ਪੀ.ਐਨ.ਬੀ. ਪਠਾਨਕੋਟ ਨੇ ਸਿਵਲ ਹਸਪਤਾਲ ਪਠਾਨਕੋਟ ਨੂੰ ਦਿੱਤੇ ਆਈ.ਸੀ.ਯੂ. ਬੈਡਜ ਅਤੇ ਹੋਰ ਮੈਡੀਕਲ ਉਪਕਰਨ

0

ਪਠਾਨਕੋਟ , 1 ਸਤੰਬਰ 2021 : ਅੱਜ ਮਿਤੀ 1 ਸਤੰਬਰ 21 ਨੂੰ ਪੰਜਾਬ ਨੈਸਨਲ ਬੈਂਕ ਵੱਲੋਂ ਸਿਵਲ ਹਸਪਤਾਲ ਪਠਾਨਕੋਟ ਵਿਖੇ ਸਿਵਲ ਸਰਜਨ ਪਠਾਨਕੋਟ ਡਾ. ਹਰਵਿੰਦਰ ਸਿੰਘ ਦੀ ਪ੍ਰਧਾਨਗੀ ਵਿੱਚ ਇੱਕ ਪ੍ਰੋਗਰਾਮ ਕਰਵਾਇਆ ਗਿਆ। ਇਸ ਮੋਕੇ ਤੇ ਸ੍ਰੀ ਸੰਯਮ ਅਗਰਵਾਲ ਡਿਪਟੀ ਕਮਿਸਨਰ ਪਠਾਨਕੋਟ ਮੁੱਖ ਮਹਿਮਾਨ ਵਜੋਂ ਹਾਜ਼ਰ ਹੋਏ। ਇਸ ਤੋਂ ਇਲਾਵਾ ਪ੍ਰੋਗਰਾਮ ਵਿੱਚ ਸਰਕਲ ਹੈਡ ਪੰਜਾਬ ਨੈਸਨਲ ਬੈਂਕ ਪਠਾਨਕੋਟ ਦੇ ਨੁਮਾਇੰਦੇ ਸ੍ਰੀ ਪਰਮਿੰਦਰ ਸਿੰਘ ਅਸਵਾਲ, ਚੀਫ ਐਲ.ਡੀ.ਐਮ ਸੁਨੀਲ ਦੱਤ ਡਿਪਟੀ ਸਰਕਲ ਹੈਲਥ ਲਲਿਤ ਮੋਹਰਾ, ਮੈਨੇਜਰ ਸੁਰੰਦਰ ਦੇਵਲ, ਟੀ.ਪੀ. ਸਰਮਾ ਆਦਿ ਹਾਜ਼ਰ ਸਨ।

ਇਸ ਮੋਕੇ ਤੇ ਪੰਜਾਬ ਨੈਸਨਲ ਬੈਂਕ ਪਠਾਨਕੋਟ ਵੱਲੋਂ ਸਿਵਲ ਹਸਪਤਾਲ ਪਠਾਨਕੋਟ ਨੂੰ 11 ਲੱਖ ਰੁਪਏ ਦੀ ਰਾਸ਼ੀ ਦਾ ਸਮਾਨ ਜਿਸ ਵਿੱਚ ਗੱਦਿਆਂ ਸਮੇਤ ਆਈ.ਸੀ.ਯੂ ਬੈਡਜ, ਫੂਡ ਟਰਾਲੀ, ਆਈ.ਬੀ. ਸਟੈਂਡਜ, ਏ.ਬੀ.ਜੀ ਐਨਾਲਾਈਜਰ ਵਨ ਸਟੈਟ ਅਤੇ ਹਾਈ ਫ੍ਰੀਕਵੈਂਸੀ ਪੋਰਟੇਬਲ ਐਕਸਰੇ ਮਸੀਨ ਦਾਨ ਕੀਤੇ ਗਏ । ਇਸ ਮੋਕੇ ਤੇ ਮੁੱਖ ਮਹਿਮਾਨ ਡਿਪਟੀ ਕਮਿਸਨਰ ਸ੍ਰੀ ਸੰਯਮ ਅਗਰਵਾਲ ਪਠਾਨਕੋਟ ਨੂੰ ਬੁੱਕੇ ਦੇ ਕੇ ਸਨਮਾਨਿਤ ਵੀ ਕੀਤਾ ਗਿਆ।

ਇਸ ਮੋਕੇ ਤੇ ਮਾਣਯੋਗ ਡਿਪਟੀ ਕਮਿਸਨਰ ਸ੍ਰੀ ਸੰਯਮ ਅਗਰਵਾਲ ਪਠਾਨਕੋਟ ਵੱਲੋਂ ਪੰਜਾਬ ਨੈਸਨਲ ਬੈਂਕ ਵੱਲੋਂ ਕੀਤੇ ਗਏ ਇਸ ਉਪਰਾਲੇ ਦੀ ਪ੍ਰਸੰਸਾ ਕੀਤੀ। ਇਸ ਦੇ ਨਾਲ ਨਾਲ ਮਾਣਯੋਗ ਡਿਪਟੀ ਕਮਿਸਨਰ ਸ੍ਰੀ ਸੰਯਮ ਅਗਰਵਾਲ ਜੀ ਨੇ ਕੋਵਿਡ -19 ਨੂੰ ਮੁੱਖ ਰੱਖਦਿਆ ਦਫਤਰ ਸਿਵਲ ਸਰਜਨ ਵਿਖੇ ਸਿਵਲ ਸਰਜਨ ਡਾਕਟਰ ਹਰਵਿੰਦਰ ਸਿੰਘ ਅਤੇ ਸਾਰੇ ਪ੍ਰੋਗਰਾਮ ਅਫਸਰਾਂ ਕੋਲੋਂ ਜਿਲ੍ਹਾ ਹਸਪਤਾਲ ਦੇ ਕੰਮਾਂ ਦਾ ਜਾਇਜਾ ਲਿਆ ਅਤੇ ਸਾਰੀ ਜਾਣਕਾਰੀ ਪ੍ਰਾਪਤ ਕਰਨ ਤੋਂ ਬਾਅਦ ਦਿਸਾ ਨਿਰਦੇਸ ਵੀ ਜਾਰੀ ਕੀਤੇ। ਸਹਾਇਕ ਸਿਵਲ ਸਰਜਨ ਡਾ. ਅਦਿੱਤੀ ਸਲਾਰੀਆ ਵੱਲੋਂ ਆ ਰਹੀਆਂ ਮੁਸਕਿਲਾਂ ਦੀ ਜਾਣਕਾਰੀ ਪ੍ਰਾਪਤ ਕਰਨ ਤੋਂ ਬਾਅਦ ਮਾਣਯੋਗ ਡਿਪਟੀ ਕਮਿਸਨਰ ਸ੍ਰੀ ਸੰਯਮ ਅਗਰਵਾਲ ਪਠਾਨਕੋਟ ਜੀ ਵੱਲੋਂ ਆ ਰਹੀਆਂ ਮੁਸਕਿਲਾਂ ਨੂੰ ਜਲਦੀ ਤੋਂ ਜਲਦੀ ਦੂਰ ਕਰਨ ਦਾ ਭਰੋਸਾ ਦਿੱਤਾ। ਇਸ ਮੌਕੇ ਤੇ ਡੀ.ਐਮ.ਸੀ ਡਾ. ਤਰਲੋਕ ਸਿੰਘ, ਡੀ.ਆਈ.ਓ ਡਾ. ਦਰਬਾਰ ਰਾਜ, ਡੀ.ਐਫ.ਪੀ.ਓ ਡਾ. ਰਾਜ ਕੁਮਾਰ, ਐਸ.ਐਮ.ਓ ਡਾ. ਰਾਕੇਸ ਸਰਪਾਲ, ਮਾਸ ਮੀਡਿਆ ਇੰਚਾਰਜ ਵਿਜੈ ਠਾਕੁਰ ਆਦਿ ਹਾਜਰ ਸਨ।

About The Author

Leave a Reply

Your email address will not be published. Required fields are marked *

You may have missed