ਲੁਧਿਆਣਾ ਪੁਲਿਸ ਵੱਲੋ ਪਾਕਿਸਤਾਨੀ ਖੂਫੀਆ ਏਜੰਸੀ ਕਰਮੀ (ਪੀ.ਆਈ.ਓ) ਵੱਲੋ ਸਥਾਨਕ ਏਜੰਟ ਰਾਂਹੀ ਚਲਾਏ ਜਾ ਰਹੇ ਰੈਕਟ ਦਾ ਪਰਦਾਫਾਸ਼
ਲੁਧਿਆਣਾ, 13 ਸਤੰਬਰ 2021 : ਸ਼੍ਰੀ ਨੋਨਿਹਾਲ ਸਿੰਘ ਆਈ.ਪੀ.ਐਸ, ਕਮਿਸ਼ਨਰ ਪੁਲਿਸ ਲੁਧਿਆਣਾ ਵੱਲੋ ਜਾਰੀ ਕੀਤੀਆਂ ਹਦਾਇਤਾਂ ਅੁਨਸਾਰ ਸ਼੍ਰੀ ਸਿਮਰਤਪਾਲ ਸਿੰਘ ਢੀਂਡਸਾ ਪੀ.ਪੀ.ਐਸ, ਡਿਪਟੀ ਕਮਿਸ਼ਨਰ ਪੁਲਿਸ-ਡਿਟੈਕਟਿਵ ਲੁਧਿਆਣਾ, ਸ਼੍ਰੀਮਤੀ ਰੁਪਿੰਦਰ ਕੌਰ ਭੱਟੀ ਪੀ.ਪੀ.ਐਸ. ਏ.ਡੀ.ਸੀ.ਪੀ. ਇਨਵੈਸਟੀਗੇਸ਼ਨ ਲੁਧਿਆਣਾ, ਸ਼੍ਰੀ ਪਨਵਜੀਤ ਪੀ.ਪੀ.ਐਸ, ਏ.ਸੀ.ਪੀ. ਇਨਵੈਸਟੀਗੇਸ਼ਨ ਲੁਧਿਆਣਾ ਦੀ ਨਿਗਰਾਨੀ ਹੇਠ ਇੰਚਾਰਜ ਕਰਾਇਮ ਬ੍ਰਾਚ-03 ਲੁਧਿਆਣਾ ਅਤੇ ਕਾਊਂਟਰ ਇੰਟੈਲੀਜੈਸ ਲੁਧਿਆਣਾ ਦੀ ਟੀਮ ਵੱਲੋ ਇਕ ਵਿਅਕਤੀ ਜਸਵਿੰਦਰ ਸਿੰਘ ਪੁੱਤਰ ਰਣਜੀਤ ਸਿੰਘ ਵਾਸੀ ਪਿੰਡ ਉਚੀ ਦੌਦ ਥਾਣਾ ਮਲੌਦ ਜਿਲ੍ਹਾ ਲੁਧਿਆਣਾ ਨੂੰ ਰਾਊਡ ਅੱਪ ਕੀਤਾ ਗਿਆ। ਉਕਤ ਇਕ ਫੈਕਟਰੀ ਵਿੱਚ ਮਲੇਰਕੋਟਲਾ ਵਿਖੇ ਕੰਮ ਕਰਦਾ ਹੈ ਅਤੇ ਆਰਥਿਕ ਤੌਰ ਤੇ ਕਮਜੋਰ ਹੈ।
ਦੌਰਾਨੇ ਸਵਾਲ ਜਵਾਬ ਇਹ ਸਾਹਮਣੇ ਆਇਆ ਹੈ ਕਿ ਇਹ ਵਿਅਕਤੀ ਪਾਕਿਸਤਾਨੀ ਖੂਫੀਆ ਏਜੰਸੀ ਕਰਮੀ (ਪੀ.ਆਈ.ਓ) ਜਿਸ ਨੇ ਆਪਣੇ ਆਪ ਨੂੰ ਜਸਲੀਨ ਬਰਾੜ ਬਠਿੰਡਾ ਦੀ ਰਹਿਣ ਵਾਲੀ ਦੱਸਿਆ। ਇਹ ਪਾਕਿਸਤਾਨੀ ਖੂਫੀਆ ਏਜੰਸੀ ਕਰਮੀ ਜਸਵਿੰਦਰ ਸਿੰਘ ਵੱਲੋ ਮੁਹੱਈਆ ਕਰਵਾਏ ਗਏ ਵਟਸਐਪ ਕੋਡ ਰਾਂਹੀ ਵਟਸਐਪ ਚਲਾ ਰਹੀ ਹੈ ਜਿਸ ਰਾਂਹੀ ਹੋਰ ਡਿਫੈਸ ਕਰਮਚਾਰੀਆ ਨੂੰ ਆਪਣੇ ਹਨੀ ਟ੍ਰੈਪ ਵਿਚ ਫਸਾਉਣ ਲਈ ਕੋਸ਼ਿਸ ਵਿਚ ਹੈ। ਵਟਸਐਪ ਦੀ ਵਾਰਤਾਲਾਪ ਤੋ ਸੱਤ ਡਿਫੈਸ ਕਰਮਚਾਰੀਆ ਅਤੇ ਪੀ.ਆਈ.ਓ ਵਿਚਕਾਰ ਸੰਪਰਕ ਹੋਣ ਬਾਰੇ ਪਤਾ ਲੱਗਾ ਹੈ ਜਿਸ ਸਬੰਧੀ ਵਟਸਐਪ ਦੇ ਵਾਰਤਾਲਾਪ ਦਾ ਅਧਿਐਨ ਕੀਤਾ ਜਾ ਰਿਹਾ ਹੈ।
ਇਹ ਵੀ ਪਤਾ ਲੱਗਾ ਹੈ ਕਿ ਪੀ.ਆਈ.ਓ ਡਿਫੈਸ ਕਰਮਚਾਰੀਆ ਦੇ ਦੋ ਵਟਸਐਪ ਗੁਰੱਪਾ, Western CMD Mutual Posting ਅਤੇ MES Information update ਵਿੱਚ ਸ਼ਾਮਲ ਹੋ ਚੁੱਕੀ ਹੈ ਅਤੇ ਇਹਨਾ ਵਟਸਐਪ ਗੁਰੱਪਾਂ ਦਾ ਮੈਬਰ ਹੋਣ ਕਰਕੇ ਗੁਰੱਪਾਂ ਵਿਚ ਚੱਲ ਰਹੇ ਵਾਰਤਾਲਾਪ ਦੀ ਨਿਗਰਾਨੀ ਕਰ ਰਹੀ ਹੈ ਅਤੇ ਸ਼ੋਸਲ ਮੀਡੀਆ ਤਕਨੀਕ ਰਾਂਹੀ ਹੋਰ ਕਰਮਚਾਰੀਆ ਨੂੰ ਆਪਣਾ ਸੋਰਸ ਬਣਾਉਣ ਜਾਂ ਹਨੀ ਟ੍ਰੈਪ ਵਿੱਚ ਫਸਾ ਸਕਦੀ ਹੈ।
ਪੀ.ਆਈ.ਓ ਵੱਲੋ ਜਸਵਿੰਦਰ ਸਿੰਘ ਉਕਤ ਦੇ ਆਈ.ਸੀ.ਆਈ.ਸੀ.ਆਈ. ਬੈਕ ਖਾਤੇ ਵਿਚ ਫੋਨ ਪੇਅ ਐਪ ਰਾਂਹੀ 10 ਹਜ਼ਾਰ ਰੁਪਏ ਮੁਹੱਈਆ ਕਰਵਾਏ ਗਏ ਹਨ ਜੋ ਕਿ ਅੱਗੋ ਪੀ.ਆਈ.ਓ ਦੀ ਹਦਾਇਤ ਤੇ ਇਸ ਵੱਲੋ ਇਹ ਰਕਮ ਇਕ ਐਸ.ਬੀ.ਆਈ. ਬੈਕ ਅਕਾਊਟ ਜੋ ਕਿ ਪੂਨਾ, ਮਹਾਰਾਸ਼ਟਰਾ ਨਾਲ ਸਬੰਧਤ ਹੈ ਵਿਚ ਭੇਜੇ ਗਏ ਹਨ।
ਆਡਿਓ ਸ਼ੰਦੇਸਾ ਤੋ ਇਹ ਵੀ ਪਤਾ ਲੱਗਾ ਹੈ ਕਿ ਪੀ.ਆਈ.ਓ ਵੱਲੋ ਇਸਨੂੰ ਜੈਪੁਰ ਜਾਣ ਅਤੇ ਉਥੋ ਸੀ.ਡੀ. ਪ੍ਰਾਪਤ ਕਰਨ ਲਈ ਟਾਸਕ ਦਿੱਤਾ ਗਿਆ ਸੀ ਜਿਸ ਬਾਰੇ ਤਸਦੀਕ ਕੀਤੀ ਜਾ ਰਹੀ ਹੈ । ਜਸਵਿੰਦਰ ਸਿੰਘ ਨੇ ਉਕਤ ਪੀ.ਆਈ.ਓ ਨੂੰ ਤਿੰਨ ਫੋਨ ਨੰਬਰ ਵਟਸਐਪ ਚਲਾਉਣ ਲਈ ਮੁਹੱਈਆ ਕਰਵਾਏ ਹਨ। ਮਾਮਲੇ ਦੀ ਹੋਰ ਤਫਤੀਸ਼ ਜਾਰੀ ਹੈ ।
ਦੋਸ਼ੀ ਦਾ ਨਾਮ ਪਤਾ – ਜਸਵਿੰਦਰ ਸਿੰਘ ਉਰਫ ਜੱਸ ਪੁੱਤਰ ਰਣਜੀਤ ਸਿੰਘ ਵਾਸੀ ਪਿੰਡ ਊਚੀ ਦੋਦ ਥਾਣਾ ਮਲੌਦ ਜਿਲ੍ਹਾ ਲੁਧਿਆਣਾ ਅ/ਧ ਜੁਰਮ 124-ਏ,153-ਏ,120-ਬੀ ਆਈ.ਪੀ.ਸੀ, ਅਤੇ 3,4,5 ਅਤੇ 9 ਅਫੀਸ਼ੀਅਲ ਸੀਕਰੇਟ ਐਕਟ 1923 ਥਾਣਾ ਡਵੀਜਨ ਨੰਬਰ 06 ਲੁਧਿਆਣਾ ਗ੍ਰਿਫਤਾਰ ਕੀਤਾ ਗਿਆ ਹੈ ।