ਸੁੰਦਰ ਸ਼ਾਮ ਅਰੋੜਾ ਨੇ ਪਿੰਡਾਂ ’ਚ ਜਾ ਕੇ ਲਾਭਪਾਤਰੀਆਂ ਨੂੰ ਸੌਂਪੇ ਵਧੀ ਹੋਈ ਪੈਨਸ਼ਨ ਦੇ ਚੈਕ

0

ਹੁਸ਼ਿਆਰਪੁਰ, 01 ਸਤੰਬਰ 2021 : ਪੰਜਾਬ ਦੇ ਉਦਯੋਗ ਤੇ ਵਣਜ ਮੰਤਰੀ ਸੁੰਦਰ ਸ਼ਾਮ ਅਰੋੜਾ ਨੇ ਪਿੰਡ ਬਸੀ ਗੁਲਾਮ ਹੂਸੈਨ, ਬਜਵਾੜਾ ਕਲਾਂ, ਸ਼ੇਰਗੜ੍ਹ, ਅੱਜੋਵਾਲ ਅਤੇ ਆਦਮਵਾਲ ਤੋਂ ਇਲਾਵਾ ਸਥਾਨਕ ਵਾਰਡ ਨੰਬਰ 46 ਅਤੇ 30 ਵਿਚ ਖੁਦ ਜਾ ਕੇ ਸਮਾਜਿਕ ਸੁਰੱਖਿਆ ਪੈਨਸ਼ਨ ਦੇ ਵੱਖ-ਵੱਖ ਲਾਭਪਾਤਰੀਆਂ ਨੂੰ ਰਾਜ ਸਰਕਾਰ ਵਲੋਂ 1500 ਰੁਪਏ ਕੀਤੀ ਪੈਨਸ਼ਨ ਦੇ ਚੈਕ ਸੌਂਪੇ।

ਲਾਭਪਾਤਰੀਆਂ ਨੂੰ ਚੈਕ ਸੌਂਪਦਿਆਂ ਉਦਯੋਗ ਤੇ ਵਣਜ ਮੰਤਰੀ ਸੁੰਦਰ ਸ਼ਾਮ ਅਰੋੜਾ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਪੈਨਸ਼ਨ ਦੀ ਮਾਸਿਕ ਰਕਮ ਦੋਗੁਣੀ ਕਰਨ ਨਾਲ ਲੋੜਵੰਦ ਅਤੇ ਗਰੀਬ ਪਰਿਵਾਰਾਂ ਨੂੰ ਹਰ ਮਹੀਨੇ 1500 ਰੁਪਏ ਉਨ੍ਹਾਂ ਦੇ ਖਾਤਿਆਂ ’ਚ ਪੈਣਗੇ, ਜਿਸ ਨਾਲ ਇਨ੍ਹਾਂ ਪਰਿਵਾਰਾਂ ਨੂੰ ਕਈ ਘਰੇਲੂ ਖਰਚਿਆਂ ’ਚ ਸਹਾਇਤਾ ਮਿਲੇਗੀ। ਉਨ੍ਹਾਂ ਦੱਸਿਆ ਕਿ ਹੁਸ਼ਿਆਰਪੁਰ ਹਲਕੇ ਵਿਚ ਕੁੱਲ 18448 ਲਾਭਪਾਤਰੀਆਂ ਨੂੰ ਬੁਢਾਪਾ, ਵਿਧਵਾ, ਆਸ਼ਰਿਤ, ਦਿਵਆਂਗ ਆਦਿ ਪੈਨਸ਼ਨਾਂ ਦਾ ਲਾਭ ਮਿਲੇਗਾ ਜਿਨ੍ਹਾਂ ਵਿਚ 12864 ਲਾਭਪਾਤਰੀ ਸ਼ਹਿਰੀ ਖੇਤਰ ਅਤੇ 5584 ਪੇਂਡੂ ਖੇਤਰ ਨਾਲ ਸਬੰਧਤ ਹਨ।

ਪਿੰਡ ਬਜਵਾੜਾ ਕਲਾਂ ’ਚ 25 ਵੱਖ-ਵੱਖ ਕੈਟਾਗਰੀਆਂ ਦੇ ਲਾਭਪਾਤਰੀਆਂ ਨੂੰ ਵਧੀ ਹੋਈ ਪੈਨਸ਼ਨ ਦੇਣ ਸਮੇਂ ਸੁੰਦਰ ਸ਼ਾਮ ਅਰੋੜਾ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਇਹ ਰਕਮ ਦੋਗੁਣੀ ਕਰਨ ਨਾਲ ਪਿੰਡ ਦੇ 634 ਲਾਭਪਾਤਰੀਆਂ ਦੇ ਖਾਤਿਆਂ ’ਚ ਪੈਨਸ਼ਨਾਂ ਪਾ ਦਿੱਤੀਆਂ ਗਈਆਂ ਹਨ। ਇਸੇ ਤਰ੍ਹਾਂ ਪਿੰਡ ਬਸੀ ਗੁਲਾਮ ਹੂਸੈਨ ਵਿਖੇ ਉਦਯੋਗ ਮੰਤਰੀ ਨੇ 20 ਅਤੇ ਪਿੰਡ ਸ਼ੇਰਗੜ੍ਹ ਵਿਖੇ 20 ਲਾਭਪਾਤਰੀਆਂ ਨੂੰ ਚੈਕ ਸੌਂਪੇ ਜਦਕਿ ਇਨ੍ਹਾਂ ਪਿੰਡਾਂ ਵਿਚ ਕ੍ਰਮਵਾਰ 299 ਅਤੇ 291 ਲਾਭਪਾਤਰੀਆਂ ਨੂੰ ਵਧੀ ਪੈਨਸ਼ਨ ਮਿਲੇਗੀ। ਪਿੰਡ ਆਦਮਵਾਲ ਅਤੇ ਅੱਜੋਵਾਲ ਵਿਖੇ ਕ੍ਰਮਵਾਰ 20 ਅਤੇ 25 ਲਾਭਪਾਤਰੀਆਂ ਨੂੰ ਮਾਸਿਕ ਪੈਨਸ਼ਨ ਦੇ ਚੈਕ ਸੌਂਪੇ ਗਏ ਜਦਕਿ ਇਨ੍ਹਾਂ ਪਿੰਡਾਂ ’ਚ ਕ੍ਰਮਵਾਰ 416 ਅਤੇ 357 ਲਾਭਪਾਤਰੀਆਂ ਦੇ ਖਾਤਿਆਂ ’ਚ 1500 ਰੁਪਏ ਮਹੀਨਾ ਪੈਨਸ਼ਨ ਜਾਵੇਗੀ। ਸ਼ਹਿਰ ਦੇ ਵਾਰਡ ਨੰ: 46 ਅਤੇ 30 ਵਿਚ ਉਦਯੋਗ ਮੰਤਰੀ ਨੇ 20 ਅਤੇ 15 ਲਾਭਪਾਤਰੀਆਂ ਨੂੰ ਖੁਦ ਚੈਕ ਸੌਂਪਦਿਆਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਮਾਜ ਦੇ ਇਕ ਵੱਡੇ ਵਰਗ ਨਾਲ ਜੁੜਿਆ ਅਹਿਮ ਵਾਅਦਾ ਪੂਰਾ ਕਰਕੇ ਪਿਛਲੀ ਸਰਕਾਰ ਵਲੋਂ ਦਿੱਤੀ ਜਾ ਰਹੀ ਮਾਸਿਕ ਪੈਨਸ਼ਨ ਦੀ ਰਕਮ ਨੂੰ ਤਿੰਨ ਗੁਣਾ ਕਰ ਦਿੱਤਾ ਹੈ।

ਸੁੰਦਰ ਸ਼ਾਮ ਅਰੋੜਾ ਨੇ ਕਿਹਾ ਕਿ ਕਾਂਗਰਸ ਪਾਰਟੀ ਦੀ ਸਰਕਾਰ ਹਰ ਵਰਗ ਦੀ ਹਿਤੈਸ਼ੀ ਹੈ ਜਿਸ ਸਦਕਾ ਹਰ ਵਰਗ ਦੀ ਭਲਾਈ ਲਈ ਸ਼ਲਾਘਾਯੋਗ ਉਪਰਾਲੇ ਕੀਤੇ ਗਏ ਹਨ ਜਿਨ੍ਹਾਂ ਵਿਚ ਆਸ਼ੀਰਵਾਦ ਸਕੀਮ ਦੀ ਰਕਮ 51 ਹਜ਼ਾਰ ਰੁਪਏ ਕਰਨਾ, ਔਰਤਾਂ ਨੂੰ ਸਰਕਾਰੀ ਬੱਸਾਂ ’ਚ ਮੁਫ਼ਤ ਸਫ਼ਰ ਮੁੱਖ ਤੌਰ ’ਤੇ ਸ਼ਾਮਲ ਹਨ ਤਾਂ ਜੋ ਮਹਿਲਾਵਾਂ ਦਾ ਮਾਣ-ਸਨਮਾਨ ਹੋਰ ਵੱਧ ਸਕੇ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਹੁਸ਼ਿਆਰਪੁਰ ਦੇ ਚਹੁੰਮੁਖੀ ਵਿਕਾਸ ਲਈ ਇਕ ਤੋਂ ਬਾਅਦ ਇਕ ਪ੍ਰੋਜੈਕਟ ਦਿੱਤਾ ਜਾ ਰਿਹਾ ਹੈ ਜਿਸ ਨਾਲ ਸ਼ਹਿਰ ਅਤੇ ਇਸ ਦੇ ਆਲੇ-ਦੁਆਲੇ ਦੇ ਖੇਤਰਾਂ ’ਚ ਰਿਕਾਰਡ ਵਿਕਾਸ ਦਰਜ ਕੀਤਾ ਗਿਆ ਹੈ।

ਇਸ ਮੌਕੇ ਹੋਰਨਾਂ ਤੋਂ ਇਲਾਵਾ ਬਲਾਕ ਦਿਹਾਤੀ ਪ੍ਰਧਾਨ ਕੈਪਟਨ ਕਰਮ ਚੰਦ, ਸਰਪੰਚ ਕੁਲਦੀਪ ਅਰੋੜਾ, ਸਰਪੰਚ ਸਤਿੰਦਰ ਸਿੰਘ, ਸਰਪੰਚ ਸਤਵੀਰ, ਸਰਪੰਚ ਨਰਵੀਰ ਸਿੰਘ, ਸਰਪੰਚ ਪ੍ਰੀਤੀ, ਸਰਪੰਚ ਸੁਦੇਸ਼ ਕੁਮਾਰ, ਰਾਮ ਲਾਲ ਬੈਂਸ, ਸਾਬਕਾ ਸਰਪੰਚ ਉਜਾਗਰ ਸਿੰਘ, ਬਿੰਦੂ ਸ਼ਰਮਾ, ਸਰਪੰਚ ਮਨਪ੍ਰੀਤ ਸਿੰਘ, ਬਲਾਕ ਸੰਮਤੀ ਮੈਂਬਰ ਸਾਧੂ ਸਿੰਘ ਅਤੇ ਕਿਰਨਜੀਤ ਸਿੰਘ ਮੱਲੀ ਆਦਿ ਮੌਜੂਦ ਸਨ।

About The Author

Leave a Reply

Your email address will not be published. Required fields are marked *

error: Content is protected !!