ਜ਼ਿਲ੍ਹਾ ਤਰਨ ਤਾਰਨ ਨੇ ਪੋਸ਼ਣ ਅਭਿਆਨ ਅਧੀਨ ਪੋਸ਼ਣ ਮਾਹ ਵਿੱਚ ਮਾਰਿਆ ਮੋਰਚਾ, ਪੰਜਾਬ ਵਿੱਚ ਪਹਿਲੇ ਸਥਾਨ ‘ਤੇ : ਡਿਪਟੀ ਕਮਿਸ਼ਨਰ
ਤਰਨਤਾਰਨ, 15 ਸਤੰਬਰ 2021 : ਪੋਸ਼ਣ ਅਭਿਆਨ ਤਹਿਤ ਜਿਲ੍ਹੇ ਵਿੱਚ ਮਿਤੀ 1 ਸਤੰਬਰ ਤੋਂ 30 ਸਤੰਬਰ ਤਕ ਪੋਸ਼ਣ ਮਾਹ ਮਨਾਇਆ ਜਾ ਰਿਹਾ ਹੈ ਜਿਸ ਵਿੱਚ ਜਿਲ੍ਹਾ ਤਰਨ ਤਾਰਨ ਦੇ ਸਮੂਹ ਪਿੰਡਾਂ ਵਿੱਚ ਲਗਾਤਾਰ ਗਤੀਵਿਧੀਆਂ ਕਰਵਾਈਆਂ ਜਾ ਰਹੀਆਂ ਹਨ I ਡਿਪਟੀ ਕਮਿਸ਼ਨਰ ਤਰਨ ਤਾਰਨ ਸ ਕੁਲਵੰਤ ਸਿੰਘ ਵਲੋਂ ਗਤੀਵਿਧੀਆਂ ਸਬੰਧੀ ਸਬੰਧਤ ਵਿਭਾਗਾਂ ਦੀ ਰਿਵਿਊ ਕੀਤੀ ਗਈ ਜਿਸ ਵਿੱਚ ਸ਼੍ਰੀ ਰਾਜੇਸ਼ ਕੁਮਾਰ ਜਿਲ੍ਹਾ ਬਾਲ ਸੁਰੱਖਿਆ ਅਫਸਰ ਤਰਨ ਤਾਰਨ ਨੇ ਦਸਿਆ ਕਿ ਮਹਿਲਾ ਅਤੇ ਬਾਲ ਵਿਕਾਸ ਵਿਭਾਗ ਤਰਨ ਤਾਰਨ ਦੇ ਸਮੂਹ ਸੀ.ਡੀ.ਪੀ.ਓਜ ਅਤੇ ਸੁਪਰਵਾਈਜਰ ਤੇ ਆਂਗਣਵਾੜੀ ਵਰਕਰ ਹੈਲਪਰਾਂ ਵਲੋਂ ਕੀਤੀਆਂ ਜਾਣ ਵਾਲੀ ਵਧੀਆਂ ਗਤੀਵਿਧੀਆਂ ਕਰਕੇ ਜਿਲ੍ਹਾ ਤਰਨ ਤਾਰਨ ਪੂਰੇ ਪੰਜਾਬ ਵਿੱਚ ਪਹਿਲੇ ਸਥਾਨ ਤੇ ਹੈ I
ਜਿਲ੍ਹੇ ਵਿੱਚ ਮਿਤੀ 14.9.2021.ਤੱਕ ਕੁਲ 21608 ਗਤਿਵਿਧਿਆਂ ਕੀਤੀਆਂ ਗਈਆਂ ਹਨ, ਜਿਸ ਵਿੱਚ 1350207 ਲੋਕਾਂ ਤੱਕ ਪਹੁੰਚ ਕੀਤੀ ਗਈ I ਡਿਪਟੀ ਕਮਿਸ਼ਨਰ ਤਰਨ ਤਾਰਨ ਵੱਲੋਂ ਮਹਿਲਾ ਅਤੇ ਬਾਲ ਵਿਕਾਸ ਵਿਭਾਗ ਤਰਨ ਤਾਰਨ ਦੇ ਸਮੂਹ ਸੀ.ਡੀ.ਪੀ.ਓਜ ਅਤੇ ਸੁਪਰਵਾਈਜਰ ਤੇ ਆਂਗਣਵਾੜੀ ਵਰਕਰ, ਹੈਲਪਰਾਂ ਨੂੰ ਵਧਾਈ ਦਿਤੀ ਅਤੇ ਬਾਕੀ ਵਿਭਾਗਾ ਨੂੰ ਵੀ ਅਜਿਹੀਆਂ ਗਤੀਵਿਧੀਆਂ ਕਰਨ ਲਈ ਕਿਹਾ ਅਤੇ ਉਨ੍ਹਾ ਨੂੰ ਭਾਰਤ ਸਰਕਾਰ ਵਲੋਂ ਬਣਾਏ ਗਏ ਪੋਸ਼ਣ ਅਭਿਆਨ ਸਬੰਧੀ ਪੋਰਟਲ ਤੇ ਡਾਟਾ ਅਪਲੋਡ ਕਰਨ ਲਈ ਕਿਹਾ ਗਿਆ I ਡਿਪਟੀ ਕਮਿਸ਼ਨਰ ਨੇ ਆਮ ਜਨਤਾ ਨੂੰ ਵੀ ਅਪੀਲ ਕੀਤੀ ਕਿ ਪੋਸ਼ਣ ਮਾਹ ਅਭਿਆਨ ਵਿੱਚ ਵੱਧ ਤੋ ਵੱਧ ਹਿੱਸਾ ਲੈਣ I
ਪੋਸ਼ਣ ਅਭਿਆਨ ਤਹਿਤ ਭਾਰਤ ਸਰਕਾਰ ਵਲੋਂ ਭਾਰਤ ਨੂੰ ਸਾਲ 2022 ਤੱਕ ਕੁਪੋਸ਼ਣ ਮੁਕਤ ਕਰਨ ਦਾ ਟੀਚਾ ਮਿਥਿਆ ਗਿਆ ਹੈ I ਪੋਸ਼ਣ ਅਭਿਆਨ ਤਹਿਤ ਵੱਖ-ਵੱਖ ਵਿਭਾਗ ਜਿਵੇ ਮਹਿਲਾ ਤੇ ਬਾਲ ਵਿਕਾਸ ਵਿਭਾਗ, ਸਿਹਤ ਵਿਭਾਗ, ਜਲ ਵਿਭਾਗ, ਸਿਖਿਆ ਵਿਭਾਗ, ਫੂਡ ਸਪਲਾਈ ਕੰਟਰੋਲਰ ਵਿਭਾਗ ,ਸਕਿਲ ਡਿਵੈਲਪਮੈਟ ਵਿਭਾਗ , ਯੂਥ ਅਫੇਅਰ ਵਿਭਾਗ ਵਲੋਂ ਜਿਲ੍ਹਾ,ਬਲਾਕ, ਪਿੰਡ ਪੱਧਰ ਤੇ ਜਾ ਜਾ ਕੇ ਲੋਕਾਂ ਨੂੰ ਜਾਗਰੂਕ ਕਰਨਾ ਹੈ ਅਤੇ ਉਨ੍ਹਾ ਨੂੰ ਸਹੀ ਸਿਹਤ ਲਈ ਅਤੇ ਤੰਦਰੁਸਤ ਰਹਿਣ ਲਈ ਕਿ ਕਰਨਾ ਚਾਹੀਦਾ ਹੈ ਅਤੇ ਕਿਵੇ ਸਵਸਥ ਰਹਿ ਸਕਦੇ ਹਨ , ਇਨ੍ਹਾ ਬਾਰੇ ਵੱਖ-ਵੱਖ ਗਤੀਵਿਧੀਆਂ ਰਾਹੀ ਜਾਣਕਾਰੀਆਂ ਦਿਤੀਆਂ ਜਾ ਰਹੀਆਂ ਹਨ I
ਮੀਟਿੰਗ ਵਿੱਚ ਮਲਕੀਤ ਕੌਰ,ਸੀ.ਡੀ.ਪੀ.ਓ ਖਡੂਰ ਸਾਹਿਬ, ਰਾਜੇਸ਼ ਕੁਮਾਰ ਜਿਲ੍ਹਾ ਸਿਖਿਆ ਅਫਸਰ (ਐਲੀ), ਸ਼੍ਰੀ ਸੰਦੀਪ ਕੁਮਾਰ ਜਿਲ੍ਹਾ ਵਿਕਾਸ ਅਤੇ ਪੰਚਾਇਤ ਅਫਸਰ, ਸੁਲਖਨ ਸਿੰਘ ਜਿਲ੍ਹਾ ਕੋਰਡੀਨੇਟਰ ਤਰਨਤਾਰਨ ਅਤੇ ਹੋਰ ਸਬੰਧਤ ਵਿਭਾਗਾਂ ਦੇ ਨੁਮਾਇੰਦੇ ਹਾਜਰ ਸਨ I