ਰੋਜਗਾਰ ਮੇਲੇ ਵਿੱਚ 143 ਉਮੀਦਵਾਰਾਂ ਦੀ ਚੋਣ

0

ਤਰਨਤਾਰਨ, 1 ਸਤੰਬਰ 2021 : ਮਿਸ਼ਨ ਘਰ ਘਰ ਰੋਜਗਾਰ ਅਧੀਨ  ਡਿਪਟੀ ਕਮਿਸ਼ਨਰ, ਤਰਨ ਤਾਰਨ ਦੀ ਰਹਿਨੁਮਾਈ ਹੇਠ ਅੱਜ ਸਰਕਾਰੀ ਸੀਨੀਅਰ ਸਕੈਡੰਰੀ ਸਕੂਲ, ਗੰਡੀਵਿੰਡ ਵਿਖੇ ਪਲੇਸਮੈਂਟ ਕੈਪ ਲਗਾਇਆ ਗਿਆ। ਸ਼੍ਰੀ ਪ੍ਰਭਜੋਤ ਸਿੰਘ, ਜਿਲਾ ਰੋਜਗਾਰ ਜਨਰੇਸ਼ਨ ਅਤੇ ਟ੍ਰੇਨਿੰਗ ਅਫਸਰ, ਤਰਨ ਤਾਰਨ ਨੇ ਇਹ ਜਾਣਕਾਰੀ ਦਿੰਦੇ ਦੱਸਿਆ ਕਿ ਇਸ ਪਲੇਸਮੈਂਟ ਕੈਪ ਵਿੱਚ 264 ਉਮੀਦਵਾਰਾਂ ਨੇ ਭਾਗ ਲਿਆ ਅਤੇ ਵੱਖ ਵੱਖ ਕੰਪਨੀਆਂ ਵੱਲੋ 143 ਉਮੀਦਵਾਰਾਂ ਦੀ ਚੋਣ ਕੀਤੀ ਗਈ।

ਉਨ੍ਹਾਂ ਦੱਸਿਆ ਕਿ ਇਸ ਤੋ ਇਲਾਵਾ ਮਿਤੀ: 02-09-2021 ਨੂੰ ਆਦਰਸ਼ ਮਾਡਲ ਸਕੂਲ, ਵਲਟੋਹਾ, ਮਿਤੀ: 03-09-2021 ਨੂੰ ਸਰਕਾਰੀ ਸੀਨੀਅਰ ਸਕੈਡੰਰੀ ਸਕੂਲ, ਨੋਸ਼ਹਿਰਾ ਪਨੰਆਂ ਅਤੇ ਮਿਤੀ: 06-09-2021 ਨੂੰ ਸ਼ਾਹ ਹਰਬੰਸ ਇੰਟਰਨੈਸ਼ਨਲ ਪਬਲਿਕ ਸਕੂਲ, ਰਾਣੀਵਲਾਹ (ਚੋਹਲਾ ਸਾਹਿਬ) ਵਿਖੇ ਸਮਾਂ 9 ਤੋ 3 ਵਜੇ ਤੱਕ ਪਲੇਸਮੈਂਟ ਕੈਪ ਲਗਾਏ ਜਾ ਰਹੇ ਹਨ। ਅਧਿਕਾਰੀ ਵੱਲੋ ਇਹਨਾਂ ਪਲੇਸਮੈਂਟ ਕੈਪਸ ਵਿੱਚ ਵੱਧ ਤੋ ਵੱਧ ਨੋਜਵਾਨਾਂ ਨੂੰ ਭਾਗ ਲੈਣ ਲਈ ਅਪੀਲ ਕੀਤੀ ਗਈ।

About The Author

Leave a Reply

Your email address will not be published. Required fields are marked *

You may have missed