20 ਜੂਨ 2021 ਨੂੰ ਲਕੀਰ ਸਾਹਿਬ ਗੁਰਦੁਆਰਾ ਵਿਖੇ ਲਗਾਇਆ ਜਾਵੇਗਾ ਕੋਵਿਡ-19 ਟੀਕਾਕਰਨ ਦਾ ਮੈਗਾ ਕੈੱਪ
ਤਰਨ ਤਾਰਨ 18 ਜੂਨ :
ਸਿਹਤ ਵਿਭਾਗ ਤਰਨ ਤਾਰਨ ਵੱਲੋਂ ਸਾਰੇ ਯੋਗ ਵਿਅਕਤੀਆਂ ਦਾ ਟੀਕਾਕਰਨ ਲਗਾਤਾਰ ਜਾਰੀ ਹੈ । ਕੋਰੋਨਾ ਦੇ ਫੈਲਾਅ ਨੂੰ ਰੋਕਣ ਲਈ ਕੋਵਿਡ ਟੀਕਾਕਰਨ ਬਹੁਤ ਜ਼ਰੂਰੀ ਹੈ। ਸਿਵਲ ਸਰਜਨ ਤਰਨ ਤਾਰਨ ਡਾ. ਰੋਹਿਤ ਮਹਿਤਾ ਨੇ ਕਿਹਾ ਕਿ ਜ਼ਿਲਾ ਨਿਵਾਸੀ, ਖ਼ਾਸ ਕਰਕੇ ਫੂਡ ਉਪਰੇਟਰਸ ਜਿਵੇਂ ਕਿ ਦੋਧੀ, ਰੇਹੜੀ ਵਾਲੇ, ਢਾਬਾ ਮਾਲਕ, ਰੈੱਸਟੋਰੇਟ ਦੇ ਮਾਲਕ ਸਾਰੇ ਯੋਗ ਵਿਅਕਤੀ ਕੋਵਿਡ ਟੀਕਾਕਰਨ ਲਈ ਅੱਗੇ ਆਉਣ ਅਤੇ ਕੋਵਿਡ ਪਰੋਟੋਕੋਲ ਦੀ ਪਾਲਣਾ ਯਕੀਨੀ ਬਣਾਉਣ ।
ਉਨਾਂ ਨੇ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ਜ਼ਿਲੇ ਅੰਦਰ ਕੋਵਿਡ ਵੈੱਕਸੀਨ ਦੀ ਕਿਸੇ ਵੀ ਤਰਾਂ ਦੀ ਕਮੀ ਨਹੀਂ ਹੈ । ਇਸ ਲਈ ਲੋਕ ਵੱਧ ਤੋਂ ਵੱਧ ਆਪਣੇ ਘਰਾਂ ਦੇ ਨਜ਼ਦੀਕ ਮੋਜੂਦ ਟੀਕਾਕਰਨ ਸਥਾਨ ਤੇ ਜਾਂ ਕੇ ਮੁਫ਼ਤ ਵਿੱਚ ਕੋਵਿਡ ਵੈਕਸੀਨ ਦਾ ਲ਼ਾਭ ਲੈ ਸਕਦੇ ਹਨ ਅਤੇ ਨਾਲ ਹੀ ਸਪੈਸ਼ਲ ਡ੍ਰਾਈਵ ਦੌਰਾਨ ਯੂ.ਐੱਲ.ਬੀ ਅਤੇ ਪੀ.ਆਰ.ਆਈ ਪ੍ਰਤੀਨਿਧੀ ਜੋ ਵਿਦਿਆਰਥੀ ਵਿਦੇਸ਼ ਜਾਂ ਰਹੇ ਹਨ, ਸਮੂਹ ਜੇਲ ਕੇਦੀਆਂ ਲਈ, ਹੋਮ ਡਿਲਵਰੀ ਦਾ ਕੰਮ ਕਰਨ ਵਾਲੇ ਵਿਆਕਤੀ, ਬੱਸ ਕੰਡਕਟਰ, ਡ੍ਰਾਈਵਰ, ਜਿੰਮ ਸੈਲੋਨ ਉਦਯੋਗਿਕ ਕਾਮੇ, ਦੁਕਾਨਾਂ ਵਿੱਚ ਕੰਮ ਕਰਦੇ ਲੜਕੇ ਲੜਕੀਆਂ । ਇਸ ਤੋਂ ਇਲਾਵਾ ਉਨਾਂ ਵੱਲੋਂ ਦੱਸਿਆ ਗਿਆ ਕਿ ਜੋ ਲੋਕ ਵਿਦੇਸ਼ ਪੜਾਈ, ਕੰਮਕਾਜ, ਉਲਪਿੰਕ ਖੇਡਾਂ ਵਿੱਚ ਭਾਗ ਲੈਣ ਲਈ ਜਾਂ ਰਹੇ ਹਨ , ਜਿਨਾਂ ਨੂੰ ਪਹਿਲੀ ਡੋਜ਼ ਲੱਗ ਚੁੱਕੀ ਹੈ, ਉਨਾਂ ਨੂੰ ਦੂਜੀ ਡੋਜ਼ 28 ਦਿਨ ਦੇ ਅੰਦਰ ਅੰਦਰ ਲਗਾਈ ਜਾਵੇਗੀ । ਦੂਜੀ ਡੋਜ਼ ਲਗਾਉਣ ਲਈ ਲਾਭਪਾਤਰੀ ਦੁਆਰਾ ਆਪਣਾ ਪਾਸਪੋਰਟ, ਆੱਫਰ ਲੇਟਰ, ਵੀਜ਼ੇ ਦੀ ਕਾੱਪੀ ਆਦਿ ਨਾਲ ਲੈ ਕੇ ਆਉਣ । ਇਹ ਸਹੂਲਤ ਕੇਵਲ ਪ੍ਰਦੇਸ ਜਾਣ ਵਾਲੇ ਵਿਅਕਤੀਆਂ ਨੂੰ ਹੈ ।
ਇਸ ਮੌਕੇ ਤੇ ਸਹਾਇਕ ਕਮਿਸ਼ਨਰ ਫੂਡ ਡਾ. ਰਜਿੰਦਰਪਾਲ ਵੱਲੋਂ ਫੂਡ ਆਪਰੇਟਰਾਂ ਨੂੰ ਅਪੀਲ ਕੀਤੀ ਗਈ ਕਿ ਉਹ ਕੋਵਿਡ ਟੀਕਾਕਰਨ ਜ਼ਰੂਰ ਕਰਵਾਉਣ , ਨਾ ਕਰਵਾਉਣ ਦੀ ਸੂਰਤ ਵਿੱਚ ਵਿਭਾਗ ਵੱਲੋਂ ਬਣਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ ।