ਵਧੀਆ ਕਾਰਗੁਜ਼ਾਰੀ ਵਾਲੇ ਅਧਿਆਪਕਾਂ ਦਾ ਕੀਤਾ ਜ਼ਿਲ੍ਹਾ ਅਧਿਆਪਕ ਅਵਾਰਡ ਨਾਲ ਸਨਮਾਨ

0

ਫਾਜ਼ਿਲਕਾ, 13 ਸਤੰਬਰ 2021 : ਜ਼ਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਅਤੇ ਸਕੈਂਡਰੀ ਫਾਜਿਲਕਾ ਡਾ ਸੁਖਵੀਰ ਸਿੰਘ ਬੱਲ ਨੈਸ਼ਨਲ ਅਵਾਰਡੀ ਨੇ ਦੱਸਿਆ ਕਿ ਜਿਲ੍ਹਾ ਫਾਜਿਲਕਾ ਵੱਲੋ ਸਟੇਟ ਦੀ ਤਰਜ ਤੇ ਮਿਹਨਤੀ ਅਧਿਆਪਕਾਂ ਨੂੰ  ਸਨਮਾਨਿਤ ਕਰਨ ਦਾ ਉਪਰਾਲਾ ਕੀਤਾ ਹੈ। ਇਸ ਲਈ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ  ਖੂਈਖੇੜਾ ਵਿਖੇ ਇੱਕ ਸਮਾਗਮ ਕਰਕੇ ਪ੍ਰਾਇਮਰੀ ਅਤੇ ਸਕੈਂਡਰੀ ਵਿੰਗ ਦੇ ਨਾਲ ਨਾਲ ਵਲੰਟੀਅਰਜ ਅਤੇ ਨਾਨ ਟੀਚਿੰਗ ਅਮਲੇ ਨੂੰ ਵੀ ਸਨਮਾਨਿਤ ਕੀਤਾ ਗਿਆ ਹੈ ।ਇਸ ਲਈ ਪੂਰੇ ਜਿਲ੍ਹੇ ਵਿੱਚੋਂ ਅਧਿਆਪਕਾਂ ਦੀ ਚੋਣ ਕੀਤੀ ਗਈ ਹੈ।

 ਡਾ. ਬੱਲ ਨੇ ਦੱਸਿਆ ਕਿ ਆਧਿਆਪਕ ਦੀ ਜਿਲ੍ਹਾ ਅਵਾਰਡ ਵਾਸਤੇ ਚੋਣ ਕਰਨ ਲਈ ਇੱਕ 100 ਪੁਆਇਟਸ ਤੇ ਅਧਾਰ ਤੇ ਮੈਰਿਟ  ਬਣਾਈ ਗਈ ਹੈ,  ਜਿਸ ਵਿੱਚ ਉਹਨਾਂ ਦੀ ਪਿਛਲੇ ਤਿੰਨ ਸਾਲਾਂ ਦੀਆ ਵਿੱਦਿਅਕ ਪ੍ਰਾਪਤੀਆਂ, ਸਕੂਲ ਦੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਲਈ ਕੀਤੇ ਕੰਮ, ਸਿੱਖਿਆ ਦੇ ਖੇਤਰ ਵਿੱਚ ਆਧੁਨਿਕ ਤਕਨੀਕਾਂ ਦੀ ਵਰਤੋਂ, ਸਿੱਖਿਆ ਸਹਾਇਕ ਗਤੀਵਿਧੀਆਂ ਅਤੇ ਸਮਾਜਿਕ ਗਤੀਵਿਧੀਆਂ ਨੂੰ  ਅਧਾਰ ਬਣਾਕੇ ਬੜੇ ਹੀ ਪਾਰਦਰਸ਼ੀ ਢੰਗ ਨਾਲ ਮੈਰਿਟ ਬਣਾਕੇ ਚੋਣ ਕੀਤੀ ਗਈ ਹੈ।

ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਬ੍ਰਿਜ ਮੋਹਨ ਸਿੰਘ ਬੇਦੀ ਨੇ ਦੱਸਿਆ ਕਿ ਬੀਐਨਓ  ਵੱਲੋਂ  ਆਪਣੇ ਆਪਣੇ ਬਲਾਕ ਦੇ ਸ਼ਰਤਾ ਪੂਰੀਆ ਕਰਦੇ  ਅਧਿਆਪਕਾਂ ਦੀ ਚੋਣ ਕਰਕੇ ਜਿਲ੍ਹੇ ਨੂੰ  ਭੇਜਿਆ ਗਿਆ। ਜਿਸ ਤੋ ਬਾਅਦ ਜਿਲ੍ਹਾ ਚੋਣ ਕਮੇਟੀ ਵੱਲੋ ਅਵਾਰਡ ਲਈ ਫਾਇਨਲ ਚੋਣ ਕੀਤੀ ਗਈ ਹੈ।

ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਮੈਡਮ ਅੰਜੂ ਸੇਠੀ ਨੇ ਦੱਸਿਆ ਕਿ ਪ੍ਰਾਇਮਰੀ ਵਰਗ  ਵਿੱਚੋਂ ਸੀਐਚਟੀ ,ਅਧਿਆਪਕ ਅਤੇ ਵਲੰਟੀਅਰ ਦੀ ਪੇਸ਼ਕਾਰੀ ਦੇ ਆਧਾਰ ‘ਤੇ ਸੰਬੰਧਿਤ ਬਲਾਕ ਦੇ ਬੀਪੀਈਓ  ਵੱਲੋ ਭੇਜੀ ਸੂਚੀ ਵਿੱਚੋ ਜਿਲ੍ਹਾ ਪੱਧਰੀ ਕਮੇਟੀ ਵੱਲੋਂ ਚੋਣ ਕੀਤੀ ਗਈ ਹੈ।

 ਇਸ  ਮੌਕੇ ਤੇ ਸਕੈਂਡਰੀ ਵਿੰਗ ਵਿੱਚੋ ਅਧਿਆਪਕ  ਨਰੇਸ਼ ਸ਼ਰਮਾ, ਅਸ਼ੀਸ਼ ਮੁੰਜਾਲ , ਗੁਰਬਚਨ ਸਿੰਘ, ਵਤਨ ਸਿੰਘ, ਤਾਰਾ ਚੰਦ, ਗੁਰਛਿੰਦਰਪਾਲ ਸਿੰਘ, ਲਾਲ ਚੰਦ, ਅਮਿਤ ਬਤਰਾ, ਨਿਤਿਨ ਧੀਗੜਾ,ਰੋਹਿਤ ਕੁਮਾਰ,ਰਮਨ ਕੁਮਾਰ,  ਅਧਿਆਪਕਾ ਮੀਰਾ ਨਰੂਲਾ, ਵਿਸ਼ਾਲੀ ਚੌਧਰੀ, ਰੁਚੀ ਵਾਟਸ, ਪੂਨਮ ਰਾਣੀ, ਚੇਤੰਨਿਆ ਜੋਤੀ ਪ੍ਰਈਮਰੀ ਵਰਗ ਵਿੱਚੋਂ ਸੀ. ਐਚ. ਟੀ.  ਬਾਗ ਸਿੰਘ,ਗੁਰਦਿੱਤ ਸਿੰਘ,ਅੰਜੂ ਰਾਣੀ, ਕੁਲਵੰਤ ਕੌਰ,ਅਧਿਆਪਕਾ ਸ਼ੈਲ ਕੁਮਾਰੀ, ਗੀਤਾ ਰਾਣੀ, ਪਰਮਿੰਦਰ ਕੌਰ, ਜੋਤੀ ਰਾਣੀ, ਰੀਨਾ ਪਾਲ, ਜਸਪ੍ਰੀਤ ਕੌਰ, ਰੀਤੂ, ਰਜਨੀ, ਸ਼ਾਰਦਾ ਦੇਵੀ, ਅਧਿਆਪਕ  ਕ੍ਰਿਸ਼ਨ ਲਾਲ, ਇਨਕਲਾਬ ਗਿੱਲ, ਹਰੀਸ਼ ਕੁਮਾਰ,ਪਰਮਿੰਦਰ ਸਿੰਘ, ਨਰੇਸ਼ ਕੁਮਾਰ, ਸੁਭਾਸ਼ ਚੰਦਰ ਅਤੇ ਕਲਰਕ ਰਮੇਸ਼ ਕੁਮਾਰ, ਅਤੁਲ ਅਰੋੜਾ, ਕਿਰਨਾਂ ਰਾਣੀ , ਹਰਜਿੰਦਰ ਸਿੰਘ ,ਮਨੀਸ਼ ਧਵਨ, ਅਨੁਰਾਗ, ਅਤੇ ਮੁਖਤਿਆਰ ਸਿੰਘ ਨੂੰ ਜਿਲ੍ਹਾ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ ।

      ਸਟੇਟ ਕੋਰ ਕਮੇਟੀ ਮੈਂਬਰ ਲਵਜੀਤ ਸਿੰਘ ਗਰੇਵਾਲ ਨੇ ਦੱਸਿਆ ਕਿ ਅਧਿਆਪਕ ਦਿਵਸ ਨੂੰ ਸਮਰਪਿਤ  ਜਿਲ੍ਹੇ ਦੇ ਮੇਹਨਤੀ ਅਧਿਆਪਕਾਂ ਦਾ ਸਨਮਾਨ ਕਰਨ ਦਾ ਮਕਸਦ ਜਿੱਥੇ ਇਹਨਾਂ ਹੋਣਹਾਰ ਅਧਿਆਪਕਾਂ ਦਾ ਸਨਮਾਨ ਕਰਨਾ ਹੈ। ਉੱਥੇ ਇਹ ਅਧਿਆਪਕ ਆਪਣੇ ਸਾਥੀ ਅਧਿਆਪਕਾਂ ਲਈ ਵੀ ਪ੍ਰੇਰਨਾ ਸਰੋਤ ਦਾ ਕੰਮ ਕਰਨਗੇ। ਇਸ ਮੌਕੇ ਪ੍ਰਿੰਸੀਪਲ ਗੁਰਦੀਪ ਕਰੀਰ, ਪ੍ਰਿੰਸੀਪਲ ਸੁਖਦੇਵ ਗਿੱਲ, ਪ੍ਰਿੰਸੀਪਲ ਰਜਿੰਦਰ ਕੁਮਾਰ, ਪ੍ਰਿੰਸੀਪਲ ਹੰਸ ਰਾਜ ਥਿੰਦ, ਪ੍ਰਿੰਸੀਪਲ ਕਸ਼ਮੀਰੀ ਲਾਲ , ਪ੍ਰਿੰਸੀਪਲ ਸੁਭਾਸ਼ ਸਿੰਘ, ਪ੍ਰਿੰਸੀਪਲ  ਪਰਵਿੰਦਰ ਸਿੰਘ, ਡਾਇਟ ਲੈਕਚਰਾਰ  ਮੈਡਮ ਰਜਨੀ ਜੱਗਾ, ਬੀਪੀਈੳ ਸਤੀਸ਼ ਮਿਗਲਾਨੀ, ਬੀਪੀਈਓ ਸੁਖਵਿੰਦਰ ਕੌਰ, ਬੀਪੀਈਓ ਅਜੇ ਛਾਬੜਾ, ਬੀਪੀਈਓ ਸੁਨੀਤਾ ਕੁਮਾਰੀ ,ਡੀਐਮ ਗੌਤਮ ਗੌੜ੍ਹ, ਪੜੋ ਪੰਜਾਬ ਪੜਾਓ ਪੰਜਾਬ ਜਿਲ੍ਹਾ ਕੋਆਰਡੀਨੇਟਰ ਰਜਿੰਦਰ ਕੁਮਾਰ  ਜਿਲ੍ਹਾ ਸ਼ੋਸ਼ਲ ਮੀਡੀਆ ਕੋਆਰਡੀਨੇਟਰ ਸਿਮਲਜੀਤ ਸਿੰਘ,ਐਚਟੀ ਸਚਿਨ ਕੁਮਾਰ, ਅਮਨ ਸੇਠੀ ,ਜਸਪਾਲ ਸਿੰਘ ਅਤੇ ਸਮੂਹ ਬੀੳਐਨ ਅਤੇ ਬੀਪੀਈਓ ਮੌਜੂਦ ਸਨ।

About The Author

Leave a Reply

Your email address will not be published. Required fields are marked *

error: Content is protected !!