ਘੱਟ ਗਿਣਤੀਆਂ ਦੇ ਵਿਦਿਆਰਥੀਆਂ ਲਈ ਸਕਾਲਰਸ਼ਿਪ 2021-22 ਦਾ ਐਲਾਨ
ਫਾਜ਼ਿਲਕਾ, 08 ਸਤੰਬਰ 2021 : ਡਿਪਟੀ ਕਮਿਸ਼ਨਰ ਫਾਜ਼ਿਲਕਾ ਸ. ਅਰਵਿੰਦਰ ਪਾਲ ਸਿੰਘ ਸੰਧੂ ਨੇ ਦੱਸਿਆ ਕਿ ਸਰਕਾਰ ਵਲੋਂ ਘੱਟ ਗਿਣਤੀ ਵਰਗ ਲਈ ਪ੍ਰੀ-ਮੈਟਿ੍ਕ , ਪੋਸਟ ਮੈਟਿ੍ਕ ਤੇ ਮੈਰਿਟ ਕਮ ਮੀਨਜ਼ ਬੇਸਡ ਸਕਾਲਰਸ਼ਿਪ 2021-22 ਦਾ ਐਲਾਨ ਕੀਤਾ ਗਿਆ ਹੈ, ਜਿਸ ਲਈ ਯੋਗ ਵਿਦਿਆਰਥੀਆਂ ਨੂੰ ਇਕ ਮੌਕਾ ਦੇ ਕੇ ਅਰਜ਼ੀਆਂ ਦੀ ਮੰਗ ਕੀਤੀ ਗਈ ਹੈ। ਡਾਇਰੈਕਟੋਰੇਟ ਸਮਾਜਿਕ ਨਿਆਂ , ਅਧਿਕਾਰਤਾ ਤੇ ਘੱਟ ਗਿਣਤੀ ਪੰਜਾਬ ਵਲੋਂ ਜਾਰੀ ਸਮਾਂ ਸਾਰਣੀ ਅਨੁਸਾਰ ਭਾਰਤ ਸਰਕਾਰ ਵਲੋਂ ਐਲਾਨੀਆਂ 6 ਘੱਟ ਗਿਣਤੀਆਂ (ਸਿੱਖ, ਮੁਸਲਿਮ, ਬੋਧੀ, ਪਾਰਸੀ, ਜੈਨੀ ਇਸਾਈ ਵਿਦਿਆਰਥੀ ਨੈਸ਼ਨਲ ਸਕਾਲਰਸ਼ਿਪ ਪੋਰਟਲ www.scholarships.gov.in ’ਤੇ ਆਨਲਾਇਨ ਦਰਖਾਸਤ ਦੇ ਸਕਦੇ ਹਨ। ਡਿਪਟੀ ਕਮਿਸ਼ਨਰ ਨੇ ਘੱਟ ਗਿਣਤੀ ਦੇ ਵਿਦਿਆਰਥੀਆਂ ਨੂੰ ਅਪੀਲ ਕੀਤੀ ਕਿ ਉਹ ਇਨ੍ਹਾਂ ਵਜੀਫ਼ਾ ਸਕੀਮਾਂ ਦਾ ਲਾਭ ਲੈਣ ਲਈ ਸਮੇਂ ਸਿਰ ਆਨ-ਲਾਈਨ ਅਪਲਾਈ ਕਰਨ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਸਮਾਂ ਸਾਰਣੀ ਅਨੁਸਾਰ ਨਵੇਂ ਸਕਾਲਰਸ਼ਿਪ ਅਤੇ ਨਵੀਨੀਕਰਨ ਸਕਾਲਰਸ਼ਿਪ ਲਈ ਪ੍ਰੀ- ਮੈਟਿ੍ਰਕ ਸਕਾਲਰਸ਼ਿਪ ਲਈ 15 ਨਵੰਬਰ 2021 ਤੱਕ ਅਪਲਾਈ ਕੀਤਾ ਜਾ ਸਕਦਾ ਹੈ। ਇਸ ਤੋਂ ਇਲਾਵਾ ਜਿਹੜੇ ਬਿਨੈਕਾਰਾਂ ਨੇ 2020-21 ਦੌਰਾਨ ਸਕਾਲਰਸ਼ਿਪ ਪ੍ਰਾਪਤ ਕੀਤੀ ਹੈ , ਲਈ ਵਿਦਿਆਰਥੀਆਂ ਵਲੋਂ ਪੋਸਟ ਮੈਟਿ੍ਕ ਸਕਾਲਰਸ਼ਿਪ ਤੇ ਮੈਰਿਟ ਕਮ ਮੀਨਜ ਬੇਸਡ ਸਕੀਮ ਤਹਿਤ 30 ਨਵੰਬਰ 2021 ਤੱਕ ਅਪਲਾਈ ਕੀਤਾ ਜਾ ਸਕਦਾ ਹੈ।
ਇਸ ਸਕਾਲਰਸ਼ਿਪ ਤਹਿਤ ਬਿਨੈਕਾਰ ਘੱਟ ਗਿਣਤੀ ਭਾਈਚਾਰੇ ਸਿੱਖ, ਮੁਸਲਿਮ, ਬੋਧੀ, ਪਾਰਸੀ, ਜੈਨ ਤੇ ਇਸਾਈ ਨਾਲ ਹੀ ਸਬੰਧਿਤ ਹੋਣਾ ਚਾਹੀਦਾ ਹੈ ਅਤੇ ਉਹ ਕਿਸੇ ਸਰਕਾਰੀ ਜਾਂ ਮਾਨਤਾ ਪ੍ਰਾਪਤ ਪ੍ਰਾਈਵੇਟ ਯੂਨੀਵਰਸਿਟੀ, ਸੰਸਥਾ, ਕਾਲਜ ਜਾਂ ਸਕੂਲ ਵਿਚ ਪੜ੍ਹਦਾ ਹੋਣਾ ਚਾਹੀਦਾ ਹੈ। ਇਸ ਤੋਂ ਬਿਨ੍ਹਾਂ ਅਪਣਾਇਆ ਗਿਆ ਕੋਰਸ ਘੱਟੋ ਘੱਟ ਇਕ ਸਾਲ ਦੀ ਮਿਆਦ ਦਾ ਹੋਵੇ ਅਤੇ ਬਿਨੈਕਾਰ ਨੇ ਪਿਛਲੇ ਸਾਲ ਸਲਾਨਾ ਬੋਰਡ ਦੀ ਪ੍ਰੀਖਿਆ ਵਿਚ 50 ਫੀਸਦੀ ਅੰਕ ਪ੍ਰਾਪਤ ਕੀਤੇ ਹੋਣ।
ਉਨ੍ਹਾਂ ਇਹ ਵੀ ਕਿਹਾ ਕਿ ਬਿਨੈਕਾਰ ਆਪਣੇ ਵਰਤਮਾਨ ਚੱਲ ਰਹੇ ਬੈਂਕ ਖਾਤੇ ਬਾਰੇ ਵੀ ਜਾਣਕਾਰੀ ਦੇਣ। ਇਸ ਤੋਂ ਇਲਾਵਾ ਕਿਸੇ ਵੀ ਪੁੱਛਗਿੱਛ ਤੇ ਪੱਤਰ ਵਿਹਾਰ ਲਈ ਪ੍ਰੀ-ਮੈਟ੍ਰਿਕ ਸਕਾਲਰਸ਼ਿਪ ਲਈ pmsminorityaffairspunjab@gmail.com, ਮੈਰਿਟ-ਕਮ-ਮੀਨਜ਼ ਪੋਸਟ ਸਕਾਲਰਸ਼ਿਪ ਸਕੀਮ ਦੀ ਈ-ਮੇਲ minoritymcm@gmail.com ਅਤੇ ਪੋਸਟ ਮੈਟ੍ਰਿਕ ਸਕਾਲਰਸ਼ਿਪ ਦੀ ਈ ਮੇਲ postmatricminoritypunjab@gmail.com ਤੇ ਵੀ ਸੰਪਰਕ ਕੀਤਾ ਜਾ ਸਕਦਾ ਹੈ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਵਿਸਥਾਰਪੂਰਵਕ ਜਾਣਕਾਰੀ ਲਈ ਘੱਟ ਗਿਣਤੀ ਮੰਤਰਾਲੇ ਦੀ ਵੈੱਬਸਾਈਟ https://www.minorityaffairs.gov.in/ ਤੇ ਜਾ ਕੇ ਜਾਣਕਾਰੀ ਪ੍ਰਾਪਤ ਕੀਤੀ ਜਾ ਸਕਦੀ ਹੈ। ਇਸ ਤੋਂ ਬਿਨ੍ਹਾਂ ਪੰਜਾਬ ਸਰਕਾਰ ਦੇ ਸਮਾਜਿਕ ਨਿਆਂ ਅਧਿਕਾਰਤਾ ਅਤੇ ਘੱਟ ਗਿਣਤੀ ਵਰਗ ਵਿਭਾਗ ਨੇ ਕੁਝ ਈਮੇਲ ਤੇ ਹੈਲਪਲਾਈਨ ਨੰਬਰ: 1800-11-2001 (ਟੋਲਫ੍ਰੀ) ਤੇ ਸੋਮਵਾਰ ਤੋਂ ਸੁੱਕਰਵਾਰ ਤੱਕ ਸਰਕਾਰੀ ਛੁੱਟੀ ਵਾਲੇ ਦਿਨ ਛੱਡ ਕੇ ਸਵੇਰੇ 9 ਤੋਂ ਸ਼ਾਮ 5 ਵਜੇ ਤੱਕ ਰਾਬਤਾ ਕੀਤਾ ਜਾ ਸਕਦਾ ਹੈ।