ਬਾਗਬਾਨੀ ਫਸਲ ਦੀ ਕਾਸ਼ਤ ਕਰਨ ਤੋਂ ਪਹਿਲਾਂ ਮਿੱਟੀ ਪਰਖ ਕਰਵਾਉਣੀ ਬਣਾਈ ਜਾਵੇ ਲਾਜ਼ਮੀ

0

ਅਬੋਹਰ/ਫਾਜ਼ਿਲਕਾ, 15 ਸਤੰਬਰ 2021 : ਬਾਗਬਾਨੀ ਵਿਭਾਗ ਅਬੋਹਰ ਵੱਲੋਂ ਜਿਲ੍ਹਾ ਫਾਜਿਲਕਾ ਅਧੀਨ ਪੈਂਦੇ ਪਿੰਡ ਬਕੈਣਵਾਲਾ ਵਿਖੇ ਬਾਗਬਾਨੀ ਕਿਸਾਨ ਸਿਖਲਾਈ ਕੈਂਪ ਲਗਾਇਆ ਗਿਆ।ਇਸ ਮੌਕੇ ਡਿਪਟੀ ਡਾਇਰੈਕਟਰ ਬਾਗਬਾਨੀ ਅਬੋਹਰ ਸ. ਤੇਜਿੰਦਰ ਸਿੰਘ ਵੱਲੋਂ ਬਾਗਬਾਨਾਂ ਨੂੰ ਕੋਮੀ ਬਾਗਬਾਨੀ ਮਿਸ਼ਨ ਦੀਆਂ ਚੱਲ ਰਹੀਆਂ ਸਕੀਮਾਂ ਬਾਰੇ ਦੱਸਿਆ ਗਿਆ ਅਤੇ ਨਵਾਂ ਬਾਗ ਲਗਾਉਣ ਸਮੇਂ ਦੋ ਸਾਲ ਦੇ ਬੂਟੇ (ਮਦਰ ਪਲਾਂਟ) ਦੀ ਜਗ੍ਹਾਂ ਤੇ ਇੱਕ ਸਾਲ ਦੇ ਬੂਟੇ ਨੂੰ ਤਰਜੀਹ ਦਿੱਤੀ ਜਾਵੇ ਤਾਂ ਜੋ ਬੂਟੇ ਦੀ ਜੜ੍ਹ ਅਤੇ ਤਣੇ ਦਾ ਸੰਤੁਲਨ ਬਰਕਰਾਰ ਰਹਿ ਸਕੇ।ਉਨ੍ਹਾਂ ਵੱਲੋਂ ਉਚ ਕੁਆਲਟੀ ਦਾ ਫਲ ਪੈਦਾ ਕਰਨ ਲਈ ਵਿਸਥਾਰਪੂਰਵਕ ਦੱਸਿਆ ਗਿਆ ਅਤੇ ਕੁਆਲਟੀ ਪਲਾਂਟਿੰਗ ਮਟੀਰੀਅਲ ਦੀ ਵਰਤੋਂ ਕਰਨ ਦੀ ਅਪੀਲ ਕੀਤੀ ਗਈ।

ਇਸ ਮੋਕੇ ਸਿਟਰਸ ਅਸਟੇਟ ਦੇ ਮੁੱਖ ਕਾਰਜਕਾਰੀ ਅਫ਼ਸਰ ਜਗਤਾਰ ਸਿੰਘ ਵੱਲੋਂ ਨਵੇਂ ਬਾਗ ਲਗਾਉਣ ਦੀ ਵਿਉਂਤਬੰਦੀ ਅਤੇ ਮਿੱਟੀ ਪਾਣੀ ਪੱਤਾ ਪਰਖ ਬਾਰੇ ਵਿਸਥਾਰ ਵਿੱਚ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਸਾਨੂੰ ਬਾਗਬਾਨੀ ਫਸਲ ਦੀ ਕਾਸ਼ਤ ਕਰਨ ਤੋਂ ਪਹਿਲਾਂ ਮਿੱਟੀ ਪਰਖ ਕਰਵਾਉਣੀ ਲਾਜ਼ਮੀ ਹੈ। ਇਸ ਨਾਲ ਸਾਡੀ ਜਮੀਨ ਦਾ ਸੁਧਾਰ ਅਤੇ ਪੈਸਿਆਂ ਦੀ ਬੱਚਤ ਹੋਵੇਗੀ। ਉਹਨਾਂ ਨੇ ਸਿਟਰਸ ਅਸਟੇਟ ਵਿੱਚ ਮੋਜੂਦ ਆਧੁਨਿਕ ਮਸ਼ੀਨੀਕਰਨ ਨੂੰ ਬਾਗਬਾਨਾਂ ਨੂੰ ਕਿਰਾਏ `ਤੇ ਦੇਣ ਲਈ ਅਤੇ ਇਹਨਾਂ ਮਸ਼ੀਨੀਕਰਨ ਦੇ ਫਾਇਦਿਆਂ ਬਾਰੇ ਦੱਸਿਆ।

ਬਾਗਬਾਨੀ ਵਿਕਾਸ ਅਫਸਰ, ਮੋਜਗੜ੍ਹ ਸ੍ਰੀ ਪਵਨ ਕੰਬੋਂਜ ਵੱਲੋਂ ਕਿੰਨੂ ਦੇ ਬਾਗਾਂ ਵਿੱਚ ਚੱਲ ਰਹੀਆਂ ਬਿਮਾਰੀਆਂ ਅਤੇ ਕੀੜਿਆਂ ਦੀ ਪਹਿਚਾਣ ਅਤੇ ਰੋਕਥਾਮ ਬਾਰੇ ਦੱਸਿਆ ਗਿਆ ਅਤੇ ਨਾਲ ਹੀ ਲਘੂ ਤੱਤਾਂ ਦੀ ਕਮੀ ਦੇ ਲੱਛਣ ਅਤੇ ਉਹਨਾਂ ਦੀ ਪੂਰਤੀ ਲਈ ਆਪਣੇ ਸੁਝਾਅ ਸਾਂਝੇ ਕੀਤੇ। ਇਸ ਮੋਕੇ ਬਾਗਬਾਨੀ ਵਿਕਾਸ ਅਫਸਰ ਰਮਨਪ੍ਰੀਤ ਸਿੰਘ ਵੱਲੋਂ ਖੁੰਬਾਂ ਦੀ ਕਾਸ਼ਤ ਅਤੇ ਮੱਧੂ ਮੱਖੀਆਂ ਦੀ ਕਾਸ਼ਤ ਬਾਰੇ ਬਾਗਬਾਨ ਕਿਸਾਨਾਂ ਨੂੰ ਜਾਣਕਾਰੀ ਦਿੱਤੀ ਗਈ।

ਇਸ ਤੋਂ ਇਲਾਵਾ ਕੈਂਪ ਵਿੱਚ ਬਾਗਬਾਨੀ ਵਿਕਾਸ ਅਫਸਰ ਮਨਜੀਤ ਰਾਣੀ, ਬਾਗਬਾਨੀ ਉਪ ਨਿਰੀਖਕ, ਸਿਟਰਸ ਅਸਟੇਟ ਸਟਾਫ ਅਤੇ ਇਲਾਕੇ ਦੇ ਬਾਗਬਾਨ ਰਘਵੀਰ ਕੰਬੋਂਜ, ਹਰਪਾਲ ਸਿੰਘ, ਸੋਹਣ ਕੰਬੋਜ, ਨਵਪ੍ਰੀਤ ਸਿੰਘ, ਪੰਨਾ ਲਾਲ, ਕੁਲਵੰਤ ਸਿੰਘ, ਸੁਖਦੇਵ ਸਿੰਘ ਆਦਿ ਬਾਗਬਾਨਾਂ ਨੇ ਵੱਡੀ ਗਿਣਤੀ ਵਿੱਚ ਭਾਗ ਲਿਆ।

About The Author

Leave a Reply

Your email address will not be published. Required fields are marked *

You may have missed