ਗਊਆਂ ਲਈ ਹਰੇ ਚਾਰੇ ਤੇ ਤੂੜੀ ਦੀ ਸੇਵਾ ਕਰਨ ਲਈ ਅੱਗੇ ਆਉਣ ਆਮ ਲੋਕ : ਸਚਿਨ ਸ਼ਰਮਾ

0

ਪਟਿਆਲਾ, 07 ਸਤੰਬਰ 2021 : ਪੰਜਾਬ ਰਾਜ ਗਊ ਸੇਵਾ ਕਮਿਸ਼ਨ ਦੇ ਚੇਅਰਮੈਨ ਸਚਿਨ ਸ਼ਰਮਾ ਨੇ ਆਮ ਲੋਕਾਂ ਅਤੇ ਖਾਸ ਕਰਕੇ ਸਮਾਜ ਸੇਵੀਆਂ ਤੇ ਪਸ਼ੂ ਪ੍ਰੇਮੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਗਊਸ਼ਾਲਾਵਾਂ ‘ਚ ਰਹਿ ਰਹੇ ਗਊਧਨ ਲਈ ਤੂੜੀ ਤੇ ਹਰਾ ਚਾਰਾ ਮੁਹੱਈਆ ਕਰਵਾਉਣ ਲਈ ਅੱਗੇ ਆਉਣ। ਉਨ੍ਹਾਂ ਨੇ ਖ਼ੁਦ ਪਟਿਆਲਾ ਜ਼ਿਲ੍ਹੇ ਦੀਆਂ ਗਊਸ਼ਾਲਾਵਾਂ ‘ਚ ਤੂੜੀ ਦੀ ਸੇਵਾ ਪ੍ਰਦਾਨ ਕਰਨ ਦੀ ਮੁਹਿੰਮ ਵਿੱਢੀ ਹੈ।

ਸ੍ਰੀ ਸ਼ਰਮਾ ਨੇ ਜੈ ਭੋਲੇਨਾਥ ਜੈ ਭਗਵਾਨ ਹਨੂਮਾਨ ਗਊ ਸੇਵਾ ਆਸ਼ਰਮ ਅਰਾਈ ਮਾਜਰਾ ਸਨੌਰ ਰੋਡ ਅਤੇ ਗੁਰਬਖ਼ਸ਼ ਨਿਸ਼ਕਾਮ ਚੈਰੀਟੇਬਲ ਸੋਸਾਇਟਂ ਸ਼ੀਸ਼ ਮਹਿਲ ਰੋਡ ਕਲੋਨੀ ‘ਚ ਤੂੜੀ ਭੇਜਦਿਆਂ ਕਿਹਾ ਕਿ ਗਊਧਨ ਨੂੰ ਹਰੇ ਚਾਰੇ ਤੇ ਤੂੜੀ ਮੁਹੱਈਆ ਕਰਵਾਉਣ ਨਾਲ ਜਿੱਥੇ ਗਾਂਵਾਂ ਦਾ ਅਸ਼ੀਰਵਾਦ ਮਿਲਦਾ ਹੈ ਉਥੇ ਹੀ ਆਤਮਿਕ ਸੁੱਖ ਤੇ ਸ਼ਾਂਤੀ ਅਤੇ ਲਾਭ ਵੀ ਪ੍ਰਾਪਤ ਹੁੰਦਾ ਹੈ।

ਚੇਅਰਮੈਨ ਸ਼੍ਰੀ ਸ਼ਰਮਾ ਨੇ ਭਗਵਾਨ ਸ੍ਰੀ ਕ੍ਰਿਸ਼ਨ ਤੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜਿਕਰ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਵੀ ਸਾਨੂੰ ਮਨੁੱਖਾਂ ਤੇ ਪਸ਼ੂਆਂ ਦੀ ਸੇਵਾ ਕਰਨ ਦੀ ਪ੍ਰੇਰਣਾ ਦਿੱਤੀ ਹੈ ਅਤੇ ਖਾਸ ਕਰਕੇ ਗਾਂਵਾਂ, ਜਿਸ ਵਿੱਚ ਕਿ ਦੇਵੀ ਦੇਵਤੇ ਨਿਵਾਸ ਕਰਦੇ ਹਨ। ਉਨ੍ਹਾਂ ਕਿਹਾ ਕਿ ਬੇਜ਼ੁਬਾਨ ਗਊਧਨ ਸਾਡੀ ਦੁੱਧ, ਗੋਬਰ ਆਦਿ ਨਾਲ ਸੇਵਾ ਕਰਦੇ ਹਨ ਅਤੇ ਬਦਲੇ ਵਿੱਚ ਸਿਰਫ਼ ਹਰਾ ਚਾਰਾ ਤੇ ਤੂੜੀ ਹੀ ਮੰਗਦੇ ਹਨ, ਇਸ ਲਈ ਸਾਡੀ ਇਹ ਸਭ ਦੀ ਜਿੰਮੇਵਾਰੀ ਬਣਦੀ ਹੈ ਕਿ ਅਸੀਂ ਗਊਆਂ ਦੀ ਸੇਵਾ ਕਰੀਏ।

ਸ੍ਰੀ ਸਚਿਨ ਸ਼ਰਮਾ ਨੇ ਪੰਜਾਬ ਦੀਆਂ ਸਰਕਾਰੀ ਤੇ ਗ਼ੈਰਸਰਕਾਰੀ ਸੰਸਥਾਵਾਂ, ਬੁੱਧੀਜੀਵੀਆਂ, ਸਿਆਸੀ ਤੇ ਸਾਧੂ, ਸੰਤ ਸਮਾਜ ਤੇ ਸਨਾਤਨੀ ਸੋਚ ਵਾਲੇ ਲੋਕਾਂ ਨੂੰ ਅਪੀਲ ਕੀਤੀ ਕਿ ਤਿਉਹਾਰਾਂ ਤੇ ਆਪਣੇ ਜਨਮ ਦਿਨ ਜਾਂ ਹੋਰ ਖੁਸ਼ੀ ਦੇ ਸਮੇਂ ‘ਚ ਸਾਨੂੰ ਗਊਸ਼ਾਲਾਵਾਂ ‘ਚ ਸੇਵਾ ਭਾਵ ਨਾਲ ਤੂੜੀ, ਫ਼ਲ, ਰੋਟੀ, ਗੁੜ ਆਦਿ ਦੀ ਸੇਵਾ ਜਰੂਰ ਕਰਨੀ ਚਾਹੀਦੀ ਹੈ ਤਾਂ ਕਿ ਇਹ ਗਊਸ਼ਾਲਾਵਾਂ ਕੇਵਲ ਸਰਕਾਰੀ ਮਦਦ ਤੱਕ ਹੀ ਸੀਮਤ ਨਾ ਰਹਿਣ। ਇਸ ਮੌਕੇ ਉਨ੍ਹਾਂ ਦੇ ਨਾਲ ਗਊਆਂ ਦੀ ਤੂੜੀ ਤੇ ਹਰੇ ਚਾਰੇ ਨਾਲ ਸੇਵਾ ਕਰਨ ਵਾਲੇ ਜਗਦੇਵ ਸਿੰਘ, ਡਾ. ਦੀਪਕ ਘਈ, ਹੰਸ ਰਾਜ ਭਾਰਦਵਾਜ ਅਤੇ ਪ੍ਰਿਤਪਾਲ ਕੌਰ ਵੀ ਮੌਜੂਦ ਸਨ।

About The Author

Leave a Reply

Your email address will not be published. Required fields are marked *

error: Content is protected !!