Voter helpline Mobile app ਰਾਹੀਂ ਕੋਈ ਵਿਅਕਤੀ ਨਵੀਂ ਵੋਟ ਬਣਾਉਣ/ਕਟਵਾਉਣ ਆਦਿ ਲਈ ਘਰੇ ਬੈਠੇ ਆਪਣੇ ਮੋਬਾਇਲ ਰਾਹੀਂ ਆਨ ਲਾਈਨ ਅਪਲਾਈ ਕਰ ਸਕਦਾ ਹੈ

0

ਪਠਾਨਕੋਟ, 13 ਸਤੰਬਰ 2021 :  ਸ਼੍ਰੀ ਸੰਯਮ ਅਗਰਵਾਲ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫਸਰ, ਪਠਾਨਕੋਟ ਨੇ ਜ਼ਿਲ੍ਹੇ ਦੇ ਤਿੰਨਾਂ ਵਿਧਾਨ ਸਭਾ ਚੋਣ ਹਲਕਿਆਂ (001-ਸੁਜਾਨਪੁਰ, 002-ਭੋਆ (ਅ.ਜ.), 003-ਪਠਾਨਕੋਟ) ਦੇ ਵੋਟਰਾਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਕਿ ਭਾਰਤ ਚੋਣ ਕਮਿਸ਼ਨ ਵੱਲੋਂ ਆਮ ਜਨਤਾ ਦੀ ਸਹੂਲਤ ਲਈ ਤਿਆਰ  Voter helpline Mobile app   ਰਾਹੀਂ ਕੋਈ ਵਿਅਕਤੀ ਨਵੀਂ ਵੋਟ ਬਣਾਉਣ/ਕਟਵਾਉਣ,ਵੋਟ ਦੇ ਵੇਰਵਿਆਂ ਵਿੱਚ ਸੋਧ ਅਤੇ ਡੁਪਲਟੀਕੇਟ ਵੋਟਰ ਫੋਟੋ ਸ਼ਨਾਖਤੀ ਕਾਰਡ (EPIC) ਲਈ ਘਰੇ ਬੈਠੇ ਆਪਣੇ ਮੋਬਾਇਲ ਰਾਹੀਂ ਆਨ ਲਾਈਨ ਅਪਲਾਈ ਕਰ ਸਕਦਾ ਹੈ।

ਇਸ ਐਪ ਰਾਹੀਂ ਕਿਸੇ ਵੀ ਸਮੇਂ ਆਪਣੇ ਵੋਟ ਦੇ ਵੇਰਵਿਆਂ ਨੂੰ ਚੈੱਕ ਵੀ ਕੀਤਾ ਜਾ ਸਕਦਾ ਹੈ। ਇਸ ਤੋਂ ਇਲਾਵਾ ਇਸ ਐਪ ਰਾਹੀਂ ਪੋਲਿੰਗ ਸਟੇਸ਼ਨਾਂ ਬਾਰੇ ਅਤੇ ਚੋਣਾਂ ਸਬੰਧੀ ਹੋਰ ਵੱਖ-ਵੱਖ ਜਾਣਕਾਰੀਆਂ ਲਈਆਂ ਜਾ ਸਕਦੀਆਂ ਹਨ।

ਡਿਪਟੀ ਕਮਿਸ਼ਨਰ ਵੱਲੋਂ ਦੱਸਿਆ ਗਿਆ ਕਿ  Voter helpline Mobile app    ਨੂੰ google Play Store/ iOS ਵਿੱਚੋਂ ਡਾਊਨ ਲੋਡ ਕਰਨ ਉਪਰੰਤ ਮੋਬਾਇਲ ਨੰਬਰ ਨਾਲ ਰਜਿਸਟਰਡ ਕਰਨ ਕਰਕੇ ਇਸ ਐਪ ਦੀ ਵਰਤੋਂ ਕੀਤੀ ਜਾ ਸਕਦੀ ਹੈ। ਡਿਪਟੀ ਕਮਿਸ਼ਨਰ ਵੱਲੋਂ ਜ਼ਿਲ੍ਹੇ ਦੇ ਸਮੂਹ ਨਾਗਰਿਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਭਾਰਤ ਚੋਣ ਕਮਿਸ਼ਨ ਵੱਲੋਂ ਤਿਆਰ  Voter helpline Mobile app  ਨੂੰ ਆਪਣੇ ਮੋਬਾਇਲ ਵਿੱਚ ਜਰੂਰ ਡਾਊਨਲੋਡ ਕਰਨ।

ਉਨ੍ਹਾਂ ਦੱਸਿਆ ਕਿ ਇਸ ਮੋਬਾਇਲ ਐਪ ਨੂੰ ਡਾਊਨਲੋਡ ਕਰਨ ਵਿੱਚ ਕਿਸੇ ਕਿਸਮ ਦੀ ਮੁਸ਼ਕਿਲ ਆਉਣ ਦੀ ਸੂਰਤ ਵਿੱਚ ਟੋਲ ਫ੍ਰੀ ਵੋਟਰ ਹੈਲਪਲਾਈਨ ਨੰਬਰ 1950 ਤੇ ਕੰਮ ਵਾਲੇ ਦਿਨਾਂ ਦੌਰਾਨ ਸਵੇਰੇ 09:00 ਵਜੇ ਤੋਂ ਸ਼ਾਮ 05:00 ਵਜੇ ਤੱਕ ਜਾਂ ਆਪਣੇ ਪੋਲਿੰਗ ਏਰੀਏ ਦੇ ਬੂਥ ਲੈਵਲ ਅਫ਼ਸਰ (ਬੀ.ਐਲ.ਓ.) ਨਾਲ ਸੰਪਰਕ ਕੀਤਾ ਜਾ ਸਕਦਾ ਹੈ।

About The Author

Leave a Reply

Your email address will not be published. Required fields are marked *

error: Content is protected !!