ਨਾਗਰਿਕਾਂ ਨੂੰ ਰਾਸ਼ਟਰ ਗਾਣ ਪੋਰਟਲ ਤੇ ਰਾਸ਼ਟਰ ਗਾਣ ਗਾ ਕੇ ਅਪਲੋਡ ਕਰਨ ਦੀ ਅਪੀਲ
ਫਾਜ਼ਿਲਕਾ 9 ਸਤੰਬਰ 2021 : ਦੇਸ਼ ਦੀ ਅਜ਼ਾਦੀ ਦੇ 75 ਸਾਲ ਪੂਰੇ ਹੋਣ ਦੇ ਸਬੰਧ ਵਿਚ ਮਨਾਏ ਜਾ ਰਹੇ ਅਜ਼ਾਦੀ ਦੇ ਅੰਮ੍ਰਿਤ ਮਹਾਉਤਸਵ ਤਹਿਤ ਭਾਰਤ ਸਰਕਾਰ ਵੱਲੋਂ ਦੇਸ਼ ਵਾਸੀਆਂ ਦੁਆਰਾ ਰਾਸ਼ਟਰ ਗਾਣ ਗਾ ਕੇ ਅਪਲੋਡ ਕਰਨ ਲਈ ਇਕ ਪੋਰਟਲ ਸ਼ੁਰੂ ਕੀਤਾ ਗਿਆ ਹੈ। ਇਹ ਜਾਣਕਾਰੀ ਫਾਜ਼ਿਲਕਾ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਸ. ਅਰਵਿੰਦ ਪਾਲ ਸਿੰਘ ਸੰਧੂ ਨੇ ਦਿੱਤੀ ਹੈ।
ਉਨ੍ਹਾਂ ਦੱਸਿਆ ਕਿ ਕੋਈ ਵੀ ਨਾਗਰਿਕ ੀਵਵਬਤਯੇੇਗ਼ਤੀਵਗ਼ਪ਼਼ਅ।ਜਅੇ ਪੋਰਟਲ ਤੇ ਜਾ ਕੇ ਆਪਣਾ ਨਾਮ, ਉਮਰ ਅਤੇ ਸੂਬੇ ਦਾ ਨਾਮ ਭਰ ਕੇ ਰਾਸ਼ਟਰ ਗਾਣ ਗਾਉਂਦੇ ਹੋਏ ਦੀ ਆਪਣੀ ਵੀਡੀਓ ਅਪਲੋਡ ਕਰ ਸਕਦਾ ਹੈ। ਵੀਡੀਓ ਲਾਈਵ ਅਪਲੋਡ ਹੋੋਵੇਗੀ ਅਤੇ ਸਕਰੀਨ ਤੇ ਰਾਸ਼ਟਰ ਗਾਣ ਦੇ ਸ਼ਬਦ ਨਾਲੋਂ ਨਾਲ ਆਉਂਦੇ ਰਹਿਣਗੇ ਅਤੇ ਰਾਸ਼ਟਰ ਗਾਣ ਦੀ ਧੁੰਨ ਵੀ ਵਜੇਗੀ। ਰਾਸ਼ਟਰ ਗਾਣ ਪੂਰਾ ਹੋਣ ਤੇ ਵਿਅਕਤੀ ਆਪਣੀ ਵੀਡੀਓ ਪੋਰਟਲ ਤੇ ਅਪਲੋਡ ਕਰ ਸਕਦਾ ਹੈ ਅਤੇ ਏਥੋਂ ਹੀ ਆਪਣਾ ਸਰਟੀਫਿਕੇਟ ਡਾਊਨਲੋਡ ਕਰ ਸਕਦਾ ਹੈ।ਉਨ੍ਹਾਂ ਜ਼ਿਲ੍ਹਾ ਵਾਸੀਆਂ ਨੂੰ ਇਸ ਪੋਰਟਲ ਤੇ ਰਾਸ਼ਟਰ ਗਾਣ ਗਾਉਂਦਿਆਂ ਦੀ ਆਪਣੀ ਵੀਡੀਓ ਅਪਲੋਡ ਕਰਨ ਦੀ ਅਪੀਲ ਕੀਤੀ ਹੈ।