ਸਿਵਲ ਸਰਜਨ ਨੇ ਕੀਤਾ ਕੁਸ਼ਟ ਆਸ਼ਰਮ ਸ਼ੇਖੂਪੁਰਾ ਦਾ ਦੌਰਾ
ਫਤਹਿਗੜ੍ਹ ਸਾਹਿਬ:- 8 ਸਤੰਬਰ 2021 : ਸਿਵਲ ਸਰਜਨ ਡਾ ਸਤਿੰਦਰਪਾਲ ਸਿੰਘ ਨੇ ਸ਼ੇਖੂਪੁਰਾ, ਸਰਹਿੰਦ ਵਿਖੇ ਬਣੇ ਕੁਸ਼ਟ ਆਸ਼ਰਮ ਦਾ ਦੌਰਾ ਕੀਤਾ ।ਇਸ ਆਸ਼ਰਮ ਵਿੱਚ ਪਹੁੰਚ ਕੇ ਉਨ੍ਹਾਂ ਨੇ ਕੁਸ਼ਟ ਰੋਗੀਆਂ ਦਾ ਹਾਲ- ਚਾਲ ਪੁੱਛਿਆ ਤੇ ਉਨ੍ਹਾਂ ਨੂੰ ਸਪੋਰਟਿਵ ਦਵਾਈਆਂ ਤੇ ਐੱਮ ਸੀ ਆਰ ਜੁੱਤੇ ਵੰਡੇ। ਇਹ ਜੁੱਤੇ ਰੋਗੀਆਂ ਦੇ ਪੈਰਾਂ ਦੇ ਜ਼ਖ਼ਮਾਂ ਦੀ ਸੰਭਾਲ ਲਈ ਵਰਤੇ ਜਾਂਦੇ ਹਨ। ਇਸ ਮੌਕੇ ਤੇ ਡਾ ਐੱਸ ਪੀ ਸਿੰਘ ਨੇ ਰੋਗੀਆਂ ਨੂੰ ਆਪਣੇ ਸਰੀਰ ਤੇ ਹੋਏ ਜ਼ਖ਼ਮਾਂ ਦੀ ਸਾਂਭ-ਸੰਭਾਲ ਲਈ ਜਾਗਰੂਕ ਵੀ ਕੀਤਾ।
ਇਸ ਮੌਕੇ ਉਨ੍ਹਾਂ ਨੇ ਕੁਸ਼ਟ ਰੋਗ ਦੇ ਚਿੰਨ੍ਹਾਂ ਅਤੇ ਲੱਛਣਾਂ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਸਰੀਰ ਦੇ ਕਿਸੇ ਵੀ ਹਿੱਸੇ ਤੇ ਹਲਕੇ ਤਾਂਬੇ ਰੰਗ ਦੇ ਸੁੰਨ ਚਟਾਕ ਪੈਣਾ, ਉਸ ਹਿੱਸੇ ਤੇ ਵਾਲਾਂ ਦਾ ਝੜ ਜਾਣਾ ,ਗਰਮ ਜਾਂ ਠੰਢਾ ਮਹਿਸੂਸ ਨਾ ਹੋਣਾ ,ਪਸੀਨਾ ਨਾ ਆਉਣਾ ਹੱਥਾਂ ਤੇ ਪੈਰਾਂ ਦੀਆਂ ਉਂਗਲਾਂ ਦਾ ਝੜਨਾ ਆਦਿ ਹੁੰਦੇ ਹਨ ਜੇਕਰ ਤੁਹਾਡੇ ਸਰੀਰ ਤੇ ਕਿਤੇ ਕੋਈ ਅਜਿਹਾ ਲੱਛਣ ਆਉਂਦਾ ਹੈ ਤਾਂ ਤੁਰੰਤ ਚਮੜੀ ਦੇ ਮਾਹਿਰ ਡਾਕਟਰ ਦੀ ਸਲਾਹ ਲੈਣੀ ਚਾਹੀਦੀ ਹੈ।
ਉਨ੍ਹਾਂ ਕਿਹਾ ਕਿ ਕੁਸ਼ਟ ਰੋਗ ਇਲਾਜਯੋਗ ਹੈ ਇਸ ਦਾ ਇਲਾਜ ਸਾਰੇ ਸਰਕਾਰੀ ਹਸਪਤਾਲਾਂ ਵਿੱਚ ਬਿਲਕੁਲ ਮੁਫ਼ਤ ਹੁੰਦਾ ਹੈ ।ਇਸ ਮੌਕੇ ਤੇ ਜ਼ਿਲ੍ਹਾ ਪਰਿਵਾਰ ਭਲਾਈ ਅਫਸਰ ਡਾ ਕਰਨ ਸਾਗਰ , ਸੁਨੀਲ ਕੁਮਾਰ ਅਤੇ ਜਸਵਿੰਦਰ ਕੌਰ ਹਾਜ਼ਰ ਸਨ ।