ਮਹਾਰਾਜਾ ਰਣਜੀਤ ਸਿੰਘ ਵਾਰ ਮਿਊਜ਼ੀਅਮ ਵਿਖੇ 2 ਸਿੱਖ ਰੈਜੀਮੈਂਟ ਦਾ ਬੈਟਲ ਆਨਰ ਡੇਅ ਮਨਾਇਆ
ਲੁਧਿਆਣਾ, 06 ਸਤੰਬਰ 2021 : 2 ਸਿੱਖ ਰੈਜੀਮੈਂਟ ਦੇ ਬੈਟਲ ਡੇਅ ਆਨਰ ਮੌਕੇ ਸ਼ਹੀਦਾਂ, ਡਿਊਟੀ ‘ਤੇ ਤਾਇਨਾਤ ਅਤੇ ਸੇਵਾ ਮੁਕਤ ਫੌਜੀਆਂ ਦੀ ਬਹਾਦਰੀ ਨੂੰ ਯਾਦ ਕਰਦਿਆਂ, ਰਾਜ ਸੂਚਨਾ ਕਮਿਸ਼ਨਰ ਲੈਫਟੀਨੈਂਟ ਜਨਰਲ ਏ.ਕੇ. ਸ਼ਰਮਾ (ਸੇਵਾ ਮੁਕਤ) ਨੇ ਅੱਜ ਕਿਹਾ ਕਿ ਇਹ ਦਿਨ ਸਾਨੂੰ ਇਤਿਹਾਸਕ ਜਿੱਤ ਦੀ ਖੁੁਸ਼ੀ ਮਨਾਉਣ ਅਤੇ ਹਥਿਆਰਬੰਦ ਬਲਾਂ ਦੀ ਏਕਤਾ ਨੂੰ ਦੁਹਰਾਉਣ ਦਾ ਮੌਕਾ ਦਿੰਦਾ ਹੈ।
ਮਹਾਰਾਜਾ ਰਣਜੀਤ ਸਿੰਘ ਵਾਰ ਮਿਊਜ਼ੀਅਮ ਵਿਖੇ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਿਆਂ, ਐਸ.ਆਈ.ਸੀ. ਲੈਫਟੀਨੈਂਟ ਜਨਰਲ ਏ.ਕੇ. ਸ਼ਰਮਾ (ਸੇਵਾ ਮੁਕਤ) ਨੇ ਕਿਹਾ ਕਿ ਹਰੇਕ ਸਿਪਾਹੀ ਦੀ ਆਪਣੀ ਜਾਨ ਰਾਸ਼ਟਰ ਲਈ ਕੁਰਬਾਨ ਕਰਨ ਦੀ ਵਚਨਬੱਧਤਾ ਹੁੰਦੀ ਹੈ ਅਤੇ ਵਰਦੀ ਪਾ ਕੇ ਦੇਸ਼ ਦੀ ਸੇਵਾ ਕਰਨਾ ਹਰ ਵਿਅਕਤੀ ਲਈ ਸੱਚਮੁੱਚ ਹੀ ਬਹੁਤ ਮਾਣ ਅਤੇ ਸੰਤੁਸ਼ਟੀ ਦਾ ਵਿਸ਼ਾ ਹੈ।
ਸ੍ਰੀ ਸ਼ਰਮਾ ਨੇ ਕਿਹਾ ਕਿ ਅਸੀਂ ਸਾਰੇ ਇਸੇ ਕਰਕੇ ਆਪਣੇ ਘਰਾਂ ਵਿੱਚ ਚੈਨ ਦੀ ਨੀਂਦ ਸੌਦੇ ਹਾਂ ਕਿ ਸਾਡੇ ਬਹਾਦਰ ਸੈਨਿਕ ਸਰਹੱਦਾਂ ਦੀ ਰਾਖੀ ਕਰ ਰਹੇ ਹਨ. ਉਨ੍ਹਾਂ ਕਿਹਾ ਕਿ ਦੇਸ਼ ਸੈਨਿਕਾਂ ਦਾ ਸਦਾ ਰਿਣੀ ਰਹੇਗਾ ਕਿਉਂਕਿ ਉਨ੍ਹਾਂ ਨੇ ਦੇਸ਼ ਲਈ ਆਪਣੀਆਂ ਜਾਨਾਂ ਵਾਰੀਆਂ ਹਨ।
ਉਨ੍ਹਾਂ ਦੱਸਿਆ ਕਿ ਸਮਾਜ ਅਤੇ ਰਾਸ਼ਟਰ ਉਨ੍ਹਾਂ ਸ਼ਹੀਦਾਂ ਦਾ ਹਮੇਸ਼ਾ ਧੰਨਵਾਦੀ ਰਹੇਗਾ ਜਿਨ੍ਹਾਂ ਨੇ ਦੇਸ਼ ਦੀ ਪ੍ਰਭੂਸੱਤਾ ਦੀ ਰਾਖੀ ਲਈ ਦੇਸ਼ ਭਗਤੀ ਦੀ ਸੇਵਾ ਕੀਤੀ ਅਤੇ ਆਪਣੀਆਂ ਜਾਨਾਂ ਵਾਰ ਦਿੱਤੀਆਂ।
ਐਸ.ਆਈ.ਸੀ. ਨੇ ਕਿਹਾ ਕਿ ਸ਼ਹੀਦਾਂ ਵੱਲੋਂ ਦਿੱਤੀਆਂ ਗਈਆਂ ਕੁਰਬਾਨੀਆਂ ਨੌਜਵਾਨਾਂ ਨੂੰ ਉਨ੍ਹਾਂ ਦੇ ਨਕਸ਼ੇ ਕਦਮਾਂ ‘ਤੇ ਚੱਲਣ ਅਤੇ ਦੇਸ਼ ਦੀ ਸੇਵਾ ਲਈ ਪ੍ਰੇਰਿਤ ਕਰਨ ਲਈ ਇੱਕ ਚਾਨਣ ਮੁਨਾਰੇ ਵਜੋਂ ਕੰਮ ਦਿੰਦੀਆਂ ਹਨ।
ਕਰਨਲ ਅਨੂਪ ਸਿੰਘ ਧਾਰਨੀ ਜੋ ਕਿ ਰੈਜੀਮੈਂਟ ਦਾ ਹਿੱਸਾ ਸਨ ਅਤੇ 1965 ਦੀ ਲੜਾਈ ਲੜੀ ਅਤੇ ਬਾਅਦ ਵਿੱਚ ਰਾਜਾ ਪਿਕਟ ਉੱਤੇ ਕਬਜ਼ਾ ਕਰ ਲਿਆ, ਨੇ ਵੀ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ।
ਬੈਟਲ ਆਨਰ ਡੇਅ ਜਿੱਤ ਦੇ ਦਿਨ ਵਜੋਂ ਮਨਾਇਆ ਜਾਂਦਾ ਹੈ. ਇਸ ਮੌਕੇ ਉਨ੍ਹਾਂ ਲੜਾਈ ਬਾਰੇ ਬਹੁਤ ਸਾਰੇ ਤੱਥਾਂ ਦਾ ਖੁਲਾਸਾ ਕੀਤਾ। ਆਪਰੇਸ਼ਨ ਵਿੱਚ, ਰੈਜੀਮੈਂਟ ਨੇ ਕਮਾਂਡਿੰਗ ਅਫਸਰ ਲੈਫਟੀਨੈਂਟ ਕਰਨਲ ਐਨ.ਐਨ. ਖੰਨਾ ਸਮੇਤ 40 ਜਵਾਨਾਂ ਦਾ ਬਲਿਦਾਨ ਦਿੱਤਾ ਸੀ।
ਇਸ ਮੌਕੇ ਕਰਨਲ ਟੀ.ਐਸ. ਕਾਲੜਾ (ਸੇਵਾਮੁਕਤ), ਕਰਨਲ ਕੇ.ਕੇ. ਵਰਮਾ (ਸੇਵਾਮੁਕਤ), ਡਿਪਟੀ ਡਾਇਰੈਕਟਰ ਕਮਾਂਡਰ ਬੀ.ਐਸ. ਵਿਰਕ (ਸੇਵਾਮੁਕਤ) ਅਤੇ ਹੋਰ ਹਾਜ਼ਰ ਸਨ।