ਡਾਇਰੈਕਟਰ ਬਾਗਬਾਨੀ ਪੰਜਾਬ ਵੱਲੋ ਜਿਲ੍ਹੇ ਦੇ ਬਾਗਬਾਨਾਂ ਨਾਲ ਮੀਟਿੰਗ

0

ਤਰਨਤਾਰਨ 13 ਸਤੰਬਰ 2021 : ਡਾਇਰੈਕਟਰ ਬਾਗਬਾਨੀ ਪੰਜਾਬ ਸ੍ਰੀ ਗੁਲਾਬ ਸਿੰਘ ਗਿੱਲ ਜੀ ਵੱਲੋਂ ਜਿਲ੍ਹਾ ਤਰਨ ਤਾਰਨ ਦੇ ਕਿਸਾਨਾਂ ਨਾਲ ਜਮੀਨੀ ਪੱਧਰ ਤੇ ਪੇਸ਼ ਆ ਰਹੀਆਂ ਮੁਸ਼ਕਲਾਂ ਤੋਂ ਜਾਣੂ ਹੋਣ ਤਹਿਤ ਦਫਤਰ ਡਿਪਟੀ ਡਾਇਰੈਕਟਰ ਬਾਗਬਾਨੀ ਤਰਨ ਤਾਰਨ ਵਿਖੇ ਇਕ ਮੀਟਿੰਗ ਦਾ ਆਯੋਜਨ ਕੀਤਾ ਗਿਆ। ਮੀਟਿੰਗ ਵਿੱਚ ਬਾਗਬਾਨੀ ਨਾਲ ਸਬੰਧ  ਰੱਖਦੇ 20 ਅਗਾਂਹਵਧੂ ਬਾਗਬਾਨਾਂ ਨੇ ਭਾਗ ਲਿਆ। ਡਾਇਰੈਕਟਰ ਬਾਗਬਾਨੀ ਪੰਜਾਬ ਜੀ ਵਲੋ ਸਾਰੇ ਹਾਜਰ ਬਾਗਬਾਨਾਂ ਨੂੰ ਮੀਟਿੰਗ ਵਿੱਚ ਆਉਣ ਲਈ ਜੀ ਆਇਆਂ ਕਿਹਾ ਗਿਆ।ਧਰਤੀ ਹੇਠਲੇ ਪਾਣੀ ਦੇ ਘੱਟਦੇ ਪੱਧਰ ਤੇ ਚਿੰਤਾ ਪ੍ਰਗਾਟਾਉਂਦਿਆ ਉਹਨਾਂ ਵੱਲੋਂ ਬਾਗਬਾਨਾਂ ਨੂੰ ਫਸਲੀ ਵਿਭਿੰਨਤਾ ਲਿਆਉਣ ਲਈ ਬਾਗਬਾਨੀ ਵੱਲ ਪ੍ਰੇਰਿਤ ਕੀਤਾ ਗਿਆ।ਉਨ੍ਹਾਂ ਨੇ ਕਿਸਾਨਾਂ ਨੂੰ ਖੁੱਦ ਮੰਡੀਕਰਣ ਕਰਨ ਲਈ ਅਪੀਲ ਕੀਤੀ ਤਾਂ ਜੋ ਕਿਸਾਨ ਆਪਣੀ ਉਪਜ ਦਾ ਵੱਧ ਤੋ ਵੱਧ ਮੁਨਾਫਾ ਲੈ ਸਕਣ ਅਤੇ ਆਪਣੇ ਨਾਲ ਹੋਰ ਬਾਗਬਾਨਾਂ ਨੂੰ ਵੀ ਖੁਦ ਮੰਡੀਕਰਨ ਵੱਲੋਂ ਪ੍ਰੇਰਣ ਲਈ ਕਿਹਾ ਗਿਆ।

ਕਿਸਾਨਾਂ ਵੱਲੋਂ ਆਪਣੀਆਂ ਮੁਸ਼ਕਲਾਂ ਰੱਖਦੇ ਹੋਏ ਦੱਸਿਆ ਗਿਆ ਕਿ ਨਾਸ਼ਪਾਤੀ ਜਿਲ੍ਹੇ ਦੀ ਮੁੱਖ ਫਸਲ ਹੈ ਅਤੇ ਮਹੀਨਾ ਮਾਰਚ ਤੋਂ ਮਈ ਦੌਰਾਨ ਘੱਟ ਬਿਜਲੀ ਸਪਲਾਈ ਮਿਲਣ ਕਰਕੇ ਪਾਣੀ ਦੀ ਲੋੜ ਪੂਰੀ ਨਹੀਂ ਹੋ ਪਾਉਂਦੀ। ਇਹਨਾਂ ਮਹੀਨਿਆਂ ਦੌਰਾਨ 24 ਘੰਟੇ ਬਿਜਲੀ ਸਪਲਾਈ ਦੀ ਮੰਗ ਰੱਖੀ ਗਈ।  ਅਵਾਰਾ ਪਸ਼ੂਆਂ ਤੇ ਹੋਰ ਹੁੰਦੇ ਬਾਗਬਾਨੀ ਫਸਲਾਂ ਦੇ ਨੁਕਸਾਨ ਤੋਂ ਬਚਾਅ ਲਈ ਕੰਡਿਆਲੀ ਤਾਰ ਅਤੇ ਪਹਿਲਾਂ ਵਾਂਗ ਪਲਾਸਟਿਕ ਕਰੇਟਸ ਅਤੇ ਦਵਾਈਆਂ ਕਿਸਾਨਾਂ ਨੂੰ ਸਬਸਿਡੀ ਉਪਰ ਸਪਲਾਈ ਕਰਨ ਦੀ ਮੰਗ ਵੀ ਰੱਖੀ ਗਈ।ਕਿਸਾਨਾਂ ਨਾਲ ਗੱਲਬਾਤ ਕਰਨ ਉਪਰੰਤ ਡਾਇਰੈਕਟਰ ਬਾਗਬਾਨੀ ਵੱਲੋਂ ਭਰੋਸਾ ਦਿਵਾਇਆ ਕਿ ਜੋ ਮੁੱਦੇ ਉਨ੍ਹਾਂ ਦੇ ਅਧਿਕਾਰ ਖੇਤਰ ਵਿੱਚ ਹਨ ਉਨ੍ਹਾਂ ਨੂੰ ਹੱਲ ਕਰਨ ਲਈ ਤੁਰੰਤ ਕਦਮ ਚੁੱਕੇ ਜਾਣਗੇ ਅਤੇ ਜੋ ਮੁੱਦੇ ਸਰਕਾਰ ਦੇ ਪੱਧਰ ਤੇ ਹੱਲ ਹੋਣੇ ਹਨ ਉਨ੍ਹਾਂ ਸਬੰਧੀ ਸਰਕਾਰ ਨੂੰ ਲਿਖ ਦਿਤਾ ਜਾਵੇਗਾ।ਇਸ ਉਪਰੰਤ ਡਾਇਰੈਕਟਰ ਬਾਗਬਾਨੀ ਜੀ ਵੱਲੋਂ ਸਰਕਾਰੀ ਬਾਗ ਅਤੇ ਨਰਸਰੀ, ਫਤਿਆਬਾਦ ਦਾ ਵੀ ਦੌਰਾ ਕੀਤਾ ਗਿਆ ਅਤੇ ਵੱਧ ਤੋਂ ਵੱਧ ਮਿਆਰੀ ਫਲਦਾਰ ਬੂਟੇ ਤਿਆਰ ਕਰਨ ਲਈ ਲੋੜੀਂਦੇ ਦਿਸ਼ਾ ਨਿਰਦੇਸ਼ ਜਾਰੀ ਕੀਤੇ ਤਾਂ ਜੋ ਜਿਮੀਂਦਾਰਾਂ ਦੀ ਵੱਧ ਰਹੀ ਮੰਗ ਨੂੰ ਪੂਰਾ ਕੀਤਾ ਜਾ ਸਕੇ।ਇਸ ਮੌਕੇ ਸ੍ਰੀ ਹਰਭਜਨ ਸਿੰਘ ਭੁੱਲਰ, ਡਿਪਟੀ ਡਾਇਰੈਕਟਰ ਬਾਗਬਾਨੀ, ਸ੍ਰੀ ਤਜਿੰਦਰ ਸਿੰਘ ਸੰਧੂ, ਸਹਾਇਕ ਡਾਇਰੈਕਟਰ ਬਾਗਬਾਨੀ, ਸ੍ਰੀ ਕਵਲਜਗਦੀਪ ਸਿੰਘ ਤੇ ਸ੍ਰੀ ਬਿਕਰਮਜੀਤ ਸਿੰਘ (ਦੋਵੇਂ ਬਾਗਬਾਨੀ ਵਿਕਾਸ ਅਫਸਰ) ਅਤੇ ਹੋਰ ਸਟਾਫ ਵੀ ਹਾਜ਼ਰ ਸੀ।

About The Author

Leave a Reply

Your email address will not be published. Required fields are marked *

error: Content is protected !!