਰਾਨ ਪੈਦਾ ਹੁੰਦੀ ਪਾਣੀ ਦੀ ਸਮੱਸਿਆ ਇਸ ਵਾਰ ਲੋਕਾਂ ਨੂੰ ਦਰਪੇਸ਼ ਨਹੀਂ ਹੋਈ।
ਸ. ਨਾਗਰਾ ਨੇ ਕਿਹਾ ਕਿ ਕਮੇਟੀ ਸ਼ਹਿਰ ਦੇ ਵਿਕਾਸ ਲਈ ਲਗਾਤਾਰ ਕੰਮ ਕਰ ਰਹੀ ਹੈ। ਉਹਨਾਂ ਕਿਹਾ ਕਿ ਲੋਕਾਂ ਨੇ ਜਿਹੜੀ ਜ਼ਿੰਮੇਵਾਰੀ ਉਨ੍ਹਾਂ ਨੂੰ ਸੌਂਪੀ ਹੈ ਉਹ ਉਸਨੂੰ ਲਗਾਤਾਰ ਨਿਭਾ ਰਹੇ ਹਨ ਅਤੇ ਲੋਕਾਂ ਦੀਆਂ ਮੁਸ਼ਕਲਾਂ ਹੱਲ ਹੋਣ ਤੱਕ ਅਰਾਮ ਨਾਲ ਨਹੀਂ ਬੈਠਣਗੇ।
ਇਸ ਮੌਕੇ ਨਗਰ ਕੌਂਸਲ ਦੇ ਪ੍ਰਧਾਨ ਅਸ਼ੋਕ ਸੂਦ,ਆਨੰਦ ਮੋਹਨ,ਯਸ਼ਪਾਲ ਲਾਹੌਰੀਆ,ਨਰਿੰਦਰ ਕੁਮਾਰ ਪ੍ਰਿੰਸ ਸਾਰੇ ਕੌਂਸਲਰ,ਚੇਅਰਮੈਨ ਐਡਵੋਕੇਟ ਅਨਿਲ ਗੁਪਤਾ,ਮੀਡੀਆ ਇੰਚਾਰਜ ਪਰਮਵੀਰ ਸਿੰਘ ਟਿਵਾਣਾ,ਰਵਿੰਦਰ ਬਾਸੀ,ਗੁਰਸ਼ਰਨ ਬੱਬੀ,ਗੁਰਜੀਤ ਲੋਗੀ,ਹਰਵਿੰਦਰ ਸੂਦ,ਮਿਲਖੀ ਧੀਮਾਨ,ਆੜ੍ਹਤੀ ਐਸੋਸੀਏਸ਼ਨ ਸਰਹਿੰਦ ਦੇ ਪ੍ਰਧਾਨ ਰਾਜਵੀਰ ਸਿੰਘ ਰਾਜਾ ਤੇ ਹੋਰ ਪਤਵੰਤੇ ਹਾਜ਼ਰ ਸਨ।

About The Author

Leave a Reply

Your email address will not be published. Required fields are marked *

error: Content is protected !!