14 ਸਤੰਬਰ ਨੂੰ ਰੋਇਲ ਗਰੁੱਪ ਆਫ਼ ਕਾਲਜਿਜ਼ ਬੋੜਾਵਾਲ ਵਿਖੇ ਲੱਗੇਗਾ ਰੋਜ਼ਗਾਰ ਮੇਲਾ

ਮਾਨਸਾ, 13 ਸਤੰਬਰ 2021 : ਜਿ਼ਲ੍ਹਾ ਰੋਜ਼ਗਾਰ ਅਫ਼ਸਰ ਸ਼੍ਰੀ ਹਰਪ੍ਰੀਤ ਸਿੰਘ ਮਾਨਸ਼ਾਹੀਆ ਨੇ ਦੱਸਿਆ ਕਿ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਮਾਨਸਾ ਵੱਲੋਂ ਬੇਰੁਜ਼ਗਾਰ ਪ੍ਰਾਰਥੀਆਂ ਨੂੰ ਰੋਜ਼ਗਾਰ ਮੁਹੱਈਆ ਕਰਵਾਉਣ ਦੇ ਉਪਰਾਲੇ ਤਹਿਤ ਵੱਖ—ਵੱਖ ਥਾਵਾਂ ਤੇ ਰੋਜ਼ਗਾਰ ਮੇਲੇ ਲਗਾਏ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ 14 ਸਤੰਬਰ 2021 ਨੂੰ ਰੋਇਲ ਗਰੁੱਪ ਆਫ਼ ਕਾਲਜ਼ਜ ਬੋੜਾਵਾਲ ਵਿਖੇ ਅਤੇ 17 ਸਤੰਬਰ 2021 ਨੂੰ ਇਨਲਾਈਟਡ ਗਰੁੱਪ ਆਫ਼ ਕਾਲਜ਼ਜ ਝੁਨੀਰ ਵਿਖੇ ਰੋਜ਼ਗਾਰ ਮੇਲਾ ਲਗਾਇਆ ਜਾ ਰਿਹਾ ਹੈ।
ਜਿ਼ਲ੍ਹਾ ਰੋਜ਼ਗਾਰ ਅਫ਼ਸਰ ਨੇ ਦੱਸਿਆ ਕਿ 14 ਸਤੰਬਰ ਨੂੰ ਰੋਇਲ ਗਰੁੱਪ ਆਫ਼ ਕਾਲਜ਼ਜ ਬੋੜਾਵਾਲ ਵਿਖੇ ਟਰਾਈਡੈਂਟ ਗਰੁੱਪ (ਡੀ.ਡੀ.ਯੂ.ਕੇ.ਵਾਈ.), ਐਲ.ਆਈ.ਸੀ., ਵਰਧਮਾਨ ਨਿਸ਼ਬੋ ਗਾਰਮੈਂਟਸ ਕੰਪਨੀ ਲਿਮਟਿਡ, ਐਜਾਇਲ ਹਰਬਲਜ਼, ਸਿਕਓਰਿਟੀ ਐਂਡ ਇੰਟੈਲੀਜੈਂਸ ਸਰਵਿਸਿਜ਼, ਵਰਧਮਾਨ ਯਾਰਨਜ਼ ਐਂਡ ਥਰੈਡਜ਼ ਯੁਨਿਟ—2 ਅਤੇ ਵਾਇਟਨ ਐਨਰਜੀ ਪ੍ਰਾਈਵੇਟ ਲਿਮਟਿਡ ਅਤੇ ਕਈ ਹੋਰ ਇੰਡਸਟਰੀਜ਼ ਅਤੇ ਕੰਪਨੀਆਂ ਵੱਲੋਂ ਯੋਗ ਪ੍ਰਾਰਥੀਆਂ ਨੂੰ ਨੌਕਰੀ ਦੇ ਮੌਕੇ ਦਿੱਤੇ ਜਾਣਗੇ।
ਉਨ੍ਹਾਂ ਦੱਸਿਆ ਕਿ ਟਰਾਈਡੈਂਟ ਕੰਪਨੀ ਲੜਕੀਆਂ ਲਈ ਨੌਕਰੀ ਦਾ ਸੁਨਹਿਰੀ ਮੌਕਾ ਲੈ ਕੇ ਆ ਰਹੀ ਹੈ, ਜਿਸ ਲਈ ਘੱਟ ਤੋਂ ਘੱਟ ਯੋਗਤਾ ਦਸਵੀਂ ਪਾਸ, ਉਮਰ ਸੀਮਾ 28 ਸਾਲ ਹੈ ਅਤੇ ਇਸ ਦੇ ਲਈ ਜਰੂਰੀ ਦਸਤਾਵੇਜ਼ ਇੰਟਰਵਿਊ ਦੋਰਾਨ ਅਧਾਰ ਕਾਰਡ, ਪੈਨ ਕਾਰਡ, ਬੈਂਕ ਦੀ ਪਾਸ ਬੁੱਕ ਹੋਣੇ ਚਾਹੀਦੇ ਹਨ। ਉਨ੍ਹਾਂ ਦੱਸਿਆ ਕਿ ਉਪਰੋਕਤ ਕੰਪਨੀਆਂ ਲਈ ਦਸਵੀਂ, ਬਾਰ੍ਹਵੀਂ, ਗੇ੍ਰਜ਼ੁਏਸ਼ਨ, ਕੰਪਿਊਟਰ ਕੋਰਸ ਅਤੇ ਆਈ.ਟੀ.ਆਈ ਕੀਤੇ ਪ੍ਰਾਰਥੀ ਇੰਟਰਵਿਊ ਦੇ ਸਕਦੇ ਹਨ।
ਉਨ੍ਹਾ ਦੱਸਿਆ ਕਿ ਇਸ ਰੋਜ਼ਗਾਰ ਮੇਲੇ ਵਿੱਚ 20 ਕੰਪਨੀਆਂ ਵੱਲੋਂ 6000/— ਤੋਂ ਲੈ ਕੇ 25,000/— ਰੁਪਏ ਤੱਕ ਦੀਆਂ 4259 ਨੌਕਰੀਆਂ ਦਿੱਤੀਆਂ ਜਾਣੀਆਂ ਹਨ ਅਤੇ 26 ਤਰ੍ਹਾਂ ਦੀਆਂ ਨੌਕਰੀਆਂ ਮੁਹੱਈਆਂ ਕਰਵਾਈਆ ਜਾਣਗੀਆਂ।ਉਨ੍ਹਾਂ ਦੱਸਿਆ ਕਿ ਇਹਨਾਂ ਮੇਲਿਆਂ ਵਿੱਚ 10ਵੀਂ ਪਾਸ ਤੋਂ ਲੈ ਕੇ ਪੋਸਟ—ਗ੍ਰੈਜੂਏਟ ਤੱਕ ਦੀ ਯੋਗਤਾ ਵਾਲੇ ਸਾਰੇ ਪ੍ਰਾਰਥੀ ਹਿੱਸਾ ਲੈ ਸਕਦੇ ਹਨ।
ਇਸ ਤੋਂ ਇਲਾਵਾ ਜੇਕਰ ਕੋਈ ਵਿਅਕਤੀ ਸਵੈ—ਰੋਜ਼ਗਾਰ ਚਲਾਉਣ ਲਈ ਲੋਨ ਪ੍ਰਾਪਤ ਕਰਨਾ ਚਾਹੁੰਦਾ ਹੈ ਤਾਂ ਲੋਨ ਦੇਣ ਵਾਲੀਆਂ ਸੰਸਥਾਵਾਂ ਨਾਲ ਸੰਪਰਕ ਕਰਕੇ ਫਾਰਮ ਭਰ ਸਕਦਾ ਹੈ।ਉਨ੍ਹਾਂ ਦੱਸਿਆ ਕਿ ਜੇਕਰ ਕੋਈ ਹੁਨਰ ਪ੍ਰਾਪਤ ਕਰਨਾ ਚਾਹੁੰਦਾ ਹੈ ਤਾਂ ਜ਼ਿਲ੍ਹਾ ਹੁਨਰ ਵਿਕਾਸ ਮਿਸ਼ਨ ਦੇ ਜ਼ਿਲ੍ਹਾ ਮੈਨੇਜ਼ਰ ਨਾਲ ਸੰਪਰਕ ਕਰਕੇ ਹੁਨਰ ਵਿਕਾਸ ਲਈ ਆਪਣਾ ਨਾਂ ਦਰਜ ਕਰਵਾ ਸਕਦਾ ਹੈ ਅਤੇ ਟੇ੍ਰਨਿੰਗ ਲੈ ਸਕਦਾ ਹੈ।
ਉਨ੍ਹਾਂ ਅਪੀਲ ਕਰਦਿਆਂ ਕਿਹਾ ਕਿ ਇਸ ਸੁਨਿਹਰੀ ਮੌਕੇ ਦਾ ਲਾਭ ਉਠਾਉਣ ਲਈ ਵੱਧ ਤੋਂ ਵੱਧ ਪ੍ਰਾਰਥੀ ਆਪਣੇ ਵਿੱਦਿਅਕ ਯੋਗਤਾ ਦੇ ਸਰਟੀਫਿਕੇਟ, ਅਧਾਰ ਕਾਰਡ, ਜਾਤੀ ਸਰਟੀਫਿਕੇਟ ਦੀਆਂ ਫੋਟੋ ਕਾਪੀਆਂ ਅਤੇ ਆਪਣੀਆਂ ਦੋ ਫੋਟੋਆ ਲੈ ਕੇ 14 ਸਤੰਬਰ ਨੂੰ ਰੋਇਲ ਗਰੁੱਪ ਆਫ਼ ਕਾਲਜ਼ਜ ਬੋੜਾਵਾਲ ਵਿਖੇ ਅਤੇ 17 ਸਤੰਬਰ ਨੂੰ ਇਨਲਾਈਟਡ ਗਰੁੱਪ ਆਫ਼ ਕਾਲਜ਼ਜ ਝੁਨੀਰ ਵਿਖੇ ਪਹੁੰਚਣ।