ਭਾਈ ਗੁਰਦਾਸ ਇੰਸਟੀਚਿਊਟ ’ਚ ਲੱਗੇਗਾ ਰੋਜ਼ਗਾਰ ਮੇਲਾ ਅੱਜ
ਸੰਗਰੂਰ, 07 ਸਤੰਬਰ 2021 : ਪੰਜਾਬ ਸਰਕਾਰ ਦੇ ‘ਘਰ-ਘਰ ਰੋਜ਼ਗਾਰ ਅਤੇ ਕਾਰੋਬਾਰ ਮਿਸ਼ਨ’ ਤਹਿਤ ਜ਼ਿਲਾ ਪੱਧਰ ’ਤੇ ਲਗਾਏ ਜਾ ਰਹੇ ਮੈਗਾ ਰੁਜ਼ਗਾਰ ਮੇਲਿਆਂ ਤਹਿਤ ਮਿਤੀ 8 ਸਤੰਬਰ 2021 ਨੂੰ ਭਾਈ ਗੁਰਦਾਸ ਇੰਸਟੀਚਿਊਟ ਆਫ਼ ਇੰਜਨੀਅਰਿੰਗ ਐਂਡ ਟੈਕਨਾਲੋਜੀ ਸੰਗਰੂਰ ਵਿਖੇ ਰੋਜ਼ਗਾਰ ਮੇਲਾ ਲਗਾਇਆ ਜਾ ਰਿਹਾ ਹੈ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਸ੍ਰੀ ਰਾਮਵੀਰ ਨੇ ਦਿੱਤੀ।
ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਵੱਧ ਤੋਂ ਵੱਧ ਨੌਜਵਾਨਾਂ ਨੂੰ ਰੋਜ਼ਗਾਰ ਮੁਹੱਈਆ ਕਰਵਾਉਣ ਲਈ ਇਹ ਮੇਲੇ ਲਗਾਏ ਜਾ ਰਹੇ ਹਨ ਜਿਸ ਵਿੱਚ ਬੇਰੋਜ਼ਗਾਰ ਨੌਜਵਾਨਾਂ ਨੂੰ ਉਨ੍ਹਾਂ ਦੀ ਯੋਗਤਾ ਅਨੁਸਾਰ ਰੋਜ਼ਗਾਰ ਮੁਹੱਈਆ ਕਰਵਾਉਣ ਲਈ ਵੱਖ ਵੱਖ ਖੇਤਰਾਂ ਦੇ ਨਾਮੀ ਅਦਾਰੇ ਸ਼ਿਰਕਤ ਕਰਨਗੇ। ਉਨ੍ਹਾਂ ਕਿਹਾ ਕਿ ਲੋੜਵੰਦ ਨੌਜਵਾਨ ਆਪਣੇ ਆਪ ਨੂੰ :http://www.pgrkam.com/ ’ਤੇ ਰਜਿਸਟਰਡ ਕਰ ਸਕਦੇ ਹਨ। ਉਨਾਂ ਦੱਸਿਆ ਕਿ ਰੁਜ਼ਗਾਰ ਮੇਲੇ ਵਿਚ ਭਾਗ ਲੈਣ ਲਈ ਕੋਵਿਡ-19 ਸਬੰਧੀ ਜਾਰੀ ਹਦਾਇਤਾਂ ਦੀ ਪਾਲਣਾ ਜ਼ਰੂਰੀ ਹੋਵੇਗੀ, ਜਿਨਾਂ ਵਿਚ ਸਮਾਜਿਕ ਦੂਰੀ ਤੋਂ ਇਲਾਵਾ ਮਾਸਕ ਪਾਉਣਾ ਲਾਜ਼ਮੀ ਹੋਵੇਗਾ। ਉਨ੍ਹਾਂ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਇਸ ਮੇਲੇ ਦਾ ਵੱਧ ਤੋਂ ਵੱਧ ਲਾਭ ਉਠਾਉਣ।
ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਸੰਗਰੂਰ ਵੱਲੋਂ ਪੁਲਿਸ ਅਤੇ ਆਰਮੀ ਦੀ ਭਰਤੀ ਲਈ ਮੁਫ਼ਤ ਟ੍ਰੇਨਿੰਗ, ਮੁਫ਼ਤ ਲਾਇਬਰੇਰੀ, ਹਰ ਹਫ਼ਤੇ ਰੋਜ਼ਗਾਰ ਕੈਂਪ, ਮੁਫ਼ਤ ਕਿੱਤਾ ਮੁਖੀ ਟ੍ਰੇਨਿੰਗ, ਸਰਕਾਰੀ ਨੌਕਰੀਆਂ ਲਈ ਆਨ ਲਾਈਨ ਮੁਫ਼ਤ ਇੰਟਰਨੈੱਟ ਸਹੂਲਤ, ਵਿਦੇਸ਼ੀ ਰੋਜ਼ਗਾਰ ਅਤੇ ਪੜ੍ਹਾਈ ਲਈ ਮੁਫ਼ਤ ਕੌਂਸਿਗ ਦੀਆਂ ਸੇਵਾਵਾਂ ਉਪਲੱਬਧ ਕਰਵਾਈਆਂ ਜਾਂਦੀਆਂ ਹਨ।
ਜ਼ਿਲ੍ਹਾ ਰੋਜ਼ਗਾਰ ਉਤਪਤੀ ਹੁਨਰ ਵਿਕਾਸ ਤੇ ਸਿਖਲਾਈ ਅਫਸਰ, ਸੰਗਰੂਰ ਰਵਿੰਦਰਪਾਲ ਸਿੰਘ ਨੇ ਦੱਸਿਆ ਮੁਕਾਬਲੇ ਦੀਆਂ ਲਈ ਮੁਫ਼ਤ ਆਨ ਲਾਈਨ ਕੋਚਿੰਗ ਵੀ ਦਿੱਤੀ ਜਾਂਦੀ ਹੈ। ਇਸ ਲਈ ਪ੍ਰਾਰਥੀ : http://www.eduzphere.com/