ਸਹਿਕਾਰੀ ਗਰੀਨ ਐਨਰਜ਼ੀ ਕਰਜਾ ਸਕੀਮ ਬਿਜਲੀ ਬਿੱਲਾਂ ਤੋਂ ਰਾਹਤ ਪਾਉਣ ਦਾ ਇਕ ਵਧੀਆ ਵਿਕਲਪ : ਐਮ.ਡੀ. ਅਮਨਪ੍ਰੀਤ ਸਿੰਘ ਬਰਾੜ

0

ਹੁਸ਼ਿਆਰਪੁਰ, 10 ਸਤੰਬਰ 2021 : ਪੰਜਾਬ ਸਰਕਾਰ ਵਲੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿਚ ਕੋਆਪ੍ਰੇਟਿਵ ਬੈਂਕਾਂ ਵਲੋਂ ਆਪਣੇ ਗ੍ਰਾਹਕਾਂ ਨੂੰ ਦਿੱਤੀ ਜਾ ਰਹੀ ਸਹਿਕਾਰੀ ਗਰੀਨ ਐਨਰਜ਼ੀ ਕਰਜਾ ਸਕੀਮ ਬਿਜਲੀ ਬਿੱਲਾਂ ਤੋਂ ਰਾਹਤ ਪਾਉਣ ਦਾ ਇੱਕ ਵਧੀਆ ਵਿਕਲਪ ਹੈ। ਇਸ ਸਕੀਮ ਸਬੰਧੀ ਜਾਣਕਾਰੀ ਦਿੰਦੇ ਹੋਏ ਕੋਆਪ੍ਰੇਟਿਵ ਬੈਂਕ ਹੁਸ਼ਿਆਰਪੁਰ ਦੇ ਮੈਨੇਜਿੰਗ ਡਾਇਰੈਕਟਰ ਅਮਨਪ੍ਰੀਤ ਸਿੰਘ ਬਰਾੜ ਅਤੇ ਜ਼ਿਲ੍ਹਾ ਮੈਨੇਜਰ ਲਖਵੀਰ ਸਿੰਘ ਨੇ ਦੱਸਿਆ ਕਿ ਸਹਿਕਾਰੀ ਗਰੀਨ ਐਨਰਜੀ ਕਰਜਾ ਸਕੀਮ ਨੂੰ ਅਪਨਾ ਕੇ ਬੈਂਕ ਦੇ ਉਪਭੋਗਤਾਵਾਂ ਵਲੋਂ 5 ਕਿਲੋਵਾਟ ਦਾ ਸੋਲਰ ਪਲਾਂਟ ਲਗਾ ਕੇ ਪ੍ਰਤੀ ਮਹੀਨਾ 5 ਹਜ਼ਾਰ ਰੁਪਏ ਦੀ ਬਿਜਲੀ ਪੈਦਾ ਕੀਤੀ ਜਾ ਸਕਦੀ ਹੈ। ਉਨ੍ਹਾਂ ਦੱਸਿਆ ਕਿ ਇਸ ਕਰਜਾ ਸਕੀਮ ਰਾਹੀਂ ਕੋਆਪ੍ਰੇਟਿਵ ਬੈਂਕ ਹੁਸ਼ਿਆਰਪੁਰ ਵਲੋਂ ਸੋਰ ਊਰਜਾ ਨਾਲ ਸੋਲਰ ਪਲਾਂਟ ਰਾਹੀਂ ਸਾਫ਼-ਸੁਥਰੀ ਬਿਜਲੀ ਪੈਦਾ ਕਰਕੇ ਵਾਤਾਵਰਣ ਨੂੰ ਦੂਸ਼ਿਤ ਹੋਣ ਤੋਂ ਬਚਾਉਣ ਦਾ ਇਕ ਅਹਿਮ ਉਪਰਾਲਾ ਹੈ ਅਤੇ ਸੋਰ ਕਿਰਨਾਂ ਨਾਲ ਪੈਦਾ ਹੋਈ ਬਿਜਲੀ ਨਾਲ ਵਾਤਾਵਰਣ ਵਿਚ ਚੱਲ ਰਹੀ ਗਰਮੀ ਨੂੰ ਘਟਾਉਣ ਦਾ ਸੋਲਰ ਪਲਾਂਟ ਇਕ ਵੱਡਾ ਸਾਧਨ ਸਾਬਤ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ਦੇ ਹਜ਼ਾਰਾਂ ਨੌਜਵਾਨਾਂ ਲਈ ਰੋਜ਼ਗਾਰ, ਸਵੈਰੋਜ਼ਗਾਰ ਦੇ ਨਵੇਂ ਮੌਕੇ ਖੁੱਲ੍ਹਣਗੇ।

ਸਕੀਮ ਸਬੰਧੀ ਜਾਣਕਾਰੀ ਦਿੰਦੇ ਹੋਏ ਜਿਲ੍ਹਾ ਪ੍ਰਸ਼ਾਸਕੀ ਕੰਪਲੈਕਸ ਵਿਚ ਕੰਮ ਕਰ ਰਹੇ ਕੋਆਪ੍ਰੇਟਿਵ ਬੈਂਕ ਬਰਾਂਚ ਹੁਸ਼ਿਆਰਪੁਰ ਦੇ ਸ਼ਾਖਾ ਪ੍ਰਬੰਧਕ ਪਵਨ ਕੁਮਾਰ ਨੇ ਦੱਸਿਆ ਕਿ ਕੋਈ ਵੀ ਬਿਨੈਕਾਰ ਸੋਲਰ ਪੈਨਲ ਲਗਵਾਉਣ ਲਈ ਪੇਡਾ ਦੀ ਵੈਬਸਾਈਟ ’ਤੇ ਉਪਲਬੱਧ ਸੋਲਰ ਵਿਕਰੇਤਾਵਾਂ ਵਿਚੋਂ ਕਿਸੇ ਇਕ ਬੈਂਕ ਦੀ ਚੋਣ ਕੀਤੀ ਜਾ ਸਕਦੀ ਹੈ। ਚੋਣ ਕੀਤੇ ਗਏ ਵਿਕਰੇਤਾ ਵਲੋਂ ਆਨਲਾਈਨ ਅਪਲਾਈ ਕਰਵਾ ਕੇ ਪਾਵਰ ਕਾਰਪੋਰੇਸ਼ਨ ਤੋਂ ਪਲਾਂਟ ਸਬੰਧੀ ਮਨਜ਼ੂਰੀ ਲੈਣ ਲਈ ਸਹਾਇਤਾ ਦਿੱਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਮਨਜ਼ੂਰੀ ਦੀ ਸੂਚਨਾ ਪੇਡਾ ਵਲੋਂ ਬਿਨੈਕਾਰ ਦੀ ਈਮੇਲ ’ਤੇ ਜਾਂ ਮੋਬਾਇਲ ਨੰਬਰ ’ਤੇ ਭੇਜੀ ਜਾਵੇਗੀ। ਬੈਂਕ ਤੋਂ ਕਰਜ਼ਾ ਪਾਸ ਕਰਵਾਉਣ ਲਈ ਪ੍ਰਾਰਥੀ ਵਲੋਂ 15 ਪ੍ਰਤੀਸ਼ਤ ਮਾਰਜਨ ਮਨੀ ਜਮ੍ਹਾਂ ਕਰਵਾਈ ਜਾਵੇਗੀ ਅਤੇ ਕਰਜ਼ਾ ਪਾਸ ਹੋਣ ਤੋਂ ਵਿਕਰੇਤਾ ਵਲੋਂ ਸੋਲਰ ਪਲਾਂਟ ਲਗਾ ਕੇ ਗਰਿਡ ਤੋਂ ਕਨੈਕਸ਼ਨ ਸਥਾਪਿਤ ਕਰਵਾਇਆ ਜਾਵੇਗਾ ਅਤੇ ਕਮਿਸ਼ਨਿੰਗ ਦਾ ਸਰਟੀਫਿਕੇਟ ਜਾਰੀ ਕਰ ਦਿੱਤਾ ਜਾਵੇਗਾ। ਬੈਂਕ ਵਲੋਂ ਕਰਜਾ ਰਕਮ ਅਤੇ ਮਾਰਜਨ ਮਨੀ ਦੀ ਰਕਮ ਵਿਕਰੇਤਾ ਨੂੰ ਅਦਾ ਕਰ ਦਿੱਤੀ ਜਾਵੇਗੀ। ਸ਼ਾਖਾ ਪ੍ਰਬੰਧਕ ਨੇ ਦੱਸਿਆ ਕਿ ਕਰਜਾ ਸਕੀਮ ਦਾ ਲਾਭ ਲੈਣ ਵਾਲੇ ਚਾਹਵਾਨ ਬੈਂਕ ਬਰਾਂਚ ਆਫਿਸ ਵਿਚ ਕਿਸੇ ਵੀ ਕੰਮਕਾਜ ਵਾਲੇ ਦਿਨ ਸਕੀਮ ਸਬੰਧੀ ਜਾਣਕਾਰੀ ਲੈਣ ਲਈ ਸੰਪਰਕ ਕਰ ਸਕਦੇ ਹਨ।

About The Author

Leave a Reply

Your email address will not be published. Required fields are marked *

You may have missed