ਸਿਟਰਸ ਅਸਟੇਟ ਅਬੋੋਹਰ ਵੱਲੋਂ ਕਿੰਨੂ/ਨਿੰਬੂ ਜਾਤੀ ਫਲਾਂ ਦੀ ਕਾਸ਼ਤ ਸਬੰਧੀ ਸੈਮੀਨਾਰ ਲਗਾਇਆ
ਫਾਜ਼ਿਲਕਾ 8 ਸਤੰਬਰ 2021 : ਬਾਗਬਾਨੀ ਵਿਭਾਗ ਪੰਜਾਬ ਵੱਲੋਂ ਚਲਾਈ ਜਾ ਰਹੀ ਸਿਟਰਸ ਅਸਟੇਟ ਅਬੋਹਰ ਵੱਲੋਂ “ਕਿੰਨੂ/ਨਿੰਬੂ ਜਾਤੀ ਫਲਾਂ ਦੀ ਕਾਸ਼ਤ” ਸਬੰਧੀ ਸੈਮੀਨਾਰ ਲਗਾਇਆ ਗਿਆ। ਇਸ ਸੈਮੀਨਾਰ ਵਿੱਚ (ਪੀ.ਏ.ਯੂ ਲੁਧਿਆਣਾ) ਦੇ ਡਾਇਰੈਕਟਰ ਡਾ. ਪੀ.ਕੇ. ਅਰੋੜਾ ਅਤੇ ਉਹਨਾਂ ਦੇ ਸਹਿਯੋਗੀ ਸਾਇੰਸਦਾਨਾਂ ਵੱਲੋਂ ਨਿੰਬੂ ਜਾਤੀ ਫਲਾਂ ਦੇ ਕੀੜੇ ਮਕੌੜੇ ਤੇ ਬਿਮਾਰੀਆਂ ਸਬੰਧੀ ਜਾਣਕਾਰੀ ਦਿੱਤੀ ਗਈ।ਮਾਹਰਾਂ ਵੱਲੋਂ ਬਿਮਾਰੀਆਂ ਦੀ ਸਮੁੱਚੀ ਰੋਕਥਾਮ ਬਾਰੇ ਵਿਸਥਾਰ ਸਹਿਤ ਜਾਣਕਾਰੀ ਬਾਗਬਾਨਾਂ ਨੂੰ ਦਿੱਤੀ।ਉਨ੍ਹਾਂ ਅਪੀਲ ਕੀਤੀ ਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵੱਲੋਂ ਸਿਫਾਰਸ਼ਾਂ ਕੀਤੇ ਕੀਟਨਾਸ਼ਕਾਂ ਨੂੰ ਹੀ ਆਪਣੇ ਬਾਗਾਂ ਵਿੱਚ ਅਪਣਾਇਆ ਜਾਵੇ ਤਾਂ ਜੋ ਉਚ ਕੁਆਲਟੀ ਫਲ ਪੈਦਾਵਾਰ ਕਰਨ ਦੇ ਨਾਲ-ਨਾਲ ਗੈਰ ਸਿਫਾਰਸ਼ ਕੀਟਨਾਸ਼ਕ ਅਤੇ ਉੱਲੀਨਾਸ਼ਕ ਉੱਪਰ ਕੀਤੇ ਜਾਂਦੇ ਬੇ-ਲੋੜੇ ਖਰਚਿਆਂ ਨੂੰ ਘਟਾਇਆ ਜਾ ਸਕੇ।
ਕਿੰਨੂ ਅਤੇ ਨਿੰਬੂ ਜਾਤੀ ਫਲਾਂ ਦੀ ਤੁੜਾਈ ਉੱਪਰ ਸਾਂਭ-ਸੰਭਾਲ (ਪੋਸਟ ਹਾਰਵੈਸਟ ਮੈਨਜਮੈਂਟ) ਸਬੰਧੀ ਜਾਣਕਾਰੀ ਡਾ. ਬੀ.ਵੀ.ਸੀ. ਮਹਾਜਨ, ਡਾਇਰੈਕਟਰ ਪੀ.ਐਚ.ਪੀ.ਟੀ.ਸੀ. (ਪੀ.ਏ.ਯੂ. ਲੁਧਿਆਣਾ) ਵੱਲੋਂ ਦਿੱਤੀ ਗਈ। ਉਹਨਾਂ ਵੱਲੋਂ ਬਾਗਬਾਨਾਂ ਨੂੰ ਆਪਣੀ ਫਸਲ ਦੇ ਖੁੱਦ ਮੰਡੀਕਰਨ ਸਬੰਧੀ ਸੁਝਾਅ ਦਿੱਤੇ ਅਤੇ ਗਾਹਕ ਦੀ ਮੰਗ ਅਨੁਸਾਰ ਆਪਣੇ ਕਿੰਨੂ ਦੇ ਫਲ ਦੀ ਛੋਟੀ ਪੈਕਿੰਗ (2 ਕਿਲੋ/4 ਕਿਲੋ) ਅਤੇ ਸ਼ਰਿੰਕ ਪੈਕਿੰਗ ਕਰਕੇ ਮੰਡੀਕਰਨ ਦੀ ਸਲਾਹ ਦਿੱਤੀ ਤਾਂ ਜੋ ਵੱਧ ਤੋਂ ਵੱਧ ਮੁਨਾਫਾ ਕਮਾਇਆ ਜਾ ਸਕੇ। ਫਲ ਦੀ ਤੁੜਾਈ ਤੋਂ ਮੰਡੀਕਰਨ ਤੱਕ ਕੋਲਡ ਚੇਨ ਵਿਧੀ ਅਪਣਾਉਣ ਤੇ ਜ਼ੋਰ ਦਿੱਤਾ ਗਿਆ।
ਇਸ ਮੌਕੇ ਸਿਟਰਸ ਅਸਟੇਟ ਅਬੋਹਰ ਦੇ ਮੁੱਖ ਕਾਰਜਕਾਰੀ ਅਫਸਰ ਸ਼੍ਰੀ ਜਗਤਾਰ ਸਿੰਘ ਵੱਲੋਂ ਹਾਜ਼ਰ ਬਾਗਬਾਨਾਂ ਨੂੰ ਇਸ ਸੈਮੀਨਾਰ ਵਿੱਚ ਸਾਇੰਸਦਾਨਾਂ ਵੱਲੋਂ ਦਿੱਤੇ ਸੁਝਾਵਾਂ ਨੂੰ ਅਮਲ ਵਿੱਚ ਲਿਆਉਣ ਦੀ ਅਪੀਲ ਕੀਤੀ ਅਤੇ ਸਿਟਰਸ ਅਸਟੇਟ ਵੱਲੋਂ ਦਿੱਤੀਆਂ ਜਾ ਰਹੀਆਂ ਵੱਖ-ਵੱਖ ਸਹੂਲਤਾਂ ਬਾਰੇ ਵਿਸਥਾਰ ਸਹਿਤ ਜਾਣੂ ਕਰਵਾਇਆ। ਉਹਨਾਂ ਵੱਲੋਂ ਸਿਟਰਸ ਅਸਟੇਟ ਅਬੋਹਰ ਵਿਚ ਬਾਗਬਾਨਾਂ ਦੀ ਸਹੂਲਤ ਲਈ ਇਕ ਪੋਸਟ ਹਾਰਵੈਸਟ ਸੈਂਟਰ ਵੀ ਸਥਾਪਤ ਕਰਨ ਸਬੰਧੀ ਜਾਣੂ ਕਰਵਾਇਆ।
ਜਿਲ੍ਹਾ ਫਾਜਿਲਕਾ ਦੇ ਬਾਗਬਾਨੀ ਵਿਭਾਗ ਤੋਂ ਡਿਪਟੀ ਡਾਇਰੈਕਟਰ ਸ਼੍ਰੀ ਤੇਜਿੰਦਰ ਸਿੰਘ ਵੱਲੋਂ ਹਾਜ਼ਰ ਬਾਗਬਾਨਾਂ ਨੂੰ ਵਿਭਾਗ ਵੱਲੋਂ ਚਲਾਈਆਂ ਜਾ ਰਹੀਆਂ ਵੱਖ-ਵੱਖ ਸਕੀਮਾਂ ਸਬੰਧੀ ਜਾਣੂ ਕਰਵਾਇਆ ਗਿਆ ਤੇ ਸਾਇੰਸਦਾਨਾਂ ਅਤੇ ਹਾਜ਼ਰ ਬਾਗਬਾਨਾਂ ਦਾ ਇਸ ਸੈਮੀਨਾਰ ਵਿੱਚ ਆਉਣ ਲਈ ਧੰਨਵਾਦ ਕੀਤਾ।
ਇਸ ਸੈਮੀਨਾਰ ਵਿੱਚ ਵਿਸ਼ੇਸ਼ ਤੌਰ ਤੇ ਸਿਟਰਸ ਅਸਟੇਟ ਅਬੋਹਰ ਦੇ ਕਾਰਜਕਾਰਨੀ ਕਮੇਟੀ ਮੈਂਬਰ ਸ਼੍ਰੀ ਅਜੀਤ ਸਹਾਰਨ, ਸ਼੍ਰੀ ਪ੍ਰਦੀਪ ਦਾਵੜਾ, ਸ਼੍ਰੀ ਅਜੀਤ ਨਿਊਲ, ਸ਼੍ਰੀ ਨਿਸ਼ਾਨ ਸਿੰਘ ਜਾਖੜ, ਸ਼੍ਰੀ ਬਾਲ ਕ੍ਰਿਸ਼ਨ, ਸ਼੍ਰੀ ਸੁਖਪਾਲ ਸਿੰਘ ਹੇਅਰ, ਬਾਗਬਾਨੀ ਵਿਭਾਗ ਦੇ ਅਧਿਕਾਰੀਆਂ/ਕਰਮਚਾਰੀਆਂ ਅਤੇ ਉੱਘੇ ਬਾਗਬਾਨਾਂ ਵੱਲੋਂ ਇਸ ਸੈਮੀਨਾਰ ਵਿੱਚ ਭਾਗ ਲਿਆ ਗਿ